ETV Bharat / health

ਸ਼ੂਗਰ ਦੇ ਮਰੀਜ਼ ਧਿਆਨ ਦੇਣ, ਪੀਓ ਇਹ 3 ਤਰ੍ਹਾਂ ਦੇ ਹਰਬਲ ਜੂਸ! ਦੂਰ ਹੋ ਜਾਵੇਗੀ ਸ਼ੂਗਰ ਦੀ ਸਮੱਸਿਆ - Herbal Drinks To Control Sugar

Herbal Drinks To Control Sugar: ਗਲਤ ਜੀਵਨਸ਼ੈਲੀ ਕਰਕੇ ਲੋਕ ਸ਼ੂਗਰ ਵਰਗੀ ਸਮੱਸਿਆ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੋਕ ਕਈ ਦਵਾਈਆਂ ਦੀ ਵਰਤੋ ਕਰਦੇ ਹਨ। ਜੇਕਰ ਇਸ ਦੇ ਬਾਵਜੂਦ ਸ਼ੂਗਰ ਘੱਟ ਨਹੀਂ ਹੋ ਰਹੀ ਹੈ, ਤਾਂ ਤੁਸੀਂ ਆਪਣੀ ਖੁਰਾਕ 'ਤ ਕੁਝ ਹਰਬਲ ਜੂਸ ਨੂੰ ਸ਼ਾਮਲ ਕਰ ਸਕਦੇ ਹੋ।

author img

By ETV Bharat Health Team

Published : Jul 14, 2024, 10:51 AM IST

Herbal Drinks To Control Sugar
Herbal Drinks To Control Sugar (Getty Images)

ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਇੱਕ ਵਿਅਕਤੀ ਸ਼ੂਗਰ ਤੋਂ ਪਰੇਸ਼ਾਨ ਹੈ। ਸ਼ੂਗਰ ਤੋਂ ਰਾਹਤ ਪਾਉਣ ਲਈ ਲੋਕ ਡਾਕਟਰਾਂ ਕੋਲ੍ਹ ਜਾਂਦੇ ਹਨ ਅਤੇ ਹਰ ਤਰ੍ਹਾਂ ਦੀਆਂ ਮਹਿੰਗੀਆਂ ਦਵਾਈਆਂ ਵੀ ਲੈਂਦੇ ਹਨ। ਪਰ ਕਈ ਵਾਰ ਇਸਦੇ ਬਾਵਜੂਦ ਵੀ ਸ਼ੂਗਰ ਘੱਟ ਨਹੀਂ ਹੁੰਦੀ ਹੈ। ਇਸ ਲਈ ਤੁਸੀਂ ਦਵਾਈਆਂ ਦੀ ਜਗ੍ਹਾਂ ਕੁਝ ਹਰਬਲ ਜੂਸ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾ ਸਕਦੇ ਹੋ। ਹਰਬਲ ਜੂਸ ਪੀਣ ਨਾਲ ਤੁਹਾਨੂੰ ਕਈ ਫਾਇਦੇ ਮਿਲਣਗੇ ਅਤੇ ਸ਼ੂਗਰ ਦੀ ਸਮੱਸਿਆ ਨੂੰ ਵੀ ਘੱਟ ਕੀਤਾ ਜਾ ਸਕੇਗਾ।

ਸ਼ੂਗਰ ਨੂੰ ਘੱਟ ਕਰਨ ਲਈ ਹਰਬਲ ਜੂਸ:

ਆਂਵਲਾ: ਆਂਵਲੇ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਸ਼ੂਗਰ ਤੋਂ ਪੀੜਤ ਲੋਕਾਂ ਲਈ ਫਾਇਦੇਮੰਦ ਹੁੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸ਼ੂਗਰ ਦੇ ਮਰੀਜ਼ ਰੋਜ਼ਾਨਾ ਆਂਵਲੇ ਦੇ ਜੂਸ ਦਾ ਸੇਵਨ ਕਰਕੇ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖ ਸਕਦੇ ਹਨ। ਆਂਵਲੇ ਦਾ ਜੂਸ ਬਣਾਉਣ ਲਈ ਪਹਿਲਾਂ 2 ਜਾਂ 3 ਆਂਵਲੇ ਨੂੰ ਕੱਟ ਕੇ ਮਿਕਸਰ 'ਚ ਬਰੀਕ ਪੇਸਟ ਬਣਾ ਲਓ। ਫਿਰ ਇਸ ਵਿੱਚ ਇੱਕ ਗਲਾਸ ਪਾਣੀ ਮਿਲਾ ਕੇ ਦੁਬਾਰਾ ਪੀਸ ਲਓ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਰੋਜ਼ਾਨਾ ਸਵੇਰੇ ਖਾਲੀ ਪੇਟ ਆਂਵਲੇ ਦੇ ਜੂਸ ਦਾ ਸੇਵਨ ਕੀਤਾ ਜਾਵੇ, ਤਾਂ ਸ਼ੂਗਰ ਲੈਵਲ ਕੰਟਰੋਲ 'ਚ ਰਹੇਗਾ।

ਦਾਲਚੀਨੀ: ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣ ਲਈ ਦਾਲਚੀਨੀ ਦਾ ਪਾਣੀ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸਦੇ ਸੇਵਨ ਨਾਲ ਸ਼ੂਗਰ ਜਲਦੀ ਕੰਟਰੋਲ ਕੀਤੀ ਜਾ ਸਕਦੀ ਹੈ। ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਕੱਪ ਗਰਮ ਪਾਣੀ 'ਚ ਤਿੰਨ ਜਾਂ ਚਾਰ ਛੋਟੀਆਂ ਦਾਲਚੀਨੀ ਦੀਆਂ ਡੰਡੀਆਂ ਪਾ ਕੇ ਢੱਕ ਦਿਓ। ਫਿਰ ਇਸ ਨੂੰ ਉਬਲਣ ਦਿਓ। ਇਸ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਪੀਓ। ਮਾਹਿਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਭੋਜਨ ਤੋਂ 10 ਮਿੰਟ ਬਾਅਦ ਇਸ ਪਾਣੀ ਨੂੰ ਪੀਣ ਨਾਲ ਖੂਨ ਵਿੱਚ ਗਲੂਕੋਜ਼ ਦਾ ਪੱਧਰ ਕੰਟਰੋਲ ਵਿੱਚ ਰਹਿੰਦਾ ਹੈ।

ਮੇਥੀ ਦਾ ਪਾਣੀ: ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਵਿੱਚ ਇੱਕ ਚੱਮਚ ਮੇਥੀ ਦੇ ਦਾਣੇ ਭਿਓ ਕੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨੁਸਖਾ ਡਾਇਬਟੀਜ਼ ਵਾਲੇ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ।

ਨੋਟ: ਇੱਥੇ ਦਿੱਤੀ ਗਈ ਸਿਹਤ ਸਬੰਧੀ ਸਾਰੀ ਜਾਣਕਾਰੀ ਅਤੇ ਸੁਝਾਅ ਸਿਰਫ ਤੁਹਾਡੀ ਸਮਝ ਲਈ ਹਨ। ਬਿਹਤਰ ਹੋਵੇਗਾ ਕਿ ਤੁਸੀਂ ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.