ETV Bharat / entertainment

ਆਖ਼ਿਰ ਕੀ ਹੈ ਅਚਾਨਕ ਸੁਣਨਾ ਬੰਦ ਹੋਣ ਦੀ ਬਿਮਾਰੀ, ਜਿਸ ਦਾ ਸ਼ਿਕਾਰ ਹੋਈ ਬਾਲੀਵੁੱਡ ਗਾਇਕਾ ਅਲਕਾ ਯਾਗਨਿਕ, ਇੱਥੇ ਬਿਮਾਰੀ ਬਾਰੇ ਸਭ ਕੁੱਝ ਜਾਣੋ - singer Alka Yagnik

Sudden Sensorineural Hearing Loss: ਤੁਸੀਂ ਬਾਲੀਵੁੱਡ ਗਾਇਕਾ ਅਲਕਾ ਯਾਗਨਿਕ ਦੀ ਤਾਜ਼ਾ ਚਰਚਾ ਵਿੱਚ ਰਹਿ ਰਹੀ ਖਬਰ ਜ਼ਰੂਰ ਪੜ੍ਹੀ ਹੋਣੀ ਹੈ, ਜਿਸ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਅਚਾਨਕ ਸੁਣਨਾ ਬੰਦ ਹੋ ਗਿਆ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਬਿਮਾਰੀ ਕੀ ਹੈ, ਕਿਸ ਕਾਰਨ ਇਹ ਬਿਮਾਰੀ ਹੁੰਦੀ ਹੈ, ਆਓ ਇਸ ਉਤੇ ਵਿਸਥਾਨ ਨਾਲ ਚਰਚਾ ਕਰੀਏ।

author img

By ETV Bharat Punjabi Team

Published : Jun 21, 2024, 3:43 PM IST

Alka Yagnik
Alka Yagnik (GETTY)
Sudden Sensorineural Hearing Loss (ETV BHARAT)

ਲੁਧਿਆਣਾ: ਬਾਲੀਵੁੱਡ ਗਾਇਕਾ ਅਲਕਾ ਯਾਗਨਿਕ ਇਸ ਸਮੇਂ ਆਪਣੀ ਬਿਮਾਰੀ ਕਾਰਨ ਚਰਚਾ ਵਿੱਚ ਹੈ, ਕਿਉਂਕਿ ਹਾਲ ਹੀ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਅਚਾਨਕ ਸੁਣਨਾ ਬੰਦ ਹੋ ਗਿਆ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਹੈ, ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੈੱਡਫੋਨ ਦੀ ਵਰਤੋਂ ਘੱਟ ਕੀਤੀ ਜਾਵੇ।

ਪਰ ਕੀ ਤੁਸੀਂ ਸੋਚਿਆ ਹੈ ਕਿ ਇਹ ਬਿਮਾਰੀ ਕੀ ਹੈ, ਹੁਣ ਇਸ ਸੰਬੰਧੀ ਲੁਧਿਆਣਾ ਦੇ ਡਾਕਟਰ ਪਲਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਹਰ ਸਾਲ ਕਿਸੇ ਨਾਲ ਕਿਸੇ ਬਿਮਾਰੀ ਤੋਂ ਪੀੜਤ 10 ਤੋਂ 15 ਹਜ਼ਾਰ ਦੇ ਕਰੀਬ ਕੇਸ ਆਉਂਦੇ ਹਨ ਅਤੇ ਰੋਜ਼ਾਨਾ 15 ਦੇ ਕਰੀਬ ਕੰਨਾਂ ਦੀ ਬਿਮਾਰੀ ਨਾਲ ਸੰਬੰਧਿਤ ਕੇਸ ਆਉਂਦੇ ਹਨ, ਉਨ੍ਹਾਂ ਨੇ ਦੱਸਿਆ ਕਿ ਜਿਹੜੇ ਸਾਡੇ ਕੋਲ ਕੇਸ ਆਉਂਦੇ ਹਨ ਉਨ੍ਹਾਂ ਚੋਂ ਜ਼ਿਆਦਾਤਰ ਹੈੱਡਫੋਨ ਦੀ ਵਰਤੋਂ ਕਰਨ ਵਾਲੇ ਮਰੀਜ਼ ਹੁੰਦੇ ਹਨ ਅਤੇ ਜਿਆਦਾਤਰ 50 ਅਤੇ 60 ਸਾਲ ਦੀ ਉਮਰ ਵਾਲੇ ਕੇਸ ਹੁੰਦੇ ਹਨ, ਮਾਹਿਰ ਡਾਕਟਰ ਨੇ ਦੱਸਿਆ ਕਿ ਕਿਵੇਂ ਇਹ ਬਿਮਾਰੀ ਤੁਹਾਡੀ ਹਮੇਸ਼ਾ ਲਈ ਸੁਣਨ ਦੀ ਸ਼ਕਤੀ ਨੂੰ ਖਤਮ ਕਰ ਸਕਦੀ ਹੈ। ਇਨ੍ਹਾਂ ਕੇਸਾਂ ਨੂੰ ਇਡਿਓਪੈਥਿਕ ਕਿਹਾ ਹੈ।

ਮਾਹਿਰ ਦੇ ਖੁਲਾਸੇ: ਈਐਨਟੀ ਸਪੈਸ਼ਲਿਸਟ ਡਾਕਟਰ ਪਲਕ ਨੇ ਦੱਸਿਆ ਕਿ ਪੂਰੇ ਭਾਰਤ ਦੇ ਵਿੱਚ ਇੱਕ ਸਾਲ ਦੇ ਅੰਦਰ 15 ਹਜ਼ਾਰ ਦੇ ਕਰੀਬ ਕੇਸ ਆਉਂਦੇ ਹਨ, ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਾਮਲੇ 50 ਤੋਂ 60 ਸਾਲ ਦੀ ਉਮਰ ਦੇ ਦੌਰਾਨ ਆਉਂਦੇ ਹਨ। ਕਿਸੇ-ਕਿਸੇ ਮਾਮਲੇ ਦੇ ਵਿੱਚ ਘੱਟ ਉਮਰ ਦੇ ਅੰਦਰ ਵੀ ਇਹ ਬਿਮਾਰੀ ਦੇ ਲੱਛਣ ਵੇਖਣ ਨੂੰ ਮਿਲਦੇ ਹਨ।

ਉਨ੍ਹਾਂ ਕਿਹਾ ਕਿ ਇਹ ਅਚਾਨਕ ਹੋਣ ਵਾਲੀ ਬਿਮਾਰੀ ਹੈ, ਇਸ ਦੀ ਪਹਿਲਾਂ ਤੋਂ ਕੋਈ ਲੱਛਣ ਵੇਖਣ ਨੂੰ ਨਹੀਂ ਮਿਲਦੇ। ਕਈ ਵਾਰ ਕੰਠ ਦੀ ਬਿਮਾਰੀ, ਬਰੇਨ ਸਟ੍ਰੋਕ, ਕੋਈ ਇਨਫੈਕਸ਼ਨ ਹੋਣ ਨਾਲ ਵੀ ਇਸ ਦੇ ਅਚਾਨਕ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਕਦਮ ਜਿਆਦਾ ਆਵਾਜ਼ ਹੁਣ ਨਾਲ ਜਾਂ ਫਿਰ ਕਈ ਵਾਰ ਅਸੀਂ ਕੰਨਾਂ ਦੇ ਵਿੱਚ ਲਾਉਣ ਵਾਲੇ ਹੈਡਫੋਨ ਆਦਿ ਵਰਤਦੇ ਹਨ, ਉਸ ਨਾਲ ਵੀ ਨੌਜਵਾਨ ਪੀੜੀ ਅੰਦਰ ਇਹ ਬਿਮਾਰੀ ਵੇਖਣ ਨੂੰ ਮਿਲਦੀ ਹੈ।

ਕਈ ਵਾਰ ਕੰਨਾਂ ਦੇ ਵਿੱਚ ਨਸ ਦੇ ਦੱਬਣ ਕਰਕੇ ਉਸ ਦੇ ਵਿੱਚ ਇਨਫੈਕਸ਼ਨ ਹੋਣ ਕਰਕੇ ਉਸ ਦੇ ਜ਼ਖਮੀ ਹੋਣ ਕਰਕੇ ਵੀ ਇਹ ਐਮਰਜੈਂਸੀ ਕੰਨਾਂ ਦੇ ਸੁਣਨ ਸ਼ਕਤੀ ਚਲੇ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਕਈ ਵਾਰ ਸੜਕ ਹਾਦਸੇ ਦੇ ਵਿੱਚ ਵੀ ਇਹ ਬਿਮਾਰੀ ਹੋ ਸਕਦੀ ਹੈ। ਸਾਈਡ ਇਫੈਕਟ ਹੋਣ ਨਾਲ ਵੀ ਕੰਨਾਂ ਦੀ ਸੁਣਨ ਦੀ ਸ਼ਕਤੀ ਖਤਮ ਹੋ ਸਕਦੀ ਹੈ।

ਮਾਹਿਰ ਡਾਕਟਰ ਪਲਕ ਨੇ ਦੱਸਿਆ ਕਿ ਇਹ ਅਚਾਨਕ ਹੋਣ ਵਾਲੀ ਬਿਮਾਰੀ ਹੈ, ਉਨ੍ਹਾਂ ਕਿਹਾ ਕਈ ਵਾਰ ਤਾਂ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਮਰੀਜ਼ ਸੁੱਤਾ ਪਿਆ ਉੱਠਦਾ ਹੈ ਤਾਂ ਉਸ ਦੀ ਸੁਣਨ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਜ਼ਰੂਰੀ ਨਹੀਂ ਹੈ ਕਿ ਇਸ ਬਾਰੇ ਪਤਾ ਵੀ ਲੱਗੇ। ਅਜਿਹੇ ਹਾਲਾਤਾਂ ਦੇ ਵਿੱਚ ਮਰੀਜ਼ ਦੀ ਸਭ ਤੋਂ ਪਹਿਲਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਅਜਿਹੇ ਹਾਲਾਤਾਂ ਦੇ ਵਿੱਚ ਕੰਨ ਦਾ ਪਰਦਾ ਬਿਲਕੁੱਲ ਆਮ ਵਰਗਾ ਹੁੰਦਾ ਹੈ। ਉਸ ਤੋਂ ਬਾਅਦ ਕੰਨਾਂ ਦੇ ਟੈਸਟ ਵੀ ਕਰਵਾਏ ਜਾਂਦੇ ਹਨ। ਕਈ ਵਾਰ ਕੰਨ ਦੇ ਵਿੱਚ ਟਿਊਮਰ ਹੋਣ ਕਰਕੇ ਵੀ ਨਸ ਦੱਬ ਜਾਂਦੀ ਹੈ, ਜਿਸ ਨਾਲ ਸੁਣਨ ਦੀ ਸ਼ਕਤੀ ਬੰਦ ਹੋ ਜਾਂਦੀ ਹੈ। ਲੋਕਾਂ ਨੂੰ ਜਿਆਦਾ ਆਵਾਜ਼ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਹੈਡਫੋਨ, ਈਅਰਬਡਜ਼ ਆਦਿ ਘੱਟ ਤੋਂ ਘੱਟ ਵਰਤਣੇ ਕਰਨੇ ਚਾਹੀਦੇ ਹਨ। ਜੇਕਰ ਵਰਤਣੇ ਵੀ ਹਨ ਤਾਂ 15 ਮਿੰਟ ਤੋਂ ਅੱਧੇ ਘੰਟੇ ਤੱਕ ਵਰਤ ਕੇ ਉਸ ਨੂੰ ਬਾਹਰ ਕੱਢ ਦਿੱਤਾ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.