ਨਾਸ਼ਤਾ ਸਭ ਤੋਂ ਮਹੱਤਵਪੂਰਨ ਭੋਜਨ ਹੈ ਕਿਉਂਕਿ ਇਹ ਤੁਹਾਨੂੰ ਦਿਨ ਭਰ ਊਰਜਾਵਾਨ ਰੱਖਦਾ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਫੈਸਲਾ ਕਰਨਾ ਕਾਫ਼ੀ ਉਲਝਣ ਵਾਲਾ ਲੱਗਦਾ ਹੈ ਕਿ ਕਿਹੜਾ ਨਾਸ਼ਤਾ ਸਹੀ ਹੈ। ਜਦਕਿ ਕੁਝ ਲੋਕ ਆਪਣੇ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਤਿਆਰ ਕਰਨ ਵਿੱਚ ਸਮਾਂ ਲਗਾਉਂਦੇ ਹਨ ਅਤੇ ਕੁਝ ਲੋਕ ਉਹ ਭੋਜਨ ਖਾਂਦੇ ਹਨ ਜੋ ਸੁਵਿਧਾਜਨਕ ਅਤੇ ਆਸਾਨੀ ਨਾਲ ਉਪਲਬਧ ਹੁੰਦਾ ਹੈ। ਫਿਰ ਕੁਝ ਲੋਕ ਅਜਿਹੇ ਵੀ ਹਨ ਜੋ ਕੁਝ ਵੀ ਖਾਣ ਤੋਂ ਪਰਹੇਜ਼ ਕਰਦੇ ਹਨ। ਗਲਤ ਨਾਸ਼ਤਾ ਖਾਣ ਨਾਲ ਤੁਹਾਨੂੰ ਨੀਂਦ ਆ ਸਕਦੀ ਹੈ ਅਤੇ ਤੁਹਾਡੇ ਮੈਟਾਬੋਲਿਜ਼ਮ 'ਤੇ ਮਾੜਾ ਅਸਰ ਪੈ ਸਕਦਾ ਹੈ।
ਨਿਊਟ੍ਰੀਸ਼ਨ ਐਕਸਪਰਟ ਨੇਹਾ ਸਹਾਏ ਨੇ ਇੱਕ ਇੰਸਟਾਗ੍ਰਾਮ ਪੋਸਟ 'ਚ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਿਆ ਹੈ, ਜਿਨ੍ਹਾਂ ਨੂੰ ਸਾਨੂੰ ਖਾਲੀ ਪੇਟ ਨਹੀਂ ਖਾਣਾ ਚਾਹੀਦਾ।
ਖਾਲੀ ਪੇਟ ਨਾ ਖਾਓ ਇਹ ਚੀਜ਼ਾਂ
ਚਾਹ ਜਾਂ ਕੌਫੀ: ਚਾਹ ਅਤੇ ਕੌਫੀ ਚਾਹੇ ਤੁਹਾਨੂੰ ਕਿੰਨੀ ਵੀ ਤਾਕਤਵਰ ਲੱਗਦੀਆਂ ਹੋਣ ਪਰ ਪੋਸ਼ਣ ਵਿਗਿਆਨੀ ਨੇਹਾ ਸਹਾਏ ਦਾ ਕਹਿਣਾ ਹੈ ਕਿ ਇਹ ਪੇਟ ਵਿੱਚ ਐਸਿਡ ਪੈਦਾ ਕਰ ਸਕਦੀਆਂ ਹਨ, ਜੋ ਤੁਹਾਡੇ ਪੇਟ ਨੂੰ ਖਰਾਬ ਕਰ ਸਕਦੀਆਂ ਹਨ ਅਤੇ ਜੇਕਰ ਤੁਸੀਂ ਇਨ੍ਹਾਂ ਨੂੰ ਖਾਲੀ ਪੇਟ ਪੀਂਦੇ ਹੋ, ਤਾਂ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਮਿੱਠਾ ਨਾਸ਼ਤਾ: ਸਾਨੂੰ ਖਾਲੀ ਪੇਟ ਮਿੱਠਾ ਨਾਸ਼ਤਾ ਨਹੀਂ ਕਰਨਾ ਚਾਹੀਦਾ। ਮਿੱਠੇ ਸਨੈਕ ਤੋਂ ਬਾਅਦ ਤੁਹਾਡੀ ਬਲੱਡ ਸ਼ੂਗਰ ਵਧੇਗੀ ਅਤੇ ਤੇਜ਼ੀ ਨਾਲ ਘਟੇਗੀ, ਜਿਸ ਨਾਲ ਤੁਸੀਂ ਊਰਜਾ ਦੀ ਕਮੀ ਮਹਿਸੂਸ ਕਰੋਗੇ ਅਤੇ ਕਾਰਬੋਹਾਈਡਰੇਟ ਦੀ ਹੋਰ ਵੀ ਲਾਲਸਾ ਕਰੋਗੇ।
ਨਿੰਬੂ ਪਾਣੀ ਵਿੱਚ ਸ਼ਹਿਦ: ਜ਼ਿਆਦਾਤਰ ਲੋਕ ਮੰਨਦੇ ਹਨ ਕਿ ਸ਼ਹਿਦ ਵਾਧੂ ਚਰਬੀ ਨੂੰ ਸਾੜਨ ਲਈ ਸਭ ਤੋਂ ਵਧੀਆ ਹੈ ਪਰ ਪੋਸ਼ਣ ਵਿਗਿਆਨੀਆਂ ਨੇ ਕਿਹਾ ਕਿ ਇਹ ਅਸਲ ਵਿੱਚ ਚੰਗੇ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਸ਼ਹਿਦ ਵਿੱਚ ਹਾਈ ਗਲਾਈਸੈਮਿਕ ਇੰਡੈਕਸ ਹੁੰਦਾ ਹੈ ਅਤੇ ਇਸ ਵਿੱਚ ਖੰਡ ਨਾਲੋਂ ਵੱਧ ਕੈਲੋਰੀ ਹੁੰਦੀ ਹੈ। ਬਿਨ੍ਹਾਂ ਮਿਲਾਵਟ ਦੇ ਸ਼ੁੱਧ ਸ਼ਹਿਦ ਲੱਭਣਾ ਚੁਣੌਤੀਪੂਰਨ ਹੈ ਅਤੇ ਬਾਜ਼ਾਰ ਵਿੱਚ ਉਪਲਬਧ ਜ਼ਿਆਦਾਤਰ ਸ਼ਹਿਦ ਖੰਡ ਦੇ ਰਸ ਵਿੱਚ ਮਿਲਾਇਆ ਜਾਂਦਾ ਹੈ। ਖਾਲੀ ਪੇਟ ਸ਼ਹਿਦ ਲੈਣ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ, ਜਿਸ ਨਾਲ ਦਿਨ ਭਰ ਜ਼ਿਆਦਾ ਭੋਜਨ ਖਾਣ ਦੀ ਜ਼ਰੂਰਤ ਹੋ ਸਕਦੀ ਹੈ।
ਫਲ: ਅਸੀਂ ਸਾਰੇ ਸੋਚਦੇ ਹਾਂ ਕਿ ਸਵੇਰੇ ਸਭ ਤੋਂ ਪਹਿਲਾਂ ਫਲਾਂ ਦਾ ਇੱਕ ਕਟੋਰਾ ਖਾਣਾ ਚੰਗੀ ਆਦਤ ਹੈ ਪਰ ਪੌਸ਼ਟਿਕ ਮਾਹਿਰ ਇਸ ਨੂੰ ਖਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੇ ਮੁਕਾਬਲੇ ਇਹ ਬਹੁਤ ਜਲਦੀ ਹਜ਼ਮ ਹੋ ਜਾਂਦੇ ਹਨ ਅਤੇ ਇੱਕ ਘੰਟੇ ਦੇ ਅੰਦਰ-ਅੰਦਰ ਤੁਹਾਨੂੰ ਦੁਬਾਰਾ ਭੁੱਖ ਲੱਗ ਸਕਦੀ ਹੈ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਕੁਝ ਖੱਟੇ ਫਲ ਖਾਲੀ ਪੇਟ ਖਾਏ ਜਾਣ ਤਾਂ ਐਸੀਡਿਟੀ ਹੋ ਸਕਦੀ ਹੈ।
ਦਹੀਂ ਅਤੇ ਮਸਾਲੇਦਾਰ ਭੋਜਨ: ਕੁਝ ਪੋਸ਼ਣ ਮਾਹਿਰਾਂ ਦੇ ਅਨੁਸਾਰ, ਜਦੋਂ ਤੁਸੀਂ ਖਾਲੀ ਪੇਟ ਦਹੀਂ ਦਾ ਸੇਵਨ ਕਰਦੇ ਹੋ ਤਾਂ ਇਹ ਪੇਟ ਵਿੱਚ ਚੰਗੇ ਬੈਕਟੀਰੀਆ ਨੂੰ ਮਾਰ ਦਿੰਦਾ ਹੈ, ਜਿਸ ਕਾਰਨ ਕਬਜ਼ ਅਤੇ ਐਸੀਡਿਟੀ ਹੋ ਸਕਦੀ ਹੈ। ਪੌਸ਼ਟਿਕ ਮਾਹਿਰ ਖਾਲੀ ਪੇਟ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੇ ਹਨ। ਮਸਾਲੇਦਾਰ ਭੋਜਨ ਦਸਤ ਅਤੇ ਸੋਜ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਇਹ ਵੀ ਪੜ੍ਹੋ:-