ETV Bharat / health

ਆਖ਼ਿਰ ਕਿਉਂ ਘੱਟ ਉਮਰ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਨੌਜਵਾਨ, ਮਾਹਿਰ ਨੇ ਕੀਤਾ ਵੱਡਾ ਖੁਲਾਸਾ - World Heart Day

Special On World Heart Day: ਅੱਜ ਪੂਰੇ ਦੇਸ਼ ਵਿੱਚ ਹਾਰਟ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਸੰਬੰਧੀ ਈਟੀਵੀ ਭਾਰਤ ਨੇ ਦਿਲ ਦੇ ਰੋਗਾਂ ਦੇ ਮਾਹਿਰ ਨਾਲ ਗੱਲਬਾਤ ਕੀਤੀ ਹੈ, ਜਿਸ ਵਿੱਚ ਮਾਹਿਰ ਨੇ ਦਿਲ ਦੀਆਂ ਬਿਮਾਰੀਆਂ ਸੰਬੰਧੀ ਕਾਫੀ ਕੁੱਝ ਸਾਂਝਾ ਕੀਤਾ ਹੈ।

Special On World Heart Day
Special On World Heart Day (Etv Bharat)
author img

By ETV Bharat Health Team

Published : Sep 29, 2024, 1:36 PM IST

ਲੁਧਿਆਣਾ: ਸਾਲ 1999 ਤੋਂ ਵਿਸ਼ਵ ਹਾਰਟ ਫੈਡਰੇਸ਼ਨ ਦੇ ਵੱਲੋਂ ਹਾਰਟ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਹਾਲਾਂਕਿ ਸਾਲ 2011 ਦੇ ਵਿੱਚ 29 ਸਤੰਬਰ ਦਾ ਦਿਨ ਤੈਅ ਕੀਤਾ ਗਿਆ, ਜਿਸ ਦਿਨ ਇਹ ਦਿਹਾੜਾ ਮਨਾਇਆ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਦੇ ਵਿੱਚ ਅੱਜ ਦਿਲ ਦੀਆਂ ਬਿਮਾਰੀਆਂ ਤੋਂ ਲੋਕ ਵੱਡੀ ਗਿਣਤੀ ਵਿੱਚ ਪੀੜਤ ਹਨ। ਵਿਸ਼ਵ ਸਿਹਤ ਸੰਗਠਨ ਦੇ ਡਾਟੇ ਮੁਤਾਬਕ ਸਲਾਨਾ ਲੱਖਾਂ ਦੀ ਤਾਦਾਦ ਦੇ ਵਿੱਚ ਮੌਤਾਂ ਦਿਲ ਦੀਆਂ ਬਿਮਾਰੀਆਂ ਕਰਕੇ ਹੁੰਦੀਆਂ ਹਨ, ਇਸ ਕਰਕੇ ਆਪਣੇ ਸਰੀਰ ਦੇ ਨਾਲ ਆਪਣੇ ਅੰਦਰੂਨੀ ਔਰਗਨ ਦਾ ਵੀ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ, ਜਿਸ ਵਿੱਚ ਦਿਲ ਅਹਿਮ ਭੂਮਿਕਾ ਅਦਾ ਕਰਦਾ ਹੈ।

ਜੇਕਰ ਤੁਹਾਡਾ ਦਿਲ ਤੰਦਰੁਸਤ ਹੈ ਤਾਂ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ। ਉਸ ਦੀ ਰਕਤ ਨੂੰ ਪੰਪ ਕਰਨ ਦੀ ਸਮਰੱਥਾ ਚੰਗੀ ਹੋਵੇ ਤਾਂ ਇਨਸਾਨ ਕਈ ਬਿਮਾਰੀਆਂ ਤੋਂ ਬਚ ਸਕਦਾ। ਹਾਈ ਬਲੱਡ ਪ੍ਰੈਸ਼ਰ, ਡਿਪਰੈਸ਼ਨ, ਚਿੰਤਾ, ਸਰਵਾਈਕਲ ਆਦਿ ਹੀ ਅਜਿਹੀਆਂ ਬਿਮਾਰੀਆਂ ਹਨ, ਜੋ ਕਿ ਸਿੱਧਾ ਦਿਲ ਦੇ ਨਾਲ ਜੁੜੀਆਂ ਹੋਈਆਂ ਹਨ।

ਹੁਣ ਹਾਰਟ ਦਿਵਸ ਉਤੇ ਵਿਸ਼ੇਸ਼ ਤੌਰ ਸਾਡੇ ਨਾਲ ਦਿਲ ਦੇ ਰੋਗਾਂ ਦੀ ਮਾਹਰ ਡਾਕਟਰ ਸਵਾਤੀ ਖੁਰਾਨਾ ਨੇ ਵਿਸ਼ੇਸ਼ ਗੱਲਬਾਤ ਕੀਤੀ ਹੈ ਅਤੇ ਦੱਸਿਆ ਕਿ ਅਸੀਂ ਆਪਣੇ ਦਿਲ ਨੂੰ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਸਕਦੇ ਹਨ, ਜਿਸ ਵਿੱਚ ਚੰਗੇ ਖੁਰਾਕ ਇੱਕ ਵੱਡਾ ਰੋਲ ਅਦਾ ਕਰਦੀ ਹੈ, ਇਸ ਤੋਂ ਇਲਾਵਾ ਸਟਰੈੱਸ ਸਭ ਤੋਂ ਵੱਡੀ ਦਿਲ ਦੀ ਬਿਮਾਰੀ ਹੈ।

ਉਨ੍ਹਾਂ ਕਿਹਾ ਕਿ ਹਾਲਾਂਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਖਾਣ ਯੋਗ ਤੇਲ ਇਸਤੇਮਾਲ ਕਰਦੇ ਹਨ ਪਰ ਜੇਕਰ ਅਸੀਂ ਉਸ ਦੀ ਸੀਮਿਤ ਮਾਤਰਾ ਦੇ ਵਿੱਚ ਇਸਤੇਮਾਲ ਕਰੀਏ ਤਾਂ ਅਸੀਂ ਆਪਣੀ ਦਿਲ ਦੀ ਜ਼ਿੰਦਗੀ ਨੂੰ ਹੋਰ ਵਧਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵੈਸੇ ਤਾਂ ਤੇਲ ਇੱਕ ਵਾਰੀ ਹੀ ਫਰਾਈ ਕਰਨਾ ਚਾਹੀਦਾ ਹੈ ਪਰ ਭਾਰਤ ਦੇ ਵਿੱਚ ਵਾਰ-ਵਾਰ ਤੇਲ ਦਾ ਇਸਤੇਮਾਲ ਕੀਤਾ ਜਾਂਦਾ, ਇਸ ਕਰਕੇ ਸਾਨੂੰ ਸਭ ਨੂੰ ਸੀਮਿਤ ਮਾਤਰਾ ਦੇ ਵਿੱਚ ਹੀ ਇਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਤੇਲ ਕੋਈ ਵੀ ਹੋਵੇ ਭਾਵੇਂ ਸਰੋਂ ਦਾ ਤੇਲ ਹੋਵੇ ਭਾਵੇਂ ਰਿਫਾਈਨਡ ਆਇਲ ਹੋਵੇ ਜਾਂ ਫਿਰ ਦੇਸੀ ਘਿਓ ਹੀ ਕਿਉਂ ਨਾ ਹੋਵੇ ਜੇਕਰ ਕਿਸੇ ਦੀ ਵੀ ਲੋੜ ਨਾਲੋਂ ਜਿਆਦਾ ਮਾਤਰਾ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਸਾਡੇ ਸਰੀਰ ਲਈ ਹਾਨੀਕਾਰਕ ਸਾਬਿਤ ਹੁੰਦਾ ਹੈ ਅਤੇ ਇਸ ਨਾਲ ਹਾਈ ਕੋਲੈਸਟਰੋਲ ਵੱਧਦਾ ਹੈ। ਜੋ ਕਿ ਅੱਗੇ ਜਾ ਕੇ ਦਿਲ ਦਾ ਦੌਰਾ ਪੈਣ ਵਰਗੀਆਂ ਬਿਮਾਰੀਆਂ ਆਦਿ ਦਾ ਕਾਰਨ ਬਣਦਾ ਹੈ।

ਡਾਕਟਰ ਸਵਾਤੀ ਦੇ ਮੁਤਾਬਕ ਇੱਕ ਸਿਹਤਮੰਦ ਸਰੀਰ ਤਾਂ ਹੀ ਹੋ ਸਕਦਾ ਹੈ, ਜੇਕਰ ਇੱਕ ਦਿਲ ਸਿਹਤਮੰਦ ਹੋਵੇ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਨੌਜਵਾਨਾਂ ਦੇ ਵਿੱਚ ਵੀ ਕਾਫੀ ਦਿਲ ਦੇ ਦੌਰੇ ਪੈਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਖਾਸ ਕਰਕੇ ਜੋ ਨੌਜਵਾਨ ਜਿਮ ਜਾਂਦੇ ਹਨ, ਉਹ ਬਹੁਤ ਜਿਆਦਾ ਵਰਕ ਕਰ ਹਨ ਜੋ ਕਿ ਸਾਡੇ ਦਿਲ ਦੇ ਵਿੱਚ ਬਲੋਕੇਜ਼ ਪੈਦਾ ਕਰਨ ਦਾ ਕਾਰਨ ਬਣਦੀ ਹੈ।

Special On World Heart Day (ETV BHARAT)

ਉਨ੍ਹਾਂ ਕਿਹਾ ਕਿ ਜਿੰਨਾ ਜਿਆਦਾ ਲੋੜ ਵਧੇਗਾ, ਉਨਾਂ ਹੀ ਸਾਡਾ ਦਿਲ ਕਮਜ਼ੋਰ ਹੋਵੇਗਾ, ਇਸ ਕਰਕੇ ਅੱਜਕੱਲ੍ਹ ਦਿਲ ਦੇ ਰੋਗਾਂ ਇਹ ਚੀਜ਼ਾਂ ਇਜ਼ਾਫਾ ਹੋ ਰਿਹਾ ਹੈ, ਇਸ ਤੋਂ ਇਲਾਵਾ ਦਿਲ ਦੀ ਧੜਕਣ ਵਧਣਾ ਵੀ ਅੱਜਕੱਲ੍ਹ ਆਮ ਬਿਮਾਰੀ ਹੋ ਗਈ ਹੈ ਅਤੇ ਨੌਜਵਾਨ ਲੜਕੇ ਲੜਕੀਆਂ ਦੇ ਵਿੱਚ ਇਹ ਸਮੱਸਿਆ ਵਧਣ ਲੱਗੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਨਜਾਇਟੀ ਹੈ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਦੀ ਕਸਰਤ ਕਰਦੇ ਹਨ, ਉਸ ਤਰ੍ਹਾਂ ਆਪਣੇ ਦਿਲ ਦੀ ਕਸਰਤ ਦੇ ਲਈ ਸਾਨੂੰ ਸਭ ਤੋਂ ਜ਼ਰੂਰੀ ਮੈਡੀਟੇਸ਼ਨ ਲੈਣਾ ਹੈ, ਉਹ ਕਿਸੇ ਵੀ ਢੰਗ ਨਾਲ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਦਿਮਾਗ ਨੂੰ ਸ਼ਾਂਤੀ ਦੇਣਾ ਅਤੇ ਆਪਣੇ ਦਿਲ ਨੂੰ ਖੁਸ਼ ਰੱਖਣਾ ਬੇਹੱਦ ਜ਼ਰੂਰੀ ਹੈ।

ਡਾਕਟਰ ਸਵਾਤੀ ਨੇ ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਅੱਗੇ ਦੱਸਿਆ ਕਿ ਅੱਜਕੱਲ੍ਹ ਖੂਨ ਗਾੜਾ ਹੋਣਾ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ, ਖੂਨ ਦੇ ਵਿੱਚ ਕਲਾਊਡ ਬਣ ਜਾਂਦੇ ਹਨ, ਜਿਸ ਕਰਕੇ ਦਿਲ ਦਾ ਦੌਰਾ ਪੈਣ ਦੇ ਹੋਰ ਵੀ ਮਾਮਲੇ ਵੱਧ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਇਸ ਦਾ ਬਹੁਤ ਸਸਤਾ ਇੱਕ ਟੈਸਟ ਹੁੰਦਾ ਹੈ, ਜਿਸ ਦੇ ਰਾਹੀਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਖੂਨ ਕਿੰਨਾ ਕੁ ਗਾੜਾ ਹੈ, ਆਪਣੇ ਖੂਨ ਦੀ ਗੁਣਵੱਤਾ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਸ ਨੂੰ ਸਮੇਂ-ਸਮੇਂ ਸਿਰ ਲੋੜ ਦੇ ਮੁਤਾਬਿਕ ਖੁਰਾਕ ਦੇਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਕਦੇ ਵੀ ਸੋਸ਼ਲ ਮੀਡੀਆ ਉਤੇ ਜਿਆਦਾ ਗਿਆਨ ਦੇਣ ਵਾਲਿਆਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈ। ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਆਪਣੇ ਡਾਕਟਰ ਦੇ ਨਾਲ ਸਲਾਹ ਕੀਤੀ ਜਾਵੇ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.