ETV Bharat / health

ਗਰਮੀਆਂ 'ਚ ਹੀਟ ਸਟ੍ਰੋਕ ਦਾ ਵੱਧ ਰਿਹਾ ਖਤਰਾ, ਇਸ ਮੌਸਮ 'ਚ ਖੁਦ ਨੂੰ ਸਿਹਤਮੰਦ ਅਤੇ ਫਿੱਟ ਰੱਖਣ ਲਈ ਅਪਣਾਓ ਇਹ 5 ਟਿਪਸ - Tips to Stay Fit and Healthy

author img

By ETV Bharat Punjabi Team

Published : Aug 9, 2024, 8:20 PM IST

Tips to Stay Fit and Healthy: ਗਰਮੀਆਂ 'ਚ ਹੀਟ ਸਟ੍ਰੋਕ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੌਰਾਨ ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

Tips to Stay Fit and Healthy
Tips to Stay Fit and Healthy (Getty Images)

ਹੈਦਰਾਬਾਦ: ਗਰਮੀਆਂ 'ਚ ਲੋਕ ਹੀਟ ਸਟ੍ਰੋਕ ਦਾ ਅਕਸਰ ਸ਼ਿਕਾਰ ਹੋ ਜਾਂਦੇ ਹਨ, ਜਿਸ ਕਰਕੇ ਹੋਰ ਵੀ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਤੁਹਾਨੂੰ ਕਈ ਗੱਲ੍ਹਾਂ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਪੂਰੇ ਕੱਪੜੇ ਪਹਿਣਨ ਦੇ ਨਾਲ ਸਿਰ ਅਤੇ ਚਿਹਰੇ ਨੂੰ ਢੱਕਣਾ ਬਹੁਤ ਜ਼ਰੂਰੀ ਹੈ। ਹੀਟ ਸਟ੍ਰੋਕ ਕਾਰਨ ਸਰੀਰ ਦਾ ਤਾਪਮਾਨ ਵਧਣ ਲੱਗਦਾ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੀਟ ਸਟ੍ਰੋਕ ਤੋਂ ਖੁਦ ਦਾ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ।

ਹੀਟ ਸਟ੍ਰੋਕ ਤੋਂ ਬਚਣ ਦੇ ਤਰੀਕੇ:

  1. ਵਿਟਾਮਿਨ ਸੀ ਨਾਲ ਭਰਪੂਰ ਪੌਸ਼ਟਿਕ ਤੱਤਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ, ਤਾਂ ਜੋ ਤੁਸੀਂ ਆਪਣੇ ਆਪ ਨੂੰ ਗਰਮੀ ਦੇ ਦੌਰੇ ਅਤੇ ਥਕਾਵਟ ਤੋਂ ਬਚਾ ਸਕੋ। ਇਸ ਲਈ ਤੁਸੀਂ ਆਪਣੀ ਖੁਰਾਕ ਵਿੱਚ ਨਿੰਬੂ, ਸੰਤਰੇ ਅਤੇ ਆਂਵਲਾ ਨੂੰ ਸ਼ਾਮਲ ਕਰ ਸਕਦੇ ਹੋ।
  2. ਸੂਰਜ ਨਿਕਲਣ ਤੋਂ ਪਹਿਲਾਂ ਅੰਦਰੂਨੀ ਕਸਰਤ ਜਾਂ ਬਾਹਰੀ ਕਸਰਤ ਕਰੋ। ਧੁੱਪ ਵਿੱਚ ਕਸਰਤ ਕਰਨ ਨਾਲ ਤੁਸੀਂ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਸਕਦੇ ਹੋ।
  3. ਗਰਮੀਆਂ 'ਚ ਖੁਦ ਨੂੰ ਡੀਹਾਈਡ੍ਰੇਸ਼ਨ ਹੋਣ ਤੋਂ ਬਚਾਓ। ਇਸ ਲਈ ਤੁਸੀਂ ਪਾਣੀ, ਨਾਰੀਅਲ ਪਾਣੀ, ਲੱਸੀ, ਨਿੰਬੂ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ, ਖੀਰਾ ਅਤੇ ਗਰਮੀਆਂ ਦੇ ਮੌਸਮ ਵਾਲੇ ਫਲ ਖਾਓ।
  4. ਜਿੰਨਾ ਸੰਭਵ ਹੋ ਸਕੇ ਧੁੱਪ ਤੋਂ ਬਚੋ, ਸੂਤੀ, ਢਿੱਲੇ ਅਤੇ ਹਲਕੇ ਰੰਗ ਦੇ ਕੱਪੜੇ ਪਾਓ, ਸਨਸਕ੍ਰੀਨ ਕੈਪ ਅਤੇ ਐਨਕਾਂ ਦੀ ਵਰਤੋਂ ਕਰੋ।
  5. ਸ਼ਰਾਬ, ਚਾਹ ਅਤੇ ਕੌਫੀ ਤੋਂ ਬਚੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.