ਹੈਦਰਾਬਾਦ: ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ, ਪਰ ਧੁੱਪ ਅਤੇ ਮਿੱਟੀ ਕਾਰਨ ਲੋਕ ਫਿਣਸੀਆਂ ਅਤੇ ਦਾਗ-ਧੱਬੇ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਦਾਗ-ਧੱਬਿਆਂ ਨੂੰ ਘੱਟ ਕਰਨ ਲਈ ਰੋਜ਼ਾਨਾ ਰਾਤ ਨੂੰ ਸੌਂਦੇ ਸਮੇਂ ਕੁਝ ਚੀਜ਼ਾਂ ਆਪਣੇ ਚਿਹਰੇ 'ਤੇ ਲਗਾ ਲਓ। ਇਸ ਨਾਲ ਤੁਹਾਡੇ ਚਿਹਰੇ 'ਤੇ ਫਿਣਸੀਆਂ, ਦਾਗ-ਧੱਬੇ ਦੂਰ ਹੋ ਜਾਣਗੇ ਅਤੇ ਚਿਹਰੇ ਦਾ ਨਿਖਾਰ ਵਧੇਗਾ।
ਇਸ ਤਰ੍ਹਾਂ ਪਾਓ ਚਿਹਰੇ ਦਾ ਨਿਖਾਰ:
ਐਲੋਵੇਰਾ ਜੈੱਲ: ਰਾਤ ਨੂੰ ਸੌਣ ਤੋਂ ਪਹਿਲਾ ਚਿਹਰੇ 'ਤੇ ਐਲੋਵੇਰਾ ਲਗਾਉਣ ਨਾਲ ਚਿਹਰੇ 'ਤੇ ਚਮਕ ਆਉਦੀ ਹੈ। ਐਲੋਵੇਰਾ ਜੈੱਲ ਚਮੜੀ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ, ਤੁਸੀਂ ਰਾਤ ਨੂੰ ਸੌਂਦੇ ਸਮੇਂ ਨਾਰੀਅਲ ਦਾ ਤੇਲ ਵੀ ਲਗਾ ਸਕਦੇ ਹੋ। ਇਸ ਨਾਲ ਚਮੜੀ ਨਰਮ ਰਹਿੰਦੀ ਹੈ।
ਦਹੀ: ਦਹੀ ਵੀ ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਡੈੱਡ ਚਮੜੀ ਨੂੰ ਹਟਾਉਣ 'ਚ ਮਦਦ ਮਿਲਦੀ ਹੈ। ਇਸ ਲਈ ਸੌਣ ਤੋਂ ਪਹਿਲਾ 20 ਮਿੰਟ ਲਈ ਦਹੀ ਨੂੰ ਆਪਣੇ ਚਿਹਰੇ 'ਤੇ ਲਗਾ ਕੇ ਰੱਖੋ ਅਤੇ ਫਿਰ ਮੂੰਹ ਨੂੰ ਧੋ ਲਓ। ਇਸ ਤੋਂ ਇਲਾਵਾ, ਗੁਲਾਬ ਜਲ ਨੂੰ ਵੀ ਸੌਣ ਤੋਂ ਪਹਿਲਾ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ। ਇਸ ਨਾਲ ਫਿਣਸੀਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
- ਗਰਮੀਆਂ ਦੇ ਮੌਸਮ 'ਚ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਹਿਣਾ ਚਾਹੁੰਦੇ ਹੋ ਦੂਰ, ਤਾਂ ਅਪਣਾਓ ਇਹ ਟਿਪਸ - Summer Skin Care Tips
- ਗਰਮੀਆਂ ਦੇ ਮੌਸਮ 'ਚ ਆ ਰਹੇ ਪਸੀਨੇ ਕਾਰਨ ਹੋ ਰਹੀ ਹੈ ਖੁਜਲੀ, ਤਾਂ ਰਾਹਤ ਪਾਉਣ ਲਈ ਅਪਣਾਓ ਇਹ ਨੁਸਖੇ - Home Remedies For Allergy
- ਹੋਰਨਾਂ ਲੋਕਾਂ ਤੋਂ ਪਾਉਣਾ ਚਾਹੁੰਦੇ ਹੋ ਇੱਜ਼ਤ, ਤਾਂ ਅੱਜ ਤੋਂ ਹੀ ਅਪਣਾਓ ਇਹ 5 ਆਦਤਾਂ - How To Earn Respect
ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ:
- ਰਾਤ ਨੂੰ ਸੌਣ ਤੋਂ ਪਹਿਲਾ ਜਦੋ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਆਪਣੇ ਚਿਹਰੇ 'ਤੇ ਲਗਾਉਦੇ ਹੋ, ਤਾਂ ਦਿਨ ਭਰ ਕੀਤਾ ਹੋਇਆ ਮੇਕਅੱਪ ਅਤੇ ਚਿਹਰਾ ਇੱਕ ਵਾਰ ਧੋ ਲਓ।
- ਸਿਹਤਮੰਦ ਜੀਵਨਸ਼ੈਲੀ ਅਪਣਾਓ ਅਤੇ ਆਪਣੀ ਖੁਰਾਕ ਦਾ ਖਾਸ ਧਿਆਨ ਰੱਖੋ।
- ਰੋਜ਼ਾਨਾ ਰਾਤ ਨੂੰ ਚੰਗੀ ਨੀਂਦ ਲਓ। ਅਜਿਹਾ ਕਰਨ ਨਾਲ ਚਿਹਰਾ ਸਿਹਤਮੰਦ ਅਤੇ ਚਮਕਦਾਰ ਹੋਵੇਗਾ।
- ਕੁਝ ਲੋਕਾਂ ਨੂੰ ਇਨ੍ਹਾਂ ਫੇਸ ਪੈਕਾਂ ਤੋਂ ਐਲਰਜ਼ੀ ਹੋ ਸਕਦੀ ਹੈ। ਜੇਕਰ ਤੁਹਾਨੂੰ ਇਨ੍ਹਾਂ ਫੇਸ ਪੈਕਾਂ ਕਰਕੇ ਐਲਰਜ਼ੀ ਹੋ ਰਹੀ ਹੈ, ਤਾਂ ਡਾਕਟਰ ਦੀ ਸਲਾਹ ਲਓ।