ਭੋਜਨ ਦਾ ਸਵਾਦ ਵਧਾਉਣ ਲਈ ਅਸੀਂ ਹਰੀ ਮਿਰਚ ਦੀ ਵਰਤੋਂ ਕਰਦੇ ਹਾਂ। ਇਸ ਦਾ ਮਸਾਲੇਦਾਰ ਸਵਾਦ ਇੰਨਾ ਜਾਦੂਈ ਹੁੰਦਾ ਹੈ ਕਿ ਲੋਕ ਖਾਣ ਤੋਂ ਬਾਅਦ ਆਪਣੀਆਂ ਉਂਗਲਾਂ ਨੂੰ ਚੱਟ ਲੈਂਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਹਰੀ ਮਿਰਚ ਖਾਣ ਤੋਂ ਬਿਲਕੁਲ ਪਰਹੇਜ਼ ਕਰਦੇ ਹਨ, ਕਿਉਕਿ ਹਰੀ ਮਿਰਚ ਤਿੱਖੀ ਹੁੰਦੀ ਹੈ। ਦਰਅਸਲ, ਹਰੀ ਮਿਰਚ ਨੂੰ ਸੀਮਤ ਮਾਤਰਾ ਵਿੱਚ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਤੁਹਾਨੂੰ ਹਰੀ ਮਿਰਚ ਨੂੰ ਆਪਣੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਹਰੀ ਮਿਰਚ ਦੇ ਫਾਇਦੇ
ਆਕਸੀਡੇਟਿਵ ਨੁਕਸਾਨ ਵਿੱਚ ਕਮੀ: ਹਰੀ ਮਿਰਚ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਆਕਸੀਡੇਟਿਵ ਨੁਕਸਾਨ ਨੂੰ ਘੱਟ ਕਰਦੇ ਹਨ ਅਤੇ ਇਸ ਵਿੱਚ ਕੈਪਸੈਸੀਨ ਹੁੰਦਾ ਹੈ, ਜੋ ਕਿ ਇੱਕ ਐਂਟੀਆਕਸੀਡੈਂਟ ਹੈ। ਇਸ ਲਈ ਇਹ ਕਈ ਪੁਰਾਣੀਆਂ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ।
#EatRightIndia_51
— Dr Harsh Vardhan (@drharshvardhan) November 20, 2019
Did you know that Green Chillies are a rich source of nutrition as they provide six times more Vitamin C than oranges !
These also provide us with Vitamin A, B2, B6, niacin & folate - all of which are vital for the body. #EatRightIndia @PMOIndia @fssaiindia pic.twitter.com/dz61rQsTdj
ਪੋਸ਼ਕ ਤੱਤਾਂ ਨਾਲ ਭਰਪੂਰ: ਹਰੀ ਮਿਰਚ ਵਿੱਚ ਵਿਟਾਮਿਨ ਏ, ਸੀ ਅਤੇ ਈ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਕਿ ਚੰਗੀ ਸਿਹਤ ਲਈ ਜ਼ਰੂਰੀ ਹੈ। ਜਦਕਿ ਵਿਟਾਮਿਨ ਸੀ ਸੈੱਲਾਂ ਦੇ ਨੁਕਸਾਨ ਨੂੰ ਘੱਟ ਕਰਦਾ ਹੈ ਅਤੇ ਵਿਟਾਮਿਨ ਈ ਚਮੜੀ ਅਤੇ ਵਾਲਾਂ ਲਈ ਜ਼ਰੂਰੀ ਹੁੰਦਾ ਹੈ।
ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ: ਹਰੀ ਮਿਰਚ ਖਾਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ, ਜਿਸ ਨਾਲ ਕੈਲੋਰੀ ਬਰਨ ਕਰਨ ਨਾਲ ਭਾਰ ਘੱਟ ਹੁੰਦਾ ਹੈ।
ਦਿਲ ਲਈ ਫਾਇਦੇਮੰਦ: ਹਰੀ ਮਿਰਚ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ, ਜਿਸ ਨਾਲ ਇਹ ਦਿਲ ਅਤੇ ਧਮਨੀਆਂ ਨੂੰ ਆਕਸੀਡੇਟਿਵ ਨੁਕਸਾਨ ਤੋਂ ਵੀ ਬਚਾਉਂਦੀ ਹੈ। ਇਸ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਘੱਟ ਹੁੰਦਾ ਹੈ।
ਗਠੀਏ ਤੋਂ ਰਾਹਤ: ਹਰੀ ਮਿਰਚ ਕੈਪਸਾਇਸਿਨ ਨਾਲ ਭਰਪੂਰ ਹੁੰਦੀ ਹੈ, ਜੋ ਕਿ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ।
Time to spice up your #diet? Eating chili pepper could lower your risk of dying of cancer or cardiovascular disease, and could also promote longevity; according to a new report. https://t.co/86VxD5AD2K #HarvardHealth pic.twitter.com/LuZZmUq81l
— Harvard Health (@HarvardHealth) December 30, 2020
ਪਾਚਨ ਲਈ ਚੰਗੀ: ਹਰੀ ਮਿਰਚ ਪਾਚਨ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਖਾਧੀ ਜਾਂਦੀ ਹੈ, ਜੋ ਭੋਜਨ ਨੂੰ ਤੇਜ਼ੀ ਨਾਲ ਹਜ਼ਮ ਕਰਨ ਅਤੇ ਉਸੇ ਸਮੇਂ ਪੋਸ਼ਕ ਤੱਤਾਂ ਨੂੰ ਆਸਾਨੀ ਨਾਲ ਜਜ਼ਬ ਕਰਨ ਵਿੱਚ ਮਦਦ ਕਰਦੀ ਹੈ।
ਬੰਦ ਨੱਕ ਨੂੰ ਖੋਲ੍ਹਣ 'ਚ ਮਦਦਗਾਰ: ਹਰੀ ਮਿਰਚ ਜ਼ੁਕਾਮ ਜਾਂ ਐਲਰਜੀ ਕਾਰਨ ਬੰਦ ਨੱਕ ਨੂੰ ਖੋਲ੍ਹਣ 'ਚ ਮਦਦਗਾਰ ਹੁੰਦੀ ਹੈ। ਇਸ ਲਈ ਹਰੀ ਮਿਰਚ ਨੂੰ ਖਾਣਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।
ਇਹ ਵੀ ਪੜ੍ਹੋ:-