ਹੈਦਰਾਬਾਦ: ਗਰਮੀਆਂ ਦੇ ਮੌਸਮ ਵਿੱਚ ਲੋਕ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਮੌਸਮ ਆਈਲੀ ਚਮੜੀ ਵਾਲੇ ਲੋਕਾਂ ਲਈ ਜ਼ਿਆਦਾ ਖਤਰਨਾਕ ਹੁੰਦਾ ਹੈ। ਇਸ ਲਈ ਸ਼ਹਿਦ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਸ਼ਹਿਦ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੁੰਦੇ ਹਨ। ਸ਼ਹਿਦ ਚਮੜੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੁਕਸਾਨਦੇਹ ਬੈਕਟੀਰੀਆਂ ਨੂੰ ਵੀ ਮਾਰਨ ਦਾ ਕੰਮ ਕਰਦਾ ਹੈ।
ਸ਼ਹਿਦ ਦਾ ਫੇਸ ਮਾਸਕ ਬਣਾਉਣ ਲਈ ਸਮੱਗਰੀ: ਤੇਲ ਵਾਲੀ ਚਮੜੀ ਲਈ ਸ਼ਹਿਦ ਤੋਂ ਬਣਿਆ ਫੇਸ ਮਾਸਕ ਫਾਇਦੇਮੰਦ ਹੋ ਸਕਦਾ ਹੈ। ਸ਼ਹਿਦ ਦਾ ਫੇਸ ਮਾਸਕ ਬਣਾਉਣ ਲਈ 1/2 ਵੱਡਾ ਚਮਚ ਸ਼ਹਿਦ, 1 ਚਮਚ ਨਿੰਬੂ ਦਾ ਰਸ, ਇੱਕ ਅੰਡੇ ਦੇ ਸਫੇਦ ਹਿੱਸੇ ਦੀ ਲੋੜ ਹੁੰਦੀ ਹੈ।
ਸ਼ਹਿਦ ਦਾ ਫੇਸ ਮਾਸਕ ਬਣਾਉਣ ਦਾ ਤਰੀਕਾ: ਸ਼ਹਿਦ ਦਾ ਫੇਸ ਮਾਸਕ ਬਣਾਉਣ ਲਈ ਉੱਪਰ ਦਿੱਤੀਆਂ ਸਾਰੀਆਂ ਚੀਜ਼ਾਂ ਨੂੰ ਇੱਕ ਭਾਂਡੇ 'ਚ ਪਾ ਕੇ ਮਿਕਸ ਕਰ ਲਓ। ਫਿਰ ਚਿਹਰੇ ਨੂੰ ਧੋ ਕੇ ਇਸ ਫੇਸ ਮਾਸਕ ਨੂੰ ਆਪਣੇ ਚਿਪਰੇ 'ਤੇ ਲਗਾ ਲਓ। ਇਸ ਮਾਸਕ ਨੂੰ 20 ਤੋਂ 30 ਮਿੰਟ ਤੱਕ ਲਗਾ ਕੇ ਰੱਖੋ। ਜਦੋ ਮਾਸਕ ਸੁੱਕ ਜਾਵੇ, ਫਿਰ ਚਿਹਰੇ ਨੂੰ ਧੋ ਲਓ।
- ਹਰ ਕੰਮ ਕੱਲ੍ਹ 'ਤੇ ਸੁੱਟਣ ਨਾਲ ਕਰਨਾ ਪੈ ਸਕਦੈ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ, ਇਸ ਤਰ੍ਹਾਂ ਕਰੋ ਆਪਣੀ ਆਦਤ 'ਚ ਸੁਧਾਰ - Procrastination
- ਘਰ ਦੀਆਂ ਫਰਸ਼ਾਂ ਤੋਂ ਨਹੀਂ ਜਾ ਰਹੇ ਨੇ ਦਾਗ-ਧੱਬੇ, ਤਾਂ ਇਨ੍ਹਾਂ 5 ਘਰੇਲੂ ਤਰੀਕਿਆਂ ਨਾਲ ਕਰੋ ਘਰ ਦੀ ਸਫ਼ਾਈ - Floor Cleaning Tips
- ਇਨ੍ਹਾਂ 6 ਸਮੱਸਿਆਵਾਂ ਤੋਂ ਪੀੜਿਤ ਲੋਕ ਸ਼ਾਮ ਨੂੰ ਚਾਹ ਪੀਣ ਦੀ ਨਾ ਕਰਨ ਗਲਤੀ, ਜਾਣੋ ਕੌਣ ਪੀ ਸਕਦੈ ਸ਼ਾਮ ਦੀ ਚਾਹ - Side Effects of Tea
ਸ਼ਹਿਦ ਦਾ ਫੇਸ ਮਾਸਕ ਹਟਾਉਣ ਦਾ ਤਰੀਕਾ: ਸ਼ਹਿਦ ਚਿਪਚਿਪਾਹਟ ਵਾਲਾ ਹੁੰਦਾ ਹੈ, ਜਿਸ ਕਰਕੇ ਇਸਨੂੰ ਲਗਾਉਣ ਅਤੇ ਹਟਾਉਣ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮਾਸਕ ਨੂੰ ਆਸਾਨੀ ਨਾਲ ਹਟਾਉਣ ਲਈ ਹੱਥਾਂ ਨੂੰ ਪਾਣੀ ਨਾਲ ਗਿੱਲਾ ਕਰਕੇ ਚਿਹਰੇ 'ਤੇ ਲਗਾਓ, ਜਿਸ ਨਾਲ ਇਸਦੀ ਚਿਪਚਿਪਾਹਟ ਘੱਟ ਜਾਵੇਗੀ। ਫਿਰ ਚਿਹਰੇ ਨੂੰ ਪਾਣੀ ਨਾਲ ਧੋ ਲਓ। ਚਿਹਰੇ ਨੂੰ ਰਗੜਨ ਦੀ ਗਲਤੀ ਨਾ ਕਰੋ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।