ETV Bharat / health

ਇਸ ਤਰ੍ਹਾਂ ਖਾਓਗੇ ਮੂੰਗਫਲੀ ਤਾਂ ਕਈ ਸਮੱਸਿਆਵਾਂ ਤੋਂ ਮਿਲ ਜਾਵੇਗਾ ਛੁਟਕਾਰਾ, ਬਸ ਖਾਣ ਦੇ ਸਹੀ ਤਰੀਕੇ ਬਾਰੇ ਜਾਣ ਲਓ

ਮੂੰਗਫਲੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਮੂੰਗਫਲੀ ਨੂੰ ਸਹੀ ਤਰੀਕੇ ਨਾਲ ਖਾਣ ਨਾਲ ਅਣਗਿਣਤ ਸਿਹਤ ਲਾਭ ਮਿਲ ਸਕਦੇ ਹਨ।

PEANUTS FOR WEIGHT LOSS
PEANUTS FOR WEIGHT LOSS (Getty Images)
author img

By ETV Bharat Health Team

Published : Nov 12, 2024, 1:12 PM IST

Updated : Nov 12, 2024, 5:02 PM IST

ਬਹੁਤ ਸਾਰੇ ਲੋਕ ਮੂੰਗਫਲੀ ਖਾਣਾ ਪਸੰਦ ਕਰਦੇ ਹਨ। ਸਰਦੀਆਂ ਦੇ ਮੌਸਮ ਵਿੱਚ ਮੂੰਗਫਲੀ ਖਾਣਾ ਖਾਸ ਤੌਰ 'ਤੇ ਚੰਗਾ ਹੁੰਦਾ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਮੂੰਗਫਲੀ ਨੂੰ ਸਹੀ ਸਮੇਂ ਅਤੇ ਸਹੀ ਮਾਤਰਾ ਵਿੱਚ ਖਾਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ। ਇਸ ਲਈ ਅੱਜ ਤੋਂ ਹੀ ਆਪਣੀ ਡਾਈਟ 'ਚ ਮੂੰਗਫਲੀ ਨੂੰ ਸ਼ਾਮਲ ਕਰੋ।

ਮੂੰਗਫਲੀ ਖਾਣ ਦੇ ਫਾਇਦੇ

  1. ਮੂੰਗਫਲੀ ਖਾਣ ਨਾਲ ਗੈਸ-ਐਸੀਡਿਟੀ ਦੀ ਸਮੱਸਿਆ ਤੋਂ ਰਾਹਤ: ਜੇਕਰ ਕਿਸੇ ਨੂੰ ਗੈਸ-ਐਸੀਡਿਟੀ ਦੀ ਸਮੱਸਿਆ ਹੈ ਤਾਂ ਉਹ ਮੂੰਗਫਲੀ ਖਾ ਸਕਦਾ ਹੈ। ਇਸ ਨਾਲ ਗੈਸ ਅਤੇ ਐਸੀਡਿਟੀ ਤੋਂ ਰਾਹਤ ਮਿਲ ਸਕਦੀ ਹੈ। ਮੂੰਗਫਲੀ ਵਿੱਚ ਮੈਗਨੀਸ਼ੀਅਮ, ਕਾਪਰ, ਪੋਟਾਸ਼ੀਅਮ, ਆਇਰਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਜੇਕਰ ਤੁਸੀਂ ਖਾਲੀ ਪੇਟ ਮੂੰਗਫਲੀ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਗੈਸ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ।
  2. ਮੂੰਗਫਲੀ ਦਿਲ ਲਈ ਫਾਇਦੇਮੰਦ: ਮੂੰਗਫਲੀ ਨੂੰ ਭਿਉ ਕੇ ਰੱਖਣ ਨਾਲ ਛਿਲਕਾ ਪਾਣੀ ਨੂੰ ਚੰਗੀ ਤਰ੍ਹਾਂ ਸੋਖ ਲੈਂਦਾ ਹੈ। ਮੂੰਗਫਲੀ ਦਾ ਛਿਲਕਾ ਖੂਨ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਭਿੱਜੇ ਹੋਏ ਛਿਲਕੇ ਦੀ ਮਦਦ ਨਾਲ ਹਾਰਟ ਅਟੈਕ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਦਿਲ ਨਾਲ ਜੁੜੀਆਂ ਕਈ ਹੋਰ ਬੀਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਲਈ ਆਪਣੀ ਡਾਈਟ 'ਚ ਮੂੰਗਫਲੀ ਨੂੰ ਸ਼ਾਮਲ ਕਰੋ। ਖੋਜਕਾਰਾਂ ਦਾ ਕਹਿਣਾ ਹੈ ਕਿ ਚਰਬੀ, ਖਾਸ ਤੌਰ 'ਤੇ ਮੋਨੋਅਨਸੈਚੁਰੇਟਿਡ ਅਤੇ ਪੌਲੀਅਨਸੈਚੁਰੇਟਿਡ ਫੈਟ ਜਿਵੇਂ ਕਿ ਮੂੰਗਫਲੀ ਆਦਿ ਸਿਹਤਮੰਦ ਖੁਰਾਕ ਦਾ ਵਧੀਆ ਅਤੇ ਮਹੱਤਵਪੂਰਨ ਸਰੋਤ ਹੋ ਸਕਦੇ ਹਨ।
  3. ਪਿੱਠ ਦੇ ਦਰਦ ਤੋਂ ਰਾਹਤ: ਜੋ ਲੋਕ ਪਿੱਠ ਦਰਦ ਤੋਂ ਪੀੜਤ ਹਨ, ਉਹ ਆਪਣੀ ਖੁਰਾਕ ਵਿੱਚ ਮੂੰਗਫਲੀ ਨੂੰ ਸ਼ਾਮਲ ਕਰ ਸਕਦੇ ਹਨ। ਭਿੱਜੀ ਮੂੰਗਫਲੀ ਨੂੰ ਗੁੜ ਦੇ ਨਾਲ ਖਾਣਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਕਮਰ ਦਰਦ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
  4. ਯਾਦਦਾਸ਼ਤ ਅਤੇ ਅੱਖਾਂ ਦੀ ਸਿਹਤ: ਭਿੱਜੀ ਮੂੰਗਫਲੀ ਯਾਦਦਾਸ਼ਤ ਲਈ ਫਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੀ ਨਜ਼ਰ ਕਮਜ਼ੋਰ ਹੈ, ਉਹ ਵੀ ਆਪਣੀ ਡਾਈਟ 'ਚ ਮੂੰਗਫਲੀ ਨੂੰ ਸ਼ਾਮਲ ਕਰ ਸਕਦੇ ਹਨ। ਇਸ ਲਈ ਅੱਜ ਤੋਂ ਹੀ ਮੂੰਗਫਲੀ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ। ਇਹ ਯਾਦਦਾਸ਼ਤ ਨੂੰ ਤੇਜ਼ ਕਰਨ ਅਤੇ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ।
  5. ਖੰਘ ਤੋਂ ਦੇ ਸਕਦੀ ਹੈ ਰਾਹਤ: ਸਰਦੀਆਂ ਦੇ ਮੌਸਮ 'ਚ ਖੰਘ ਦੀ ਸਮੱਸਿਆ ਤੋਂ ਲੋਕ ਪਰੇਸ਼ਾਨ ਰਹਿੰਦੇ ਹਨ। ਇਸ ਲਈ ਤੁਸੀਂ ਆਪਣੀ ਡਾਈਟ 'ਚ ਮੂੰਗਫਲੀ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਖੰਘ ਤੋਂ ਰਾਹਤ ਮਿਲ ਸਕਦੀ ਹੈ। ਭਿੱਜੀ ਮੂੰਗਫਲੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਅਤੇ ਇਨਫੈਕਸ਼ਨ ਨੂੰ ਜਲਦੀ ਠੀਕ ਕਰਨ ਵਿੱਚ ਮਦਦ ਕਰ ਸਕਦੀ ਹੈ।

ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।

ਇਹ ਵੀ ਪੜ੍ਹੋ:

Last Updated : Nov 12, 2024, 5:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.