ਹੈਦਰਾਬਾਦ: ਸਿਹਤਮੰਦ ਰਹਿਣ ਲਈ ਡਾਕਟਰ ਫਲ ਖਾਣ ਦੀ ਸਲਾਹ ਦਿੰਦੇ ਹਨ। ਸਰੀਰ ਨੂੰ ਪੋਸ਼ਣ ਦੇਣ ਲਈ ਫਲਾਂ ਨੂੰ ਬਿਹਤਰ ਮੰਨਿਆ ਜਾਂਦਾ ਹੈ। ਫਲ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਫਲ ਸਰੀਰ ਨੂੰ ਪੋਸ਼ਣ ਦਿੰਦੇ ਹਨ ਅਤੇ ਕਈ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੇ ਹਨ। ਪਰ ਜੇਕਰ ਤੁਸੀਂ ਕੁਝ ਫਲਾਂ ਨੂੰ ਖਾਲੀ ਪੇਟ ਖਾਓਗੇ, ਤਾਂ ਸਿਹਤ ਨੂੰ ਹੋਰ ਵੀ ਜ਼ਿਆਦਾ ਲਾਭ ਮਿਲ ਸਕਦਾ ਹੈ। ਫਲ ਖਾਣ ਨਾਲ ਭਾਰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਪਾਚਨ 'ਚ ਵੀ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ, ਹੋਰ ਵੀ ਕਈ ਸਿਹਤ ਲਾਭ ਮਿਲ ਸਕਦੇ ਹਨ। ਇਨ੍ਹਾਂ ਸਿਹਤ ਲਾਭਾਂ ਨੂੰ ਪਾਉਣ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਫਲ ਖਾਲੀ ਪੇਟ ਖਾਣਾ ਸਹੀ ਅਤੇ ਫਾਇਦੇਮੰਦ ਹੋ ਸਕਦਾ ਹੈ।
स्वस्थ शरीर में स्वस्थ मस्तिष्क का निवास है... pic.twitter.com/lN7XCDUivK
— Vatsala Singh (@_vatsalasingh) August 6, 2024
ਖਾਲੀ ਪੇਟ ਖਾਣ ਵਾਲੇ ਫਲਾਂ ਦੇ ਫਾਇਦੇ:
- ਖਾਲੀ ਪੇਟ ਤਰਬੂਜ਼ ਖਾਣ ਨਾਲ ਮੋਟਾਪੇ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਪੇਟ ਦੀ ਸੋਜ ਵੀ ਖਤਮ ਹੋ ਜਾਵੇਗੀ।
- ਪਪੀਤੇ ਨੂੰ ਖਾਲੀ ਪੇਟ ਖਾਣ ਨਾਲ ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ।
- ਅਨਾਨਾਸ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਕੈਂਸਰ ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
- ਕੇਲਾ ਖਾਣ ਨਾਲ ਸਰੀਰ ਨੂੰ ਐਨਰਜ਼ੀ ਮਿਲ ਸਕਦੀ ਹੈ।
- ਕਣਕ ਦੇ ਆਟੇ 'ਚ ਮਿਲਾਓ ਇਹ ਫਾਇਦੇਮੰਦ ਚੀਜ਼, ਪੇਟ ਦੀ ਲਟਕਦੀ ਸਾਰੀ ਚਰਬੀ ਮਿੰਟਾਂ 'ਚ ਪਿਘਲ ਜਾਵੇਗੀ! - Oats flour Roti Benefits
- ਬੀਪੀ ਕੰਟਰੋਲ ਨਾ ਹੋਣ 'ਤੇ ਕਈ ਬਿਮਾਰੀਆਂ ਦਾ ਹੋ ਸਕਦੈ ਖਤਰਾ, ਜਾਣੋ ਇਸਦੇ ਲੱਛਣ, ਕਾਰਨ ਅਤੇ ਬਚਾਅ ਲਈ ਸੁਝਾਅ - Tips to Control BP
- ਤੁਹਾਡੇ ਸਰੀਰ ਨੂੰ ਅੰਦਰੋ ਸਾੜ ਸਕਦੀ ਹੈ ਕੋਲਡ ਡਰਿੰਕ, ਇਸ ਮਿੱਠੇ ਜ਼ਹਿਰ ਤੋਂ ਦੂਰ ਰਹਿਣ 'ਚ ਹੀ ਹੈ ਭਲਾਈ - Disadvantages Of Cold Drinks
ਇਨ੍ਹਾਂ ਫਲਾਂ ਨੂੰ ਸਵੇਰ ਦੇ ਸਮੇਂ ਖਾਲੀ ਪੇਟ ਖਾਧਾ ਜਾ ਸਕਦਾ ਹੈ। ਹਾਲਾਂਕਿ, ਜੇਕਰ ਤੁਹਾਨੂੰ ਪਹਿਲਾ ਤੋਂ ਹੀ ਕੋਈ ਬਿਮਾਰੀ ਅਤੇ ਐਲਰਜ਼ੀ ਦੀ ਸਮੱਸਿਆ ਹੈ, ਤਾਂ ਡਾਕਟਰ ਦੀ ਸਲਾਹ ਲੈ ਕੇ ਹੀ ਇਨ੍ਹਾਂ ਫਲਾਂ ਦਾ ਸੇਵਨ ਕਰੋ।