ETV Bharat / health

ਵੱਡੇ ਹੀ ਨਹੀਂ ਸਗੋਂ ਬੱਚੇ ਵੀ ਹੋ ਰਹੇ ਨੇ ਢਿੱਡ ਦੀ ਚਰਬੀ ਵਧਣ ਦਾ ਸ਼ਿਕਾਰ, ਜੀਵਨਸ਼ੈਲੀ 'ਚ ਸੁਧਾਰ ਕਰਕੇ ਪਿਘਲ ਜਾਵੇਗੀ ਚਰਬੀ, ਜਾਣੋ ਕੀ ਕਹਿੰਦੇ ਨੇ ਡਾਕਟਰ - weight loss Tips

author img

By ETV Bharat Punjabi Team

Published : Aug 16, 2024, 2:41 PM IST

Updated : Aug 16, 2024, 4:34 PM IST

Weight Loss Tips: ਅੱਜ ਦੇ ਸਮੇਂ ਵਿੱਚ ਢਿੱਡ ਦੀ ਚਰਬੀ ਵਧਣ ਨਾਲ ਕਈ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ। ਇਸ ਲਈ ਢਿੱਡ ਦੀ ਚਰਬੀ ਨੂੰ ਘਟਾਉਣ ਲਈ ਜੀਵਨਸ਼ੈਲੀ 'ਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ।

Weight Loss Tips
Weight Loss Tips (Getty Images)
Weight Loss Tips (ETV Bharat)

ਮੋਗਾ: ਅੱਜ ਦੇ ਸਮੇਂ ਵਿੱਚ ਲੋਕ ਮੋਟਾਪਾ ਅਤੇ ਢਿੱਡ ਦੀ ਚਰਬੀ ਵਧਣ ਕਾਰਨ ਪਰੇਸ਼ਾਨ ਹਨ। ਭਾਰ ਵਧਣ ਦੀ ਸਮੱਸਿਆ ਆਮ ਹੋ ਗਈ ਹੈ। ਇਹ ਸਮੱਸਿਆਂ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ, ਹਰ ਉਮਰ ਦੇ ਲੋਕਾਂ 'ਚ ਦੇਖੀ ਜਾਂਦੀ ਹੈ। ਬਾਹਰ ਨਿਕਲਦੇ ਢਿੱਡ ਕਰਕੇ ਵਿਅਕਤੀ ਫਿੱਟ ਨਹੀਂ ਲੱਗਦਾ ਅਤੇ ਸ਼ਰਮ ਵੀ ਮਹਿਸੂਸ ਕਰਦਾ ਹੈ। ਅਜਿਹੇ 'ਚ ਤੁਸੀਂ ਕੁਝ ਆਸਾਨ ਤਰੀਕੇ ਅਜ਼ਮਾ ਕੇ ਢਿੱਡ ਦੀ ਚਰਬੀ ਨੂੰ ਘੱਟ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੀ ਪੂਰੀ ਖੁਰਾਕ ਬਦਲਣ ਅਤੇ ਜਿੰਮ 'ਚ ਜਾ ਕੇ ਪਸੀਨਾ ਬਹਾਉਣ ਦੀ ਲੋੜ ਨਹੀਂ ਹੈ। ਛੋਟੀਆਂ ਗੱਲ੍ਹਾਂ ਦਾ ਧਿਆਨ ਰੱਖ ਕੇ ਹੀ ਢਿੱਡ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ।

ਢਿੱਡ ਦੀ ਚਰਬੀ ਵਧਣ ਦੇ ਕਾਰਨ: ਇਸ ਸਬੰਧ 'ਚ ਅਸੀ ਡਾਕਟਰ ਸੀਮਾਂਤ ਗਰਗ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਹਰ ਸਮੇਂ ਬੈਠ ਕੇ ਕੰਮ ਕਰਨ ਨਾਲ ਢਿੱਡ ਦੀ ਚਰਬੀ ਵੱਧ ਸਕਦੀ ਹੈ। ਇਸ ਤੋਂ ਇਲਾਵਾ, ਲੋਕ ਕੋਈ ਵੀ ਕੰਮ ਕਰਨ ਲਈ ਮਿਹਨਤ ਨਹੀਂ ਕਰਦੇ ਅਤੇ ਕਸਰਤ ਵੀ ਘੱਟ ਕਰਦੇ ਹਨ, ਜਿਸਦੇ ਚਲਦਿਆਂ ਢਿੱਡ ਦੀ ਚਰਬੀ ਲਗਾਤਾਰ ਵਧਦੀ ਜਾ ਰਹੀ ਹੈ। ਡਾਕਟਰ ਨੇ ਗੱਲਬਾਤ ਕਰਦੇ ਹੋਏ ਅੱਗੇ ਦੱਸਿਆ ਕਿ ਇਸ ਸਬੰਧ 'ਚ ਇੱਕ ਡਾਟਾ ਵੀ ਸਾਹਮਣੇ ਆਇਆ ਸੀ, ਜਿਸ 'ਚ 16 ਤੋਂ 18 ਸਾਲ ਦੇ ਬੱਚਿਆਂ 'ਚ ਫੈਟੀ ਜਿਗਰ ਦੀ ਸਮੱਸਿਆ ਪਾਈ ਗਈ ਸੀ। ਇਹ ਇੱਕ ਹੈਰਾਨ ਕਰ ਦੇਣ ਵਾਲਾ ਡਾਟਾ ਸੀ। ਕਾਰਨਾਂ ਬਾਰੇ ਗੱਲ ਕੀਤੀ ਜਾਵੇ, ਤਾਂ ਇੰਨੇ ਛੋਟੇ ਬੱਚਿਆ 'ਚ ਫੈਟੀ ਜਿਗਰ ਦੀ ਸਮੱਸਿਆ ਲਈ ਖੇਡਾਂ ਦੀ ਕਮੀ, ਹਰ ਸਮੇਂ ਮੋਬਾਈਲ ਫੋਨ ਦਾ ਇਸਤੇਮਾਲ ਕਰਨਾ, ਟੀਵੀ ਦੇਖਣਾ, ਸਰੀਰਕ ਕਸਰਤ ਦੀ ਕਮੀ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ।

ਢਿੱਡ ਦੀ ਚਰਬੀ ਨੂੰ ਘਟਾਉਣ ਦੇ ਤਰੀਕੇ: ਜੀਵਨਸ਼ੈਲੀ 'ਚ ਬਦਲਾਅ ਕਰਕੇ ਤੁਸੀਂ ਆਪਣੀ ਢਿੱਡ ਦੀ ਚਰਬੀ ਨੂੰ ਘੱਟ ਕਰ ਸਕਦੇ ਹੋ। ਇਸ ਲਈ ਸਿਹਤਮੰਦ ਜੀਵਨਸ਼ੈਲੀ, ਸਵੇਰ ਦੇ ਸਮੇਂ ਸੈਰ ਕਰਨਾ, ਇੱਕ ਘੰਟਾ ਕਸਰਤ ਕਰਨੀ, ਭਰਪੂਰ ਮਾਤਰਾ 'ਚ ਪਾਣੀ ਪੀਣਾ, ਜ਼ੰਕ ਫੂਡ ਦਾ ਘੱਟ ਇਸਤੇਮਾਲ ਅਤੇ ਨਕਲੀ ਮਿੱਠਾ ਖਾਣ ਤੋਂ ਪਰਹੇਜ਼ ਕਰਨਾ ਫਾਇਦੇਮੰਦ ਹੋ ਸਕਦਾ ਹੈ। ਢਿੱਡ ਦੀ ਚਰਬੀ ਨੂੰ ਘੱਟ ਕਰਨ 'ਚ ਕਸਰਤ ਅਹਿਮ ਭੂਮਿਕਾ ਨਿਭਾ ਸਕਦੀ ਹੈ। ਇਸ ਤਰ੍ਹਾਂ ਤੁਸੀਂ ਆਪਣੀ ਜੀਵਨਸ਼ੈਲੀ 'ਚ ਕੁਝ ਬਦਲਾਅ ਕਰਕੇ ਢਿੱਡ ਦੀ ਚਰਬੀ ਨੂੰ ਘੱਟ ਕਰ ਸਕਦੇ ਹੋ ਅਤੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ।

Last Updated : Aug 16, 2024, 4:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.