ਹੈਦਰਾਬਾਦ: ਆਈਸਕ੍ਰੀਮ ਖਾਣਾ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਘਰ 'ਚ ਕੋਈ ਛੋਟਾ-ਮੋਟਾ ਫੰਕਸ਼ਨ ਜਾਂ ਜਨਮਦਿਨ ਦਾ ਜਸ਼ਨ ਹੋਵੇ, ਤਾਂ ਆਈਸਕ੍ਰੀਮ ਜ਼ਰੂਰ ਹੁੰਦੀ ਹੈ। ਹਾਲਾਂਕਿ, ਕੁਝ ਲੋਕ ਰਾਤ ਨੂੰ ਆਈਸਕ੍ਰੀਮ ਖਾ ਲੈਂਦੇ ਹਨ। ਸਿਹਤ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਰਾਤ ਨੂੰ ਆਈਸਕ੍ਰੀਮ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਰਾਤ ਨੂੰ ਆਈਸਕ੍ਰੀਮ ਖਾਣ ਨਾਲ ਸਿਹਤ ਸਮੱਸਿਆਵਾਂ:
ਨੀਂਦ ਦੀ ਕਮੀ: ਆਈਸਕ੍ਰੀਮ ਵਿੱਚ ਸ਼ੂਗਰ ਦੀ ਮਾਤਰਾ ਵਧੇਰੇ ਹੁੰਦੀ ਹੈ। ਰਾਤ ਨੂੰ ਆਈਸਕ੍ਰੀਮ ਜ਼ਿਆਦਾ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ। ਇਸਦੇ ਨਾਲ ਹੀ, ਮਾਹਿਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਆਈਸਕ੍ਰੀਮ ਖਾਣ ਨਾਲ ਨੀਂਦ ਦੀ ਕਮੀ ਵੀ ਹੋ ਸਕਦੀ ਹੈ।
ਭਾਰ ਵੱਧ ਸਕਦਾ: ਆਈਸਕ੍ਰੀਮ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ। ਇਸ ਲਈ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਰਾਤ ਦੇ ਖਾਣੇ ਤੋਂ ਬਾਅਦ ਬਹੁਤ ਜ਼ਿਆਦਾ ਆਈਸਕ੍ਰੀਮ ਖਾਣ ਨਾਲ ਭਾਰ ਵੱਧ ਸਕਦਾ ਹੈ। ਰਾਤ ਨੂੰ ਬਹੁਤ ਜ਼ਿਆਦਾ ਆਈਸਕ੍ਰੀਮ ਖਾਣ ਨਾਲ ਭਾਰ ਵੱਧਣ ਦੀ ਸੰਭਾਵਨਾ ਰਹਿੰਦੀ ਹੈ।
ਪਾਚਨ ਸੰਬੰਧੀ ਸਮੱਸਿਆਵਾਂ: ਆਈਸਕ੍ਰੀਮ ਵਿੱਚ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਆਈਸਕ੍ਰੀਮ ਦਾ ਸੇਵਨ ਕਰਨ ਨਾਲ ਕੁਝ ਲੋਕਾਂ ਵਿੱਚ ਪੇਟ ਦਰਦ, ਉਲਟੀਆਂ ਅਤੇ ਦਸਤ ਵਰਗੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਦੰਦਾਂ ਦੀਆਂ ਸਮੱਸਿਆਵਾਂ: ਆਈਸਕ੍ਰੀਮ ਵਿੱਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਮਾਹਿਰਾਂ ਦਾ ਦਾਅਵਾ ਹੈ ਕਿ ਰਾਤ ਨੂੰ ਆਈਸਕ੍ਰੀਮ ਖਾਣ ਨਾਲ ਦੰਦ ਸੜ ਸਕਦੇ ਹਨ ਅਤੇ ਦੰਦਾਂ ਨਾਲ ਜੁੜੀਆਂ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ਼ੂਗਰ: ਆਈਸਕ੍ਰੀਮ ਵਿੱਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਬਹੁਤ ਜ਼ਿਆਦਾ ਆਈਸਕ੍ਰੀਮ ਖਾਣ ਨਾਲ ਸ਼ੂਗਰ ਦਾ ਖ਼ਤਰਾ ਵੱਧ ਸਕਦਾ ਹੈ। ਇਸ ਲਈ ਸ਼ੂਗਰ ਦੇ ਮਰੀਜ ਆਈਸਕ੍ਰੀਮ ਤੋਂ ਦੂਰੀ ਬਣਾ ਕੇ ਰੱਖਣ।
- ਜਾਣੋ ਮਿਰਚ ਕੱਟਣ ਤੋਂ ਬਾਅਦ ਹੱਥਾਂ 'ਚ ਕਿਉ ਹੁੰਦੀ ਹੈ ਜਲਨ, ਇਨ੍ਹਾਂ 4 ਤਰੀਕਿਆਂ ਨਾਲ ਪਾਓ ਇਸ ਸਮੱਸਿਆ ਤੋਂ ਰਾਹਤ - Kitchen Tips
- ਰੋਜ਼ਾਨਾ ਕਰੋ ਇਹ 6 ਤਰ੍ਹਾਂ ਦੇ ਫੇਸ ਯੋਗਾ, ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ - Face Yoga Benefits
- ਸਕ੍ਰੀਨ ਐਡਿਕਸ਼ਨ ਇਨ੍ਹਾਂ ਸਮੱਸਿਆਵਾਂ ਦਾ ਬਣ ਸਕਦੈ ਕਾਰਨ, ਰੋਕਥਾਮ ਲਈ ਅਪਣਾਓ ਇਹ ਤਰੀਕੇ - Digital Addiction
ਨੋਟ: ਇੱਥੇ ਤੁਹਾਨੂੰ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।