ਹੈਦਰਾਬਾਦ: ਸਵੇਰੇ-ਸਵੇਰੇ ਚਾਹ ਪੀਣ ਨਾਲ ਤਾਜ਼ਗੀ ਮਿਲਦੀ ਹੈ, ਥਕਾਵਟ ਦੂਰ ਹੁੰਦੀ ਹੈ, ਤਣਾਅ ਅਤੇ ਸਰੀਰ ਨੂੰ ਐਨਰਜ਼ੀ ਮਿਲਦੀ ਹੈ ਅਤੇ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਅਦਰਕ ਵਾਲੀ ਚਾਹ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਪਰ ਹਰ ਸਮੇਂ ਅਤੇ ਜ਼ਰੂਰਤ ਤੋਂ ਜ਼ਿਆਦਾ ਅਦਰਕ ਵਾਲੀ ਚਾਹ ਪੀਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਅਦਰਕ ਗਰਮ ਹੁੰਦਾ ਹੈ। ਇਸ ਕਰਕੇ ਜ਼ਰੂਰਤ ਤੋਂ ਜ਼ਿਆਦਾ ਅਦਰਕ ਵਾਲੀ ਚਾਹ ਪੀਣਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ।
ਅਦਰਕ ਵਾਲੀ ਚਾਹ ਦੇ ਨੁਕਸਾਨ:
ਪੇਟ 'ਚ ਜਲਨ: ਅਦਰਕ 'ਚ ਜਿੰਜੇਰੋਲ ਨਾਂ ਦਾ ਇੱਕ ਤੱਤ ਪਾਇਆ ਜਾਂਦਾ ਹੈ, ਜੋ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਨੂੰ ਘੱਟ ਕਰਦਾ ਹੈ, ਪਰ ਇਸਦੀ ਜ਼ਿਆਦਾ ਮਾਤਰਾ ਪੇਟ 'ਚ ਐਸਿਡ ਪੈਂਦਾ ਕਰ ਸਕਦੀ ਹੈ। ਇਸ ਕਾਰਨ ਪੇਟ 'ਚ ਜਲਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬਲੱਡ ਪ੍ਰੈਸ਼ਰ: ਜਿਹੜੇ ਲੋਕਾਂ ਦਾ ਬਲੱਡ ਪ੍ਰੈਸ਼ਰ ਘੱਟ ਰਹਿੰਦਾ ਹੈ, ਉਨ੍ਹਾਂ ਨੂੰ ਅਦਰਕ ਵਾਲੀ ਚਾਹ ਨਹੀਂ ਪੀਣੀ ਚਾਹੀਦੀ। ਇਸ ਨਾਲ ਸਰੀਰ ਨੂੰ ਐਨਰਜ਼ੀ ਮਿਲਣ ਦੀ ਜਗ੍ਹਾਂ ਚੱਕਰ ਅਤੇ ਕੰਮਜ਼ੋਰੀ ਹੋ ਸਕਦੀ ਹੈ। ਅਦਰਕ ਵਾਲੀ ਚਾਹ ਜ਼ਿਆਦਾ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਲਈ ਫਾਇਦੇਮੰਦ ਮੰਨੀ ਜਾਂਦੀ ਹੈ।
ਨੀਂਦ ਨਾ ਆਉਣਾ: ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਅਦਰਕ ਵਾਲੀ ਚਾਹ ਨਾ ਪੀਓ। ਜ਼ਿਆਦਾ ਅਦਰਕ ਵਾਲੀ ਚਾਹ ਪੀਣ ਨਾਲ ਨੀਂਦ 'ਤੇ ਗਲਤ ਅਸਰ ਪੈ ਸਕਦਾ ਹੈ ਅਤੇ ਨੀਂਦ ਦੀ ਕਮੀ ਪਾਚਨ ਦੇ ਨਾਲ ਦਿਮਾਗੀ ਸਿਹਤ 'ਤੇ ਵੀ ਅਸਰ ਪਾਉਦੀ ਹੈ।
- ਗਰਮੀ ਤੋਂ ਬਚਣ ਲਈ ਸੱਤੂ ਸ਼ਰਬਤ ਹੋ ਸਕਦੈ ਫਾਇਦੇਮੰਦ, ਘਰ 'ਚ ਬਣਾਉਣਾ ਆਸਾਨ, ਇੱਥੇ ਸਿੱਖੋ - Sattu Sharbat in Summer
- ਘੱਟ ਉਮਰ 'ਚ ਹੀ ਚਮੜੀ 'ਤੇ ਬੁਢਾਪੇ ਦੇ ਲੱਛਣ ਨਜ਼ਰ ਆ ਰਹੇ ਨੇ, ਤਾਂ ਜਾਣੋ ਇਸ ਪਿੱਛੇ ਕਾਰਨ ਅਤੇ ਚਮੜੀ ਦੀ ਦੇਖਭਾਲ ਕਰਨ ਦੇ ਤਰੀਕੇ - Signs of aging on the skin
- ਇੱਥੇ ਦੇਖੋ ਕਿਤੇ ਤੁਸੀਂ ਵੀ ਇਨ੍ਹਾਂ ਚੀਜ਼ਾਂ ਨੂੰ ਖਾਲੀ ਪੇਟ ਖਾਣ ਦੀ ਗਲਤੀ ਤਾਂ ਨਹੀਂ ਕਰ ਰਹੇ, ਅੱਜ ਤੋਂ ਹੀ ਕਰ ਲਓ ਪਰਹੇਜ਼ - Health Tips
ਦਸਤ: ਜ਼ਿਆਦਾ ਅਦਰਕ ਵਾਲੀ ਚਾਹ ਪੀਣ ਨਾਲ ਤੁਸੀਂ ਦਸਤ ਵਰਗੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਦਸਤ ਕਾਰਨ ਸਰੀਰ ਕੰਮਜ਼ੋਰ ਬਣ ਜਾਂਦਾ ਹੈ ਅਤੇ ਗਰਮੀਆਂ 'ਚ ਦਸਤ ਦੀ ਸਮੱਸਿਆ ਹੋਣਾ ਜ਼ਿਆਦਾ ਗੰਭੀਰ ਹੋ ਸਕਦਾ ਹੈ।
ਖੂਨ ਵਹਿਣ ਦਾ ਖਤਰਾ: ਖੂਨ ਵਹਿਣ ਦੇ ਖਤਰੇ ਨੂੰ ਰੋਕਣ ਲਈ ਵੀ ਲੋਕਾਂ ਨੂੰ ਅਦਰਕ ਦੀ ਚਾਹ ਘੱਟ ਮਾਤਰਾ 'ਚ ਪੀਣੀ ਚਾਹੀਦੀ ਹੈ। ਜਿਹੜੇ ਲੋਕ ਪਹਿਲਾ ਤੋਂ ਹੀ ਇਸ ਬਿਮਾਰੀ ਕਰਕੇ ਦਵਾਈਆਂ ਲੈ ਰਹੇ ਹਨ, ਉਹ ਅਦਰਕ ਵਾਲੀ ਚਾਹ ਤੋਂ ਪਰਹੇਜ਼ ਕਰਨ।