ਹੈਦਰਾਬਾਦ: ਬ੍ਰੇਨ ਟਿਊਮਰ ਇੱਕ ਗੰਭੀਰ ਸਿਹਤ ਸਮੱਸਿਆ ਹੈ, ਜੋ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬ੍ਰੇਨ ਟਿਊਮਰ ਦੇ ਮਾਮਲੇ ਦੁਨੀਆਂ 'ਚ ਤੇਜ਼ੀ ਨਾਲ ਵੱਧ ਰਹੇ ਹਨ। ਜੇਕਰ ਸਹੀ ਸਮੇਂ 'ਤੇ ਇਸਦੇ ਲੱਛਣਾਂ ਦੀ ਪਛਾਣ ਨਾ ਕੀਤੀ ਜਾਵੇ, ਤਾਂ ਬ੍ਰੇਨ ਟਿਊਮਰ ਗੰਭੀਰ ਹੋ ਸਕਦਾ ਹੈ। ਬ੍ਰੇਨ ਟਿਊਮਰ ਦਿਮਾਗ ਵਿੱਚ ਸੈੱਲਾਂ ਦੇ ਬੇਕਾਬੂ ਵਾਧੇ ਕਾਰਨ ਹੁੰਦਾ ਹੈ। ਬ੍ਰੇਨ ਟਿਊਮਰ ਦੇ ਲੱਛਣਾਂ ਦੇ ਨਾਲ-ਨਾਲ ਇਸ ਦੇ ਕਾਰਨਾਂ ਬਾਰੇ ਜਾਣਨਾ ਵੀ ਬਹੁਤ ਜ਼ਰੂਰੀ ਹੈ, ਤਾਂ ਹੀ ਤੁਸੀਂ ਇਸ ਗੰਭੀਰ ਬੀਮਾਰੀ ਤੋਂ ਖੁਦ ਦਾ ਬਚਾਅ ਕਰ ਸਕੋਗੇ।
ਕੀ ਹੈ ਬ੍ਰੇਨ ਟਿਊਮਰ?: ਬ੍ਰੇਨ ਟਿਊਮਰ ਦਿਮਾਗ ਦੇ ਸੈੱਲਾਂ ਦਾ ਇੱਕ ਬੇਕਾਬੂ ਸਮੂਹ ਹੁੰਦਾ ਹੈ, ਜੋ ਹਰ ਸਮੇਂ ਵਧਦਾ ਰਹਿੰਦਾ ਹੈ। ਇਨ੍ਹਾਂ ਟਿਊਮਰ ਦੀਆਂ ਦੋ ਕਿਸਮਾਂ ਹਨ। ਪਹਿਲਾ ਹੈ ਬੇਨਿਗ, ਜਿਸ ਵਿੱਚ ਬ੍ਰੇਨ ਟਿਊਮਰ ਬਹੁਤ ਹੌਲੀ ਹੌਲੀ ਵਧਦੇ ਹਨ ਅਤੇ ਖਤਰਨਾਕ ਨਹੀਂ ਹੁੰਦੇ। ਦੂਜਾ ਮੈਲੀਗਨੈਂਟ, ਇਸ ਵਿੱਚ ਟਿਊਮਰ ਬਹੁਤ ਤੇਜ਼ੀ ਨਾਲ ਵਧਦੇ ਹਨ ਅਤੇ ਦਿਮਾਗ ਦੇ ਕਈ ਹਿੱਸਿਆਂ ਵਿੱਚ ਫੈਲਦੇ ਹਨ। ਇਹ ਟਿਊਮਰ ਖਤਰਨਾਕ ਅਤੇ ਘਾਤਕ ਹੁੰਦਾ ਹੈ।
ਬ੍ਰੇਨ ਟਿਊਮਰ ਦੇ ਲੱਛਣ: ਬ੍ਰੇਨ ਟਿਊਮਰ ਦੇ ਲੱਛਣਾਂ 'ਚ ਸਿਰਦਰਦ, ਉਲਟੀ, ਸੁਣਨ ਜਾਂ ਦੇਖਣ 'ਚ ਬਦਲਾਅ, ਸਰੀਰਕ ਸੰਤੁਲਨ ਖਰਾਬ ਹੋਣਾ, ਯਾਦਾਸ਼ਤ ਕੰਮਜ਼ੋਰ, ਸੋਚਣ-ਸਮਝਣ ਦੀ ਸਮਰੱਥਾ 'ਤੇ ਅਸਰ ਪੈਣਾ ਆਦਿ ਸ਼ਾਮਲ ਹਨ।
ਬ੍ਰੇਨ ਟਿਊਮਰ ਦੇ ਕਾਰਨ:
ਖ਼ਾਨਦਾਨੀ: ਬ੍ਰੇਨ ਟਿਊਮਰ ਖ਼ਾਨਦਾਨੀ ਵੀ ਹੋ ਸਕਦਾ ਹੈ। ਜੇਕਰ ਤੁਹਾਡੇ ਪਰਿਵਾਰ ਜਾਂ ਮਾਤਾ-ਪਿਤਾ 'ਚ ਪਹਿਲਾ ਤੋਂ ਕਿਸੇ ਨੂੰ ਬ੍ਰੇਨ ਟਿਊਮਰ ਹੈ, ਤਾਂ ਆਉਣ ਵਾਲੀ ਪੀੜ੍ਹੀ 'ਚ ਇਸ ਬਿਮਾਰੀ ਦੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਰੇਡੀਏਸ਼ਨ ਅਤੇ ਵਾਤਾਵਰਣ: ਜ਼ਿਆਦਾ ਮਾਤਰਾ 'ਚ ਰੇਡੀਏਸ਼ਨ ਦੇ ਸੰਪਰਕ 'ਚ ਆਉਣ ਨਾਲ ਵੀ ਬ੍ਰੇਨ ਟਿਊਮਰ ਦਾ ਖਤਰਾ ਵੱਧ ਸਕਦਾ ਹੈ। ਇਸ ਤੋਂ ਇਲਾਵਾ, ਕੁਝ ਜ਼ਹਿਰੀਲੇ ਪਦਾਰਥਾਂ ਦੇ ਸੰਪਰਕ 'ਚ ਆਉਣ ਨਾਲ ਵੀ ਬ੍ਰੇਨ ਟਿਊਮਰ ਹੋ ਸਕਦਾ ਹੈ। ਕੈਮਿਕਲ ਫੈਕਟਰੀ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਬ੍ਰੇਨ ਟਿਊਮਰ ਦਾ ਜ਼ਿਆਦਾ ਖਤਰਾ ਰਹਿੰਦਾ ਹੈ।
ਬ੍ਰੇਨ ਟਿਊਮਰ ਹੋਣ ਦੀ ਉਮਰ: ਬ੍ਰੇਨ ਟਿਊਮਰ ਕਿਸੇ ਵੀ ਉਮਰ 'ਚ ਹੋ ਸਕਦਾ ਹੈ, ਪਰ ਜ਼ਿਆਦਾਤਰ ਇਹ ਬਿਮਾਰੀ ਬੱਚਿਆਂ ਅਤੇ ਬਜ਼ੁਰਗ ਲੋਕਾਂ 'ਚ ਦੇਖਣ ਨੂੰ ਮਿਲਦੀ ਹੈ। ਕੁਝ ਖਾਸ ਤਰ੍ਹਾਂ ਦੇ ਮੇਨਿਨਜੀਓਮਾ ਬ੍ਰੇਨ ਟਿਊਮਰ ਮਰਦਾਂ ਦੇ ਮੁਕਾਬਲੇ ਔਰਤਾਂ 'ਚ ਵੀ ਦੇਖਣ ਨੂੰ ਮਿਲਦੇ ਹਨ।
- ਤੁਹਾਡੇ ਵੀ ਚਿਹਰੇ 'ਤੇ ਵਾਰ-ਵਾਰ ਹੋ ਰਹੀਆਂ ਨੇ ਫਿਣਸੀਆਂ, ਜਾਣੋ ਇਸ ਪਿੱਛੇ ਕੀ ਹੋ ਸਕਦੈ ਨੇ ਕਾਰਨ, ਨਿਖਾਰ ਪਾਉਣ ਲਈ ਅਪਣਾਓ ਇਹ ਤਰੀਕੇ - Skin Care Tips
- ਲਸਣ ਨੂੰ ਸਿਰਹਾਣੇ ਹੇਠਾਂ ਕਿਉਂ ਰੱਖਣਾ ਚਾਹੀਦਾ ਹੈ? ਜਾਣੋ ਹੈਰਾਨੀਜਨਕ ਕਾਰਨ - Benefits Of Garlic Under The Pillow
- ਰਾਤ ਭਰ ਨਹੀਂ ਲੈ ਪਾ ਰਹੇ ਹੋ ਚੰਗੀ ਨੀਂਦ, ਤਾਂ ਬਸ ਸੌਣ ਤੋਂ ਪਹਿਲਾ ਇਨ੍ਹਾਂ ਟਿਪਸ ਨੂੰ ਅਪਣਾ ਲਓ - Sleeping Tips
ਬ੍ਰੇਨ ਟਿਊਮਰ ਦੀ ਰੋਕਥਾਮ ਲਈ ਉਪਾਅ:
ਸਿਹਤਮੰਦ ਖੁਰਾਕ: ਸਿਹਤਮੰਦ ਖੁਰਾਕ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ, ਜਿਸ ਨਾਲ ਕੈਂਸਰ ਦੇ ਖਤਰੇ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਬ੍ਰੇਨ ਟਿਊਮਰ ਤੋਂ ਬਚਣ ਲਈ ਹਰੀਆਂ ਸਬਜ਼ੀਆਂ, ਫਲ ਅਤੇ ਸਾਬੁਤ ਅਨਾਜ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।
ਰੋਜ਼ਾਨਾ ਯੋਗਾ ਕਰੋ: ਰੋਜ਼ਾਨਾ ਯੋਗਾ ਕਰਨ ਨਾਲ ਸਰੀਰ ਦੇ ਨਾਲ-ਨਾਲ ਦਿਮਾਗ ਵੀ ਸਿਹਤਮੰਦ ਰਹਿੰਦਾ ਹੈ। ਇਸ ਨਾਲ ਐਨਰਜ਼ੀ ਵਧਦੀ ਹੈ ਅਤੇ ਮੋਟਾਪੇ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ, ਕਈ ਤਰ੍ਹਾਂ ਦੇ ਕੈਂਸਰਾਂ ਤੋਂ ਬਚਿਆਂ ਜਾ ਸਕਦਾ ਹੈ।
ਰੇਡੀਏਸ਼ਨ ਤੋਂ ਬਚਾਅ: ਰੇਡੀਏਸ਼ਨ ਵੀ ਬ੍ਰੇਨ ਟਿਊਮਰ ਦਾ ਕਾਰਨ ਬਣ ਸਕਦਾ ਹੈ। ਇਸ ਲਈ ਖੁਦ ਨੂੰ ਰੇਡੀਏਸ਼ਨ ਦੇ ਸੰਪਰਕ ਵਿੱਚ ਆਉਣ ਤੋਂ ਬਚਾਓ। ਡਾਕਟਰ ਦੀ ਸਲਾਹ 'ਤੇ ਹੀ ਰੇਡੀਏਸ਼ਨ ਥੈਰੇਪੀ ਲਓ।
ਕੈਮਿਕਲ ਦਾ ਘੱਟ ਇਸਤੇਮਾਲ: ਬ੍ਰੇਨ ਟਿਊਮਰ ਤੋਂ ਬਚਣ ਲਈ ਜ਼ਿਆਦਾ ਤੋਂ ਜ਼ਿਆਦਾ ਜੈਵਿਕ ਭੋਜਨਾਂ ਦਾ ਇਸਤੇਮਾਲ ਕਰੋ। ਪਲਾਸਟਿਕ ਦੀ ਵਰਤੋ ਘੱਟ ਕਰੋ। ਇਸਦੇ ਨਾਲ ਹੀ, ਕੈਮਿਕਲ ਤੋਂ ਦੂਰ ਰਹੋ।
ਰੋਜ਼ਾਨਾ ਸਿਹਤ ਦੀ ਜਾਂਚ ਕਰਵਾਓ: ਬ੍ਰੇਨ ਟਿਊਮਰ ਇੱਕ ਗੰਭੀਰ ਬਿਮਾਰੀ ਹੈ। ਇਸ ਤੋਂ ਬਚਣ ਲਈ ਤੁਹਾਨੂੰ ਬ੍ਰੇਨ ਟਿਊਮਰ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਇਸ ਲਈ ਰੋਜ਼ਾਨਾ ਡਾਕਟਰ ਤੋਂ ਜਾਂਚ ਕਰਵਾਓ ਅਤੇ ਸਾਵਧਾਨੀ ਵਰਤੋ।