ਮਖਾਣਾ ਖਾਣਾ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਮਖਾਣਾ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸਦੀ ਪ੍ਰਸਿੱਧੀ ਕਈ ਦੇਸ਼ਾਂ ਵਿੱਚ ਹੈ। ਮਖਾਣਾ ਭਾਰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਤੋਂ ਇਲਾਵਾ ਇਹ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਵੀ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ।
ਮਖਾਣਾ ਪੌਸ਼ਟਿਕ ਤੱਤਾਂ ਨਾਲ ਭਰਪੂਰ
ਮਖਾਣੇ ਨੂੰ ਯੂਰੀਏਲ ਫਰੋਕਸ, ਲੋਟਸ ਸੀਡ, ਗੋਰਗਨ ਨਟਸ ਅਤੇ ਫੂਲ ਮਖਾਣਾ ਵੀ ਕਿਹਾ ਜਾਂਦਾ ਹੈ। ਇਹ ਬੀਜ ਅਕਸਰ ਕੁਝ ਭਾਰਤੀ ਮਠਿਆਈਆਂ ਅਤੇ ਖੀਰ, ਰਾਇਤਾ ਜਾਂ ਮੱਖਣ ਕਰੀ ਵਰਗੇ ਸੁਆਦਲੇ ਪਦਾਰਥਾਂ ਵਿੱਚ ਵਰਤਿਆਂ ਜਾਂਦਾ ਹੈ। ਇੰਨਾ ਹੀ ਨਹੀਂ ਇਸ ਦੀ ਵਰਤੋਂ ਸ਼ਾਮ ਦੀ ਚਾਹ ਅਤੇ ਨਾਸ਼ਤੇ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ। ਡਾਕਟਰ ਗਰਭਵਤੀ ਔਰਤਾਂ ਨੂੰ ਵੀ ਇਸ ਦੀ ਸਿਫ਼ਾਰਸ਼ ਕਰਦੇ ਹਨ ਅਤੇ ਨਿਯਮਿਤ ਤੌਰ 'ਤੇ ਇਸ ਦਾ ਸੇਵਨ ਕਰਨ ਦਾ ਸੁਝਾਅ ਦਿੰਦੇ ਹਨ, ਕਿਉਂਕਿ ਇਸ ਵਿੱਚ ਕੋਲੈਸਟ੍ਰੋਲ ਅਤੇ ਚਰਬੀ ਜ਼ੀਰੋ ਹੁੰਦੀ ਹੈ ਅਤੇ ਇਹ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਮਖਾਣਾ ਖਾਣ ਨਾਲ ਸਰੀਰ ਨੂੰ ਕਈ ਪੌਸ਼ਟਿਕ ਤੱਤ ਮਿਲਦੇ ਹਨ।
ਮਖਾਣੇ ਦੇ ਫਾਇਦੇ
- ਮਖਾਣਾ ਨਸਾਂ ਦੇ ਕੰਮ ਵਿੱਚ ਸੁਧਾਰ ਕਰਦਾ ਹੈ।
- ਮਖਾਣੇ ਵਿੱਚ ਮੈਗਨੀਸ਼ੀਅਮ ਹੁੰਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ।
- ਮਖਾਣਾ ਖਾਣ ਨਾਲ ਹੱਡੀਆਂ ਅਤੇ ਦੰਦਾਂ ਦੀ ਸਿਹਤ ਠੀਕ ਰਹਿੰਦੀ ਹੈ।
- ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਅਤੇ ਸੋਜ ਤੋਂ ਰਾਹਤ ਮਿਲਦੀ ਹੈ।
- ਮਖਾਣਾ ਦੇ ਸੇਵਨ ਨਾਲ ਦਿਲ ਦੇ ਕੰਮਕਾਜ ਵਿੱਚ ਸੁਧਾਰ ਹੁੰਦਾ ਹੈ।
- ਇਸ 'ਚ ਮੌਜੂਦ ਮੈਗਨੀਸ਼ੀਅਮ ਅਤੇ ਗੈਲਿਕ ਐਸਿਡ ਹਾਰਟ ਅਟੈਕ ਵਰਗੀਆਂ ਬੀਮਾਰੀਆਂ ਨੂੰ ਘੱਟ ਕਰਦਾ ਹੈ।
- ਮਖਾਣਾ ਖਾਣ ਨਾਲ ਅਨੀਮੀਆ ਦੀ ਸਮੱਸਿਆ ਦੂਰ ਹੁੰਦੀ ਹੈ।
- ਮਖਾਣਾ ਗੁਰਦਿਆਂ ਵਿੱਚ ਆਕਸੀਟੇਟਿਵ ਤਣਾਅ ਨੂੰ ਘਟਾਉਂਦਾ ਹੈ। ਇਹ ਸਰੀਰ ਵਿੱਚ ਪੱਥਰੀ ਬਣਨ ਤੋਂ ਰੋਕਦਾ ਹੈ। ਅਜਿਹੇ ਵਿੱਚ ਮਾਹਿਰਾਂ ਦਾ ਕਹਿਣਾ ਹੈ ਕਿ ਮਖਾਣਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
- ਮਖਾਣੇ 'ਚ ਮੌਜੂਦ ਫਾਈਬਰ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।
- ਡਾਇਟੀਸ਼ੀਅਨ ਮਖਾਣਾ ਦੇ ਘੱਟ ਗਲਾਈਸੈਮਿਕ ਇੰਡੈਕਸ 'ਤੇ ਜ਼ੋਰ ਦਿੰਦੇ ਹਨ, ਜੋ ਕਿ ਬਲੱਡ ਸ਼ੂਗਰ ਦੇ ਪੱਧਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਨ ਲਈ ਇੱਕ ਮਹੱਤਵਪੂਰਨ ਕਾਰਕ ਹੈ।
ਖਾਣ ਦਾ ਸਹੀ ਤਰੀਕਾ
ਸ਼ੂਗਰ ਦੇ ਮਰੀਜ਼ਾਂ ਨੂੰ ਭੁੰਨੇ ਹੋਏ ਮਖਾਣੇ ਦਾ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਭੁੰਨੇ ਹੋਏ ਮਖਾਣੇ ਦੇ ਸੇਵਨ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।
ਇਹ ਵੀ ਪੜ੍ਹੋ:-
- ਚਮੜੀ 'ਤੇ ਇਹ ਨਿਸ਼ਾਨ ਇਨਫੈਕਸ਼ਨ ਦਾ ਸੰਕੇਤ ਹੈ ਜਾਂ ਫਿਰ ਕੈਂਸਰ ਦਾ, ਜਾਣ ਲਓ ਡਾਕਟਰ ਦਾ ਕੀ ਕਹਿਣਾ ਹੈ
- ਸਰੀਰ 'ਚ ਵਧੇ ਹੋਏ ਯੂਰਿਕ ਐਸਿਡ ਨੂੰ ਘੱਟ ਕਰਨਗੇ ਇਹ 5 ਤਰ੍ਹਾਂ ਦੇ ਭੋਜਨ, ਬਸ ਇਨ੍ਹਾਂ ਚੀਜ਼ਾਂ ਤੋਂ ਸਮੇਂ ਰਹਿੰਦੇ ਕਰ ਲਓ ਪਰਹੇਜ਼ ਨਹੀਂ ਤਾਂ...
- ਗੁਰਦੇ ਦੀ ਪੱਥਰੀ ਤੋਂ ਛੁਟਕਾਰਾ ਦਿਵਾਏਗਾ ਇਹ ਫਲ, ਨਹੀਂ ਆ ਰਹੀ ਹੈ ਚੰਗੀ ਨੀਂਦ ਤਾਂ ਵੀ ਇਸ ਫਲ ਨੂੰ ਕਰ ਲਓ ਆਪਣੀ ਖੁਰਾਕ 'ਚ ਸ਼ਾਮਲ