ETV Bharat / health

ਸਾਵਧਾਨ! ਕਿਡਨੀ 'ਚ ਸਟੋਨ ਹੋਣ 'ਤੇ ਨਜ਼ਰ ਆਉਦੇ ਨੇ ਇਹ 7 ਲੱਛਣ, ਨਾ ਕਰੋ ਨਜ਼ਰਅੰਦਾਜ਼

Kidney Stone Symptomps: ਗਲਤ ਖਾਣ-ਪੀਣ ਕਰਕੇ ਅੱਜ ਦੇ ਸਮੇਂ 'ਚ ਲੋਕ ਕਿਡਨੀ ਸਟੋਨ ਦੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਰਹਿੰਦੇ ਹਨ। ਜੇਕਰ ਸਹੀ ਸਮੇਂ 'ਤੇ ਇਸਦਾ ਇਲਾਜ ਨਾ ਕਰਵਾਇਆ ਜਾਵੇ, ਤਾਂ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਕਿਡਨੀ ਸਟੋਨ ਦੇ ਲੱਛਣਾਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ।

Kidney Stone Symptomps
Kidney Stone Symptomps
author img

By ETV Bharat Health Team

Published : Jan 31, 2024, 4:01 PM IST

Updated : Jan 31, 2024, 4:41 PM IST

ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ 'ਚੋ ਇੱਕ ਹੈ ਕਿਡਨੀ ਸਟੋਨ ਦੀ ਸਮੱਸਿਆ। ਇਹ ਪਿਸ਼ਾਬ ਪ੍ਰਣਾਲੀ ਨਾਲ ਸਬੰਧਤ ਸਭ ਤੋਂ ਆਮ ਸਿਹਤ ਸਥਿਤੀ ਹੈ। ਇਸਨੂੰ ਨੈਫਰੋਲਿਥ ਜਾਂ ਰੇਨਲ ਕੈਲਕੂਲੀ ਵੀ ਕਿਹਾ ਜਾਂਦਾ ਹੈ। ਪੱਥਰੀ ਮਿਨਰਲ ਦੇ ਕਠੋਰ ਟੁੱਕੜੇ ਹੁੰਦੇ ਹਨ, ਜੋ ਤੁਹਾਡੀ ਕਿਡਨੀ 'ਚ ਬਣ ਸਕਦੇ ਹਨ। ਇਹ ਪਿਸ਼ਾਬ ਰਾਹੀ ਤੁਹਾਡੇ ਸਰੀਰ ਤੋਂ ਬਾਹਰ ਨਿਕਲ ਜਾਂਦੇ ਹਨ। ਇਨ੍ਹਾਂ ਦਾ ਅਕਾਰ ਕਾਫ਼ੀ ਛੋਟਾ ਹੁੰਦਾ ਹੈ।

ਕਿਡਨੀ ਸਟੋਨ ਦੀ ਸਮੱਸਿਆ ਕੀ ਹੈ?: ਕਿਡਨੀ ਸਟੋਨ ਲੂਣ ਅਤੇ ਮਿਨਰਲ ਦਾ ਕਠੋਰ ਖਣਿਜ ਭੰਡਾਰ ਹੈ, ਜੋ ਕੈਲਸ਼ੀਅਮ ਅਤੇ ਯੂਰਿਕ ਐਸਿਡ ਤੋਂ ਬਣਿਆ ਹੁੰਦਾ ਹੈ। ਇਹ ਕਿਡਨੀ ਦੇ ਅੰਦਰ ਬਣਦੇ ਹਨ ਅਤੇ ਪਿਸ਼ਾਬ ਦੇ ਟਰੈਕ ਰਾਹੀ ਸਰੀਰ ਦੇ ਹੋਰ ਭਾਗਾਂ 'ਚ ਜਾ ਸਕਦੇ ਹਨ। ਇਨ੍ਹਾਂ ਦੇ ਅਕਾਰ ਅਲੱਗ-ਅਲੱਗ ਹੁੰਦੇ ਹਨ। ਕੁਝ ਕਿਡਨੀ ਸਟੋਨ ਕਾਫੀ ਛੋਟੇ ਹੁੰਦੇ ਹਨ ਅਤੇ ਕੁਝ ਵੱਡੇ ਵੀ ਹੋ ਸਕਦੇ ਹਨ, ਜਿਸ ਨਾਲ ਪੂਰੀ ਕਿਡਨੀ ਪ੍ਰਭਾਵਿਤ ਹੋ ਸਕਦੀ ਹੈ। ਇਸ ਸਮੱਸਿਆ ਦੀ ਸਹੀ ਸਮੇਂ 'ਤੇ ਜਾਂਚ ਕਰਵਾਉਣ ਲਈ ਤੁਹਾਨੂੰ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ।

ਕਿਡਨੀ 'ਚ ਸਟੋਨ ਦੀ ਸਮੱਸਿਆ ਦੇ ਲੱਛਣ:

ਪਿੱਠ ਅਤੇ ਪੇਟ 'ਚ ਦਰਦ: ਜੇਕਰ ਤੁਹਾਨੂੰ ਪਿੱਠ ਅਤੇ ਪੇਟ 'ਚ ਦਰਦ ਮਹਿਸੂਸ ਹੋ ਰਿਹਾ ਹੈ, ਤਾਂ ਇਹ ਕਿਡਨੀ ਸਟੋਨ ਦਾ ਲੱਛਣ ਹੋ ਸਕਦਾ ਹੈ। ਜਦੋ ਕਿਡਨੀ ਹੋਰਨਾਂ ਭਾਗਾਂ 'ਚ ਫੈਲਦੀ ਹੈ, ਤਾਂ ਦਰਦ ਵੀ ਪੇਟ ਅਤੇ ਕਮਰ ਤੱਕ ਫੈਲ ਸਕਦਾ ਹੈ। ਇਹ ਦਰਦ ਬਹੁਤ ਗੰਭੀਰ ਹੁੰਦਾ ਹੈ।

ਪਿਸ਼ਾਬ ਕਰਦੇ ਸਮੇਂ ਦਰਦ ਜਾਂ ਜਲਨ ਹੋਣਾ: ਜੇਕਰ ਤੁਹਾਨੂੰ ਪਿਸ਼ਾਬ ਕਰਦੇ ਸਮੇਂ ਦਰਦ ਅਤੇ ਜਲਨ ਹੋ ਰਹੀ ਹੈ, ਤਾਂ ਇਹ ਕਿਡਨੀ ਸਟੋਨ ਦਾ ਲੱਛਣ ਹੋ ਸਕਦਾ ਹੈ। ਜਦੋ ਪੱਥਰੀ ਯੂਰੇਟਰ ਅਤੇ ਬਲੈਡਰ ਵਿਚਕਾਰ ਪਹੁੰਚ ਜਾਂਦੀ ਹੈ, ਤਾਂ ਪਿਸ਼ਾਬ ਕਰਦੇ ਸਮੇਂ ਦਰਦ ਮਹਿਸੂਸ ਹੋਣ ਲੱਗਦਾ ਹੈ।

ਵਾਰ-ਵਾਰ ਪਿਸ਼ਾਬ ਆਉਣਾ: ਜੇਕਰ ਤੁਹਾਨੂੰ ਵਾਰ-ਵਾਰ ਪਿਸ਼ਾਬ ਆ ਰਿਹਾ ਹੈ, ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ। ਜਦੋ ਪੱਥਰੀ ਸਾਡੇ ਪਿਸ਼ਾਬ ਦੇ ਟਰੈਕ ਦੇ ਥੱਲ੍ਹੇ ਦੇ ਹਿੱਸੇ 'ਚ ਚਲੀ ਜਾਂਦੀ ਹੈ, ਤਾਂ ਇਹ ਕਿਡਨੀ ਸਟੋਨ ਦਾ ਸੰਕੇਤ ਹੋ ਸਕਦਾ ਹੈ।

ਪਿਸ਼ਾਬ 'ਚ ਖੂਨ ਆਉਣਾ: ਪਿਸ਼ਾਬ 'ਚ ਖੂਨ ਆਉਣਾ ਵੀ ਕਿਡਨੀ ਸਟੋਨ ਦੇ ਲੱਛਣਾਂ 'ਚੋ ਇੱਕ ਹੈ। ਇਸ 'ਚ ਖੂਨ ਦਾ ਰੰਗ ਲਾਲ, ਗੁਲਾਬੀ ਜਾਂ ਭੂਰਾ ਹੋ ਜਾਂਦਾ ਹੈ। ਇਸ ਲੱਛਣ ਦੇ ਨਜ਼ਰ ਆਉਣ 'ਤੇ ਤਰੁੰਤ ਡਾਕਟਰ ਨਾਲ ਸੰਪਰਕ ਕਰੋ।

ਪਿਸ਼ਾਬ 'ਚੋ ਬਦਬੂ ਆਉਣਾ: ਜੇਕਰ ਕਿਡਨੀ ਸਟੋਨ ਦੀ ਸਮੱਸਿਆ ਹੋਵੇ, ਤਾਂ ਪਿਸ਼ਾਬ 'ਚੋ ਬਦਬੂ ਆਉਣੀ ਸ਼ੁਰੂ ਹੋ ਸਕਦੀ ਹੈ। ਅਜਿਹੇ ਲੱਛਣ ਨਜ਼ਰ ਆਉਣ 'ਤੇ ਤਰੁੰਤ ਆਪਣੀ ਜਾਂਚ ਕਰਵਾਓ।

ਉਲਟੀ: ਕਿਡਨੀ ਸਟੋਨ ਹੋਣ 'ਤੇ ਉਲਟੀ ਵੀ ਆਉਣ ਲੱਗਦੀ ਹੈ। ਗੁਰਦੇ ਦੀ ਪੱਥਰੀ ਜੀਆਈ ਟ੍ਰੈਕਟ ਵਿੱਚ ਨਸਾਂ ਨੂੰ ਟ੍ਰਿਗਰ ਕਰ ਸਕਦੀ ਹੈ, ਜਿਸ ਕਰਕੇ ਪੇਟ ਖਰਾਬ ਅਤੇ ਉਲਟੀ ਵਰਗੀ ਸਮੱਸਿਆ ਹੋ ਸਕਦੀ ਹੈ।

ਬੁਖਾਰ ਅਤੇ ਠੰਡ ਲੱਗਣਾ: ਬੁਖਾਰ ਅਤੇ ਠੰਡ ਲੱਗਣ ਨਾਲ ਵੀ ਕਿਡਨੀ ਸਟੋਨ ਦਾ ਖਤਰਾ ਹੋ ਸਕਦਾ ਹੈ। ਇਹ ਇੱਕ ਗੰਭੀਰ ਸਮੱਸਿਆ ਹੈ। ਬੁਖਾਰ ਅਤੇ ਠੰਡ ਲੱਗਣਾ ਕਿਡਨੀ ਸਟੋਨ ਤੋਂ ਇਲਾਵਾ, ਹੋਰ ਵੀ ਕਈ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਡਾਕਟਰ ਨਾਲ ਸਪੰਰਕ ਕਰੋ।

Last Updated : Jan 31, 2024, 4:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.