ਹੈਦਰਾਬਾਦ: ਅੱਜ ਕੱਲ੍ਹ ਔਰਤ ਅਤੇ ਮਰਦ ਦੋਨੋ ਹੀ ਚਮਕਦਾਰ ਚਮੜੀ ਪਾਉਣਾ ਚਾਹੁੰਦੇ ਹਨ। ਸੁੰਦਰ ਚਮੜੀ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਕਈ ਵਾਰ ਗਲਤ ਅਸਰ ਵੀ ਦੇਖਣ ਨੂੰ ਮਿਲ ਜਾਂਦਾ ਹੈ। ਸੁੰਦਰ ਚਮੜੀ ਪਾਉਣ ਲਈ ਦੁੱਧ 'ਚ ਕੁਝ ਚੀਜ਼ਾਂ ਮਿਲਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਦੁੱਧ ਤੋਂ ਤਿਆਰ ਕੀਤੇ ਜਾਣ ਵਾਲਾ ਇਹ ਮਿਸ਼ਰਣ ਚਿਹਰੇ 'ਤੇ ਨਹੀਂ ਲਗਾਉਣਾ ਹੈ, ਸਗੋਂ ਇਸਨੂੰ ਪੀਣ ਨਾਲ ਲਾਭ ਮਿਲਣਗੇ।
स्वस्थ शरीर में स्वस्थ मस्तिष्क का निवास है... pic.twitter.com/S0ryYeevb3
— Vatsala Singh (@_vatsalasingh) August 3, 2024
ਚਮਕਦਾਰ ਚਮੜੀ ਪਾਉਣ ਲਈ ਦੁੱਧ: ਚਮਕਦਾਰ ਚਮੜੀ ਪਾਉਣ ਲਈ ਦੁੱਧ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਸਭ ਤੋਂ ਪਹਿਲਾ ਇੱਕ ਭਾਂਡੇ 'ਚ ਦੁੱਧ ਪਾਓ। ਫਿਰ ਇਸ 'ਚ ਦੋ ਟੁੱਕੜੇ ਦਾਲਚੀਨੀ, ਦੋ ਟੁੱਕੜੇ ਇਲਾਇਚੀ, ਦੋ ਲੌਂਗ ਅਤੇ ਇੱਕ ਚਮਚ ਹਲਦੀ ਪਾਊਡਰ ਪਾ ਕੇ ਪੀ ਲਓ। ਇਸ ਨਾਲ ਚਿਹਰੇ 'ਤੇ ਚਮਕ ਆ ਜਾਵੇਗੀ। ਇਹ ਦੁੱਧ ਚਿਹਰੇ ਦੀ ਚਮਕ ਲਈ ਹੀ ਨਹੀਂ ਸਗੋਂ ਸਰੀਰ 'ਚ ਹੋ ਰਹੇ ਦਰਦ ਨੂੰ ਖਤਮ ਕਰਨ ਅਤੇ ਨੀਂਦ ਦੀ ਕਮੀ ਨੂੰ ਵੀ ਦੂਰ ਕਰ ਸਕਦਾ ਹੈ। ਤੁਹਾਨੂੰ ਬਸ ਇਹ ਦੁੱਧ ਹਫ਼ਤੇ 'ਚ ਦੋ ਜਾਂ ਤਿੰਨ ਵਾਰ ਪੀਣਾ ਹੈ।
- 5 ਘੰਟਿਆਂ ਤੋਂ ਘੱਟ ਸੌਣਾ ਸਿਹਤ ਲਈ ਖਤਰਨਾਕ, ਹੋ ਸਕਦੀਆਂ ਨੇ ਗੰਭੀਰ ਬਿਮਾਰੀਆਂ, ਜਾਣੋ ਸਿਹਤਮੰਦ ਰਹਿਣ ਲਈ ਕਿੰਨੇ ਘੰਟੇ ਸੌਣਾ ਬਿਹਤਰ - Less sleep Loss
- ਪਪੀਤੇ ਨੂੰ ਇਨ੍ਹਾਂ ਤਰੀਕਿਆਂ ਨਾਲ ਖਾਣਾ ਹੋ ਸਕਦੈ ਫਾਇਦੇਮੰਦ, ਪੀਰੀਅਡਸ ਦੇ ਦਰਦ ਤੋਂ ਲੈ ਕੇ ਮੋਟਾਪੇ ਤੱਕ ਕਈ ਸਮੱਸਿਆਵਾਂ ਤੋਂ ਮਿਲ ਜਾਵੇਗੀ ਰਾਹਤ - Papaya Benefits
- ਇਨ੍ਹਾਂ ਵਿਟਾਮਿਨਾਂ ਦੀ ਕਮੀ ਕਾਰਨ ਚਿਹਰਾ ਹੋ ਸਕਦਾ ਹੈ ਕਾਲਾ, ਕੋਈ ਵੀ ਕਰੀਮ ਲਗਾਉਣ ਦੀ ਨਹੀਂ ਲੋੜ, ਮਿੰਟਾਂ 'ਚ ਇਸ ਤਰ੍ਹਾਂ ਪਾਓ ਚਮਕਦਾਰ ਚਮੜੀ - Get Rid Of Dark Spots On Face
ਚਮੜੀ ਦੀ ਚਮਕ ਬਣਾਏ ਰੱਖਣ ਲਈ ਹੋਰ ਟਿਪਸ: ਜੇਕਰ ਤੁਸੀਂ ਚਮੜੀ 'ਤੇ ਚਮਕ ਪਾਉਣਾ ਚਾਹੁੰਦੇ ਹੋ, ਤਾਂ ਹੋਰ ਵੀ ਗੱਲ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਗੱਲ੍ਹਾਂ ਦਾ ਧਿਆਨ ਰੱਖ ਕੇ ਤੁਸੀਂ ਚਮੜੀ ਦੀ ਚਮਕ ਬਣਾਈ ਰੱਖ ਸਕਦੇ ਹੋ।
ਭਰਪੂਰ ਮਾਤਰਾ 'ਚ ਪਾਣੀ ਪੀਓ: ਪਾਣੀ ਪੀਣ ਨਾਲ ਚਮੜੀ 'ਤੇ ਚਮਕ ਹੀ ਨਹੀਂ ਸਗੋ ਹੋਰ ਵੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਰੋਜ਼ਾਨਾ 4 ਤੋਂ 5 ਲੀਟਰ ਪਾਣੀ ਪੀਓ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਵੇਗੀ। ਪਾਣੀ ਤੋਂ ਇਲਾਵਾ, ਖੁਰਾਕ 'ਚ ਫਲ, ਹਰੀਆਂ ਸਬਜ਼ੀਆਂ, ਸੇਬ, ਅਨਾਰ, ਲੌਕੀ ਅਤੇ ਪਾਲਕ ਨੂੰ ਵੀ ਸ਼ਾਮਲ ਕਰੋ। ਇਸ ਨਾਲ ਚਮੜੀ ਨੂੰ ਚਮਕਦਾਰ ਬਣਾਈ ਰੱਖਣ ਵਿੱਚ ਮਦਦ ਮਿਲੇਗੀ।
ਸਮੋਕਿੰਗ ਅਤੇ ਸ਼ਰਾਬ ਤੋਂ ਪਰਹੇਜ਼ ਕਰੋ: ਸਮੋਕਿੰਗ ਅਤੇ ਸ਼ਰਾਬ ਪੀਣਾ ਸਿਹਤ ਲਈ ਖਤਰਨਾਕ ਹੈ। ਇਸ ਨਾਲ ਸਰੀਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਇਸਦੇ ਨਾਲ ਹੀ, ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਚਿਹਰੇ 'ਤੋ ਗਲੋ ਪਾਉਣਾ ਚਾਹੁੰਦੇ ਹੋ, ਤਾਂ ਸਮੋਕਿੰਗ ਅਤੇ ਸ਼ਰਾਬ ਤੋਂ ਦੂਰੀ ਬਣਾ ਲਓ।