ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਘਰ 'ਚ ਕੁੱਤਾ ਦੇਖਣ ਨੂੰ ਮਿਲਦਾ ਹੈ। ਲੋਕਾਂ ਨੂੰ ਕੁੱਤੇ ਬਹੁੰਤ ਪਸੰਦ ਹਨ, ਪਰ ਕੁੱਤਿਆਂ ਦੇ ਕੱਟਣ ਕਾਰਨ ਫੈਲ ਰਹੇ ਰੇਬੀਜ਼ ਵਾਈਰਸ ਦੇ ਮਾਮਲੇ ਵੀ ਲਗਾਤਾਰ ਵਧਦੇ ਜਾ ਰਹੇ ਹਨ। ਇਹ ਬਹੁਤ ਹੀ ਖਤਰਨਾਕ ਵਾਈਰਸ ਹੈ। ਇਸ ਵਾਈਰਸ ਕਾਰਨ ਮੌਤ ਵੀ ਹੋ ਸਕਦੀ ਹੈ। ਜੇਕਰ ਇਸ ਬਿਮਾਰੀ ਦਾ ਸਮੇਂ ਸਿਰ ਇਲਾਜ਼ ਕਰਵਾ ਲਿਆ ਜਾਵੇ, ਤਾਂ ਜਾਨ ਬਚਾਈ ਜਾ ਸਕਦੀ ਹੈ। ਕੁੱਤੇ ਦਾ ਕੱਟਣਾ ਕਾਫ਼ੀ ਖਤਰਨਾਕ ਹੁੰਦਾ ਹੈ। ਇਸ ਨਾਲ ਰੇਬੀਜ਼ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਹੁੰਦਾ ਹੈ। ਖੁਦ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਇੱਥੇ ਦੇਖੋ ਕਿ ਕਿਹੜੀਆਂ ਗੱਲ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਰੇਬੀਜ਼ ਵਾਈਰਸ ਕੀ ਹੈ?: ਰੇਬੀਜ਼ ਇੱਕ ਘਾਤਕ ਵਾਇਰਸ ਹੈ, ਜੋ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਇਹ ਆਮ ਤੌਰ 'ਤੇ ਕਿਸੇ ਲਾਗ ਵਾਲੇ ਜਾਨਵਰ ਦੇ ਲਾਰ ਦੁਆਰਾ ਕੱਟਣ ਜਾਂ ਖੁਰਚਣ ਨਾਲ ਫੈਲਦਾ ਹੈ। ਇੱਕ ਵਾਰ ਰੇਬੀਜ਼ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਇਹ ਸਮੱਸਿਆ ਖਤਰਨਾਕ ਹੋ ਸਕਦੀ ਹੈ। ਇਸ ਸਮੱਸਿਆ ਤੋਂ ਬਚਾਅ ਲਈ ਰੋਕਥਾਮ ਅਤੇ ਤੁਰੰਤ ਕਾਰਵਾਈ ਕਰਨਾ ਜ਼ਰੂਰੀ ਹੈ।
ਕੁੱਤੇ ਦੇ ਕੱਟਣ ਤੋਂ ਬਾਅਦ ਕਰੋ ਇਹ ਕੰਮ:
ਜ਼ਖਮ ਨੂੰ ਸਾਫ਼ ਕਰੋ: ਜਿਸ ਜਗ੍ਹਾਂ ਕੁੱਤੇ ਨੇ ਕੱਟਿਆ ਹੈ, ਉਸ ਥਾਂ ਨੂੰ ਤੁਰੰਤ ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 10 ਮਿੰਟਾਂ ਲਈ ਧੋਵੋ।
ਐਂਟੀਸੈਪਟਿਕ ਲਗਾਓ: ਲਾਗ ਦੇ ਖਤਰੇ ਨੂੰ ਘਟਾਉਣ ਲਈ ਐਂਟੀਸੈਪਟਿਕ ਦੀ ਵਰਤੋਂ ਕਰੋ। ਇਸ ਨਾਲ ਕਾਫ਼ੀ ਹੱਦ ਤੱਕ ਆਰਾਮ ਪਾਇਆ ਜਾ ਸਕਦਾ ਹੈ।
ਜ਼ਖਮ ਨੂੰ ਢੱਕੋ: ਇਸ ਜ਼ਖ਼ਮ ਨੂੰ ਸੁਰੱਖਿਅਤ ਰੱਖਣ ਲਈ ਸਾਫ਼ ਪੱਟੀ ਦੀ ਵਰਤੋਂ ਕਰੋ ਅਤੇ ਜਖਮ ਨੂੰ ਢੱਕ ਕੇ ਰੱਖੋ, ਤਾਂਕਿ ਸਮੱਸਿਆ ਹੋਰ ਵੱਧ ਨਾ ਜਾਵੇ।
ਮੈਡੀਕਲ ਸਹਾਇਤਾ: ਇਸ ਵਾਈਰਸ ਤੋਂ ਖੁਦ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰੋ। ਰੇਬੀਜ਼ ਟੀਕਾਕਰਨ ਲਈ ਤੁਰੰਤ ਸਿਹਤ ਸੰਭਾਲ ਪ੍ਰਦਾਤਾ ਨੂੰ ਮਿਲੋ।
ਰੇਬੀਜ਼ ਦੀ ਰੋਕਥਾਮ:
ਪਾਲਤੂ ਕੁੱਤਿਆਂ ਦੇ ਟੀਕਾ ਲਗਾਓ: ਜੇਕਰ ਤੁਸੀਂ ਘਰ ਵਿੱਚ ਪਾਲਤੂ ਕੁੱਤਾ ਰੱਖਿਆ ਹੈ, ਤਾਂ ਯਕੀਨੀ ਬਣਾਓ ਕਿ ਕੁੱਤੇ ਨੂੰ ਰੇਬੀਜ਼ ਦੇ ਵਿਰੁੱਧ ਟੀਕਾ ਲਗਾਇਆ ਗਿਆ ਹੋਵੇ।
ਅਵਾਰਾ ਪਸ਼ੂਆਂ ਤੋਂ ਬਚੋ: ਬੱਚਿਆਂ ਨੂੰ ਅਣਜਾਣ ਜਾਂ ਅਵਾਰਾ ਪਸ਼ੂਆਂ ਤੋਂ ਦੂਰ ਰਹਿਣਾ ਸਿਖਾਓ, ਕਿਉਕਿ ਅਵਾਰਾ ਪਸ਼ੂਆਂ ਦੇ ਕੱਟਣ ਦਾ ਵਧੇਰੇ ਖਤਰਾ ਰਹਿੰਦਾ ਹੈ।
ਬੱਚਿਆਂ ਦੀ ਨਿਗਰਾਨੀ ਕਰੋ: ਕੁੱਤਿਆਂ ਦੇ ਨਾਲ ਬੱਚੇ ਨੂੰ ਕਦੇ ਵੀ ਇਕੱਲਾ ਨਾ ਛੱਡੋ। ਹਮੇਸ਼ਾ ਕੁੱਤਿਆਂ ਦੇ ਆਲੇ-ਦੁਆਲੇ ਛੋਟੇ ਬੱਚਿਆਂ ਦੀ ਨਿਗਰਾਨੀ ਕਰੋ।
- ਸੁੱਕੀ ਖੰਘ ਅਤੇ ਗਲੇ 'ਚ ਹੋ ਰਹੇ ਦਰਦ ਤੋਂ ਆਰਾਮ ਪਾਉਣ ਲਈ ਅਪਣਾ ਲਓ ਇਹ ਘਰੇਲੂ ਨੁਸਖ਼ਾ, ਮਿੰਟਾਂ 'ਚ ਹੋਵੇਗਾ ਅਸਰ - Ways to Relieve a Dry Cough
- ਸਰ੍ਹੋਂ ਦਾ ਤੇਲ ਜਾਂ ਰਿਫਾਇੰਡ ਤੇਲ, ਕਿਹੜਾ ਸਿਹਤ ਲਈ ਹੈ ਸਭ ਤੋਂ ਵਧੀਆਂ ? ਜਾਣੋ - Mustard Oil VS Refined Oil
- ਸਰੀਰ ਦੀ ਕੰਮਜ਼ੋਰੀ ਨੂੰ ਦੂਰ ਕਰਨ ਲਈ ਅੰਜ਼ੀਰ ਹੋ ਸਕਦੀ ਹੈ ਫਾਇਦੇਮੰਦ, ਬਸ ਇਸ ਤਰ੍ਹਾਂ ਕਰ ਲਓ ਅੰਜ਼ੀਰ ਦੀ ਵਰਤੋ - Benefits of Fig
ਮੈਡੀਕਲ ਮਦਦ ਕਦੋਂ ਲੈਣੀ:
- ਜੇ ਦੰਦੀ ਡੂੰਘੀ ਹੋਵੇ ਜਾਂ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਹੋਵੇ।
- ਜੇਕਰ ਕਿਸੇ ਅਣਜਾਣ ਜਾਨਵਰ ਨੇ ਕੱਟਿਆਂ ਹੋਵੇ।
- ਜੇ ਜ਼ਖ਼ਮ 'ਤੇ ਲਾਲੀ ਅਤੇ ਸੋਜ ਵਰਗੇ ਲੱਛਣ ਨਜ਼ਰ ਆਉਣ।
ਮਾਪਿਆਂ ਲਈ ਸੁਝਾਅ:
ਸ਼ਾਂਤ ਰਹੋ: ਆਪਣੇ ਬੱਚੇ ਨੂੰ ਸ਼ਾਂਤ ਰੱਖੋ ਅਤੇ ਮੁੱਢਲੀ ਸਹਾਇਤਾ ਪ੍ਰਦਾਨ ਕਰਦੇ ਸਮੇਂ ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਸਭ ਠੀਕ ਹੋ ਜਾਵੇਗਾ।
ਰਿਪੋਰਟ ਕਰੋ: ਜਾਂਚ ਲਈ ਸਥਾਨਕ ਪਸ਼ੂ ਨਿਯੰਤਰਣ ਅਧਿਕਾਰੀਆਂ ਨੂੰ ਘਟਨਾ ਦੀ ਰਿਪੋਰਟ ਕਰੋ।
ਆਪਣੇ ਬੱਚੇ ਨੂੰ ਸਿੱਖਿਅਤ ਕਰੋ: ਬੱਚਿਆਂ ਨੂੰ ਸਿਖਾਓ ਕਿ ਕੁੱਤਿਆਂ ਦੇ ਆਲੇ-ਦੁਆਲੇ ਕਿਵੇਂ ਵਿਵਹਾਰ ਕਰਨਾ ਹੈ ਅਤੇ ਜੇਕਰ ਉਨ੍ਹਾਂ ਨੂੰ ਕੱਟਿਆ ਜਾਵੇ, ਤਾਂ ਕੀ ਕਰਨਾ ਹੈ।