ਹੈਦਰਾਬਾਦ: ਗਲਤ ਜੀਵਨਸ਼ੈਲੀ ਕਰਕੇ ਲੋਕ ਢਿੱਡ ਦੀ ਚਰਬੀ ਵਧਣ ਦਾ ਸ਼ਿਕਾਰ ਹੋ ਰਹੇ ਹਨ। ਇਸ ਕਾਰਨ ਹੋਰ ਵੀ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਨ੍ਹਾਂ ਬਿਮਾਰੀਆਂ ਤੋਂ ਖੁਦ ਨੂੰ ਬਚਾਉਣ ਲਈ ਮੋਟਾਪੇ ਨੂੰ ਘੱਟ ਕਰਨਾ ਬਹੁਤ ਜ਼ਰੂਰੀ ਹੈ। ਕਈ ਲੋਕਾਂ ਨੂੰ ਘੱਟ ਮੋਟਾਪਾ ਹੁੰਦਾ ਹੈ, ਜਿਸਨੂੰ ਜੀਵਨਸ਼ੈਲੀ 'ਚ ਬਦਲਾਅ ਕਰਕੇ ਠੀਕ ਕੀਤਾ ਜਾ ਸਕਦਾ ਹੈ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਜ਼ਿਆਦਾ ਮੋਟਾਪਾ ਹੋ ਜਾਂਦਾ ਹੈ ਕਿ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ਲੋਕਾਂ ਦਾ ਮੋਟਾਪਾ ਜੀਵਨਸ਼ੈਲੀ 'ਚ ਬਦਲਾਅ ਕਰਕੇ ਠੀਕ ਨਹੀਂ ਕੀਤਾ ਜਾ ਸਕਦਾ ਹੈ।
ਇਸ ਸਬੰਧ 'ਚ ਅਸੀ ਡਾਕਟਰ ਸੀਮਾਂਤ ਗਰਗ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕ ਜ਼ਿਆਦਾ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਮੋਟਾਪੇ ਕਰਕੇ ਚੱਲਣਾ ਮੁਸ਼ਕਿਲ ਹੋ ਰਿਹਾ ਹੈ, ਗੋਢਿਆ 'ਤੇ ਅਸਰ ਪੈ ਰਿਹਾ ਹੈ, ਸ਼ੂਗਰ ਵੱਧ ਰਹੀ ਹੈ, ਸ਼ੂਗਰ ਨੂੰ ਕੰਟਰੋਲ ਕਰਨਾ ਅਤੇ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ, ਤਾਂ ਅਜਿਹੇ ਮਰੀਜ਼ਾਂ ਨੂੰ ਆਰਟੀਫਿਸ਼ੀਅਲ ਸਰਜਰੀ, ਫੈਟ ਸਰਜਰੀ, ਪਲਾਸਟਿਕ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
- ਰਸੋਈ 'ਚ ਵਰਤਿਆਂ ਜਾਣ ਵਾਲਾ ਇਹ ਮਸਾਲਾ ਢਿੱਡ ਦੀ ਚਰਬੀ ਨੂੰ ਘੱਟ ਕਰਨ ਦਾ ਕਰੇਗਾ ਕੰਮ, ਪਰ ਇਨ੍ਹਾਂ ਲੋਕਾਂ ਲਈ ਹੋ ਸਕਦੈ ਨੁਕਸਾਨਦੇਹ - Health Benefits of Turmeric
- ਕਿਹੜੀ ਉਮਰ 'ਚ ਕਿਸ ਬਿਮਾਰੀ ਦਾ ਵਧੇਰੇ ਹੋ ਸਕਦੈ ਖਤਰਾ ਅਤੇ ਕਿਹੜੇ ਟੈਸਟ ਕਰਵਾਉਣੇ ਜ਼ਰੂਰੀ, ਇੱਥੇ ਜਾਣੋ ਸਭ ਕੁੱਝ - Health Tips
- ਕਿਡਨੀ ਨੂੰ ਰੱਖਣਾ ਚਾਹੁੰਦੇ ਹੋ ਸਿਹਤਮੰਦ, ਤਾਂ ਖੂਬ ਪੀਓ ਪਾਣੀ ਅਤੇ ਇਨ੍ਹਾਂ ਚੀਜ਼ਾਂ ਨੂੰ ਕਹੋ ਬਾਏ-ਬਾਏ - How To Keep Kidney Healthy
ਜੇਕਰ ਨਾਰਮਲ ਮੋਟਾਪੇ ਦੀ ਗੱਲ ਕੀਤੀ ਜਾਵੇ ਜਾਂ ਜਿਹੜੇ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੋਵੇ, ਤਾਂ ਅਜਿਹੇ ਲੋਕ ਕਸਰਤ ਕਰਕੇ, ਆਪਣੀ ਜੀਵਨਸ਼ੈਲੀ, ਖੁਰਾਕ 'ਚ ਬਦਲਾਅ ਕਰਕੇ ਅਤੇ ਮੈਡਿਕਲ ਜਾਂਚ ਕਰਵਾ ਕੇ ਮੋਟਾਪੇ ਨੂੰ ਘੱਟ ਕਰ ਸਕਦੇ ਹਨ। ਇਸ ਤੋਂ ਇਲਾਵਾ, ਡਾਕਟਰ ਦੇ ਆਧਾਰ 'ਤੇ ਖਾਣ-ਪੀਣ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਡਾਕਟਰ ਤੁਹਾਨੂੰ ਕਈ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦੇ ਸਕਦੇ ਹਨ ਅਤੇ ਕਈ ਚੀਜ਼ਾਂ ਖੁਰਾਕ 'ਚ ਸ਼ਾਮਲ ਕਰਨ ਦਾ ਸੁਝਾਅ ਵੀ ਦੇ ਸਕਦੇ ਹਨ।