ETV Bharat / health

ਹੋਲੀ ਮੌਕੇ ਇਨ੍ਹਾਂ ਚੀਜ਼ਾਂ ਨਾਲ ਕਰੋ ਆਪਣੇ ਘਰ ਦੀ ਸਜਾਵਟ, ਖਰਚਾ ਵੀ ਨਹੀਂ ਹੋਵੇਗਾ ਜ਼ਿਆਦਾ - Holi 2024 in India

Holi Decoration Ideas: ਇਸ ਸਾਲ ਹੋਲੀ ਦਾ ਤਿਉਹਾਰ 25 ਮਾਰਚ ਨੂੰ ਮਨਾਇਆ ਜਾਵੇਗਾ। ਇਸ ਦਿਨ ਤੁਸੀਂ ਆਪਣੇ ਘਰ ਨੂੰ ਕੁਝ ਚੀਜ਼ਾਂ ਨਾਲ ਸਜ਼ਾ ਸਕਦੇ ਹੋ। ਇਸ ਲਈ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨ ਦੀ ਵੀ ਲੋੜ ਨਹੀਂ ਪਵੇਗੀ।

Holi Decoration Ideas
Holi Decoration Ideas
author img

By ETV Bharat Health Team

Published : Mar 17, 2024, 4:06 PM IST

ਹੈਦਰਾਬਾਦ: ਰੰਗਾਂ ਦਾ ਤਿਉਹਾਰ ਹੋਲੀ ਹਰ ਕਿਸੇ ਨੂੰ ਪਸੰਦ ਹੈ। ਇਸ ਤਿਉਹਾਰ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੋਲੀ ਆਉਣ ਤੋਂ ਪਹਿਲਾ ਤੁਸੀਂ ਆਪਣੇ ਘਰ ਨੂੰ ਸਜਾਉਣ ਦੀਆਂ ਵੀ ਤਿਆਰੀਆਂ ਕਰ ਸਕਦੇ ਹੋ। ਇਸ ਨਾਲ ਸਿਰਫ਼ ਮਨ ਖੁਸ਼ ਹੀ ਨਹੀਂ, ਸਗੋ ਘਰ ਆਉਣ ਵਾਲੇ ਰਿਸ਼ਤੇਦਾਰਾਂ 'ਤੇ ਵੀ ਵਧੀਆਂ ਪ੍ਰਭਾਵ ਪਵੇਗਾ। ਜੇਕਰ ਤੁਹਾਡਾ ਬਜਟ ਘੱਟ ਹੈ, ਤਾਂ ਤੁਸੀਂ ਕੁਝ ਕ੍ਰਿਏਟਿਵ ਤਰੀਕੇ ਨਾਲ ਘਰ ਨੂੰ ਸਜਾ ਸਕਦੇ ਹੋ।

ਹੋਲੀ ਮੌਕੇ ਘਰ ਦੀ ਕਰੋ ਸਜਾਵਟ:

ਫਰਸ਼ ਨੂੰ ਸਜਾਓ: ਹੋਲੀ ਮੌਕੇ ਫਰਸ਼ ਦੀ ਵੀ ਸਜਾਵਟ ਕੀਤੀ ਜਾ ਸਕਦੀ ਹੈ। ਇਸਨੂੰ ਤੁਸੀਂ ਕਲਰਫੁੱਲ ਸਟਿੱਕ ਮੈਟ ਨਾਲ ਸਜ਼ਾ ਸਕਦੇ ਹੋ। ਡਰਾਇੰਗ ਰੂਮ 'ਚ ਪਲਾਸਟਿਕ ਦੀ ਮੈਟ ਵਿਛਾਉਣ ਦੇ ਦੋ ਫਾਇਦੇ ਹਨ। ਕਲਰਫੁੱਲ ਮੈਟ ਘਰ ਨੂੰ ਸੁੰਦਰ ਬਣਾਉਦਾ ਹੈ ਅਤੇ ਘਰ ਦੀ ਫਰਸ਼ ਨੂੰ ਹੋਲੀ ਦੇ ਰੰਗਾਂ ਨਾਲ ਗੰਦਾਂ ਹੋਣ ਤੋਂ ਬਚਾਉਦਾ ਹੈ।

ਫੁੱਲਾਂ ਨਾਲ ਰੰਗੋਲੀ ਬਣਾਓ: ਤੁਸੀਂ ਹੋਲੀ ਮੌਕੇ ਆਪਣੇ ਘਰ ਦੀ ਫਰਸ਼ 'ਤੇ ਫੁੱਲਾਂ ਨਾਲ ਰੰਗੋਲੀ ਬਣਾ ਸਕਦੇ ਹੋ। ਇਸ ਨਾਲ ਤੁਹਾਡਾ ਘਰ ਸੁੰਦਰ ਨਜ਼ਰ ਆਵੇਗਾ ਅਤੇ ਰਿਸ਼ਤੇਦਾਰਾਂ 'ਤੇ ਵੀ ਵਧੀਆਂ ਪ੍ਰਭਾਵ ਪਵੇਗਾ।

ਕੰਧਾਂ ਦੀ ਸਜਾਵਟ: ਜੇਕਰ ਤੁਸੀਂ ਅਲੱਗ ਤਰੀਕੇ ਨਾਲ ਘਰ ਨੂੰ ਸਜਾਉਣਾ ਚਾਹੁੰਦੇ ਹੋ, ਤਾਂ ਪਲਾਸਟਿਕ ਦੇ ਫੁੱਲਾਂ ਦੀਆਂ ਲੜੀਆਂ ਨੂੰ ਕਾਰਡਬੋਰਡ 'ਤੇ ਪਿੰਨ ਨਾਲ ਫਿਕਸ ਕਰ ਲਓ । ਫਿਰ ਇਨ੍ਹਾਂ ਲੰਬੇ ਆਕਾਰ ਦੀਆਂ ਲੜੀਆਂ ਨੂੰ ਕੰਧਾਂ 'ਤੇ ਲਗਾ ਦਿਓ। ਇਸ ਤਰ੍ਹਾਂ ਤੁਹਾਨੂੰ ਘਰ ਦੀਆਂ ਕੰਧਾਂ 'ਤੇ ਕਲਰ ਕਰਵਾਉਣਾ ਨਹੀਂ ਪਵੇਗਾ।

ਰੰਗੀਨ ਪਰਦੇ: ਜੇਕਰ ਤੁਹਾਡੇ ਕੋਲ੍ਹ ਰੰਗੀਨ ਪਰਦੇ ਖਰੀਦਣ ਦਾ ਬਜਟ ਨਹੀਂ ਹੈ, ਫਿਰ ਵੀ ਤੁਸੀਂ ਆਪਣੇ ਘਰ ਨੂੰ ਕਲਰਫੁੱਲ ਲੁੱਕ ਦੇ ਸਕਦੇ ਹੋ। ਘਰ ਪਈਆਂ ਪੁਰਾਣੀਆਂ ਸਾੜੀਆਂ ਨਾਲ ਪਰਦੇ ਬਣਾਏ ਜਾ ਸਕਦੇ ਹਨ। ਇਸਦੇ ਨਾਲ ਹੀ, ਮੈਚਿੰਗ ਸਿਰਹਾਣੇ ਅਤੇ ਟੇਬਲ ਕਵਰ ਵੀ ਬਣਾਏ ਜਾ ਸਕਦੇ ਹਨ। ਇਸ ਤਰ੍ਹਾਂ ਤੁਹਾਡਾ ਘਰ ਹੋਰ ਵੀ ਸੁੰਦਰ ਨਜ਼ਰ ਆਵੇਗਾ।

ਕਲਰਫੁੱਲ ਰੋਸ਼ਨੀ: ਹੋਲੀ ਮੌਕੇ ਤੁਸੀਂ ਆਪਣੇ ਘਰ 'ਚ ਰੰਗੀਨ ਰੋਸ਼ਨੀ ਵੀ ਕਰ ਸਕਦੇ ਹੋ। ਇਸ ਲਈ ਲਾਈਟਾਂ 'ਤੇ ਕਲਰਫੁੱਲ ਪੋਲੀਥੀਨ ਨੂੰ ਚਿਪਕਾ ਦਿਓ। ਇਸ ਨਾਲ ਘਰ 'ਚ ਰੰਗੀਨ ਲਾਈਟ ਫੈਲ ਜਾਵੇਗੀ ਅਤੇ ਖਰਚਾ ਵੀ ਘੱਟ ਹੋਵੇਗਾ।

ABOUT THE AUTHOR

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.