ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਉੱਚ ਕੋਟੀ ਫਨਕਾਰਾਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਹਨ ਵਾਰਿਸ ਭਰਾ ਮਨਮੋਹਨ ਵਾਰਿਸ ਅਤੇ ਕਮਲ ਹੀਰ, ਜੋ ਅਪਣੇ ਮਕਬੂਲ ਸ਼ੋਅ 'ਪੰਜਾਬੀ ਵਿਰਸਾ 2024' ਨਾਲ ਇੱਕ ਵਾਰ ਫਿਰ ਦਰਸ਼ਕਾਂ ਦੇ ਸਨਮੁੱਖ ਹੋਣ ਲਈ ਤਿਆਰ ਹਨ, ਜਿੰਨ੍ਹਾਂ ਦੇ ਇਸ ਗ੍ਰੈਂਡ ਸ਼ੋਅਜ ਦਾ ਆਯੋਜਨ ਜਲਦ ਹੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਹਿੱਸਿਆਂ ਵਿੱਚ ਹੋਣ ਜਾ ਰਿਹਾ ਹੈ।
ਸਤੰਬਰ ਅਤੇ ਅਗਸਤ ਦੇ ਮਹੀਨਿਆਂ ਵਿੱਚ ਮੈਲਬੌਰਨ ਤੋਂ ਆਗਾਜ਼ ਵੱਲ ਵੱਧਣ ਜਾ ਰਹੀ ਉਕਤ ਸ਼ੋਅਜ਼ ਲੜੀ ਦਾ ਆਯੋਜਨ ਮੰਨੇ-ਪ੍ਰਮੰਨੇ ਇੰਟਰਨੈਸ਼ਨਲ ਪ੍ਰਮੋਟਰਜ਼ ਸਰਵਨ ਸੰਧੂ, ਗੁਰਸਾਹਿਬ ਸੰਧੂ ਅਤੇ ਪ੍ਰਗਟ ਗਿੱਲ ਵੱਲੋਂ ਦੁਆਰਾ ਕੀਤਾ ਜਾ ਰਿਹਾ, ਜੋ ਪੰਜਾਬੀ ਸੱਭਿਆਚਾਰ ਅਤੇ ਕਲਾ ਵੰਨਗੀਆਂ ਨੂੰ ਆਸਟ੍ਰੇਲੀਅਨ ਖਿੱਤੇ ਵਿੱਚ ਪ੍ਰਫੁੱਲਤਾ ਦੇਣ ਅਤੇ ਸਹੇਜਨ ਵਿੱਚ ਦਿਲੋਂ ਜਾਨ ਨਾਲ ਬਿਹਤਰੀਨ ਕੋਸ਼ਿਸ਼ਾਂ ਨੂੰ ਲਗਾਤਾਰਤਾ ਨਾਲ ਅੰਜ਼ਾਮ ਦਿੰਦੇ ਆ ਰਹੇ ਹਨ।
ਦਰਸ਼ਕਾਂ ਵਿੱਚ ਉਤਸੁਕਤਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੇ ਉਕਤ ਸ਼ੋਅਜ਼ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਨ ਟੀਮ ਨੇ ਦੱਸਿਆ ਕਿ ਵਿਸ਼ਾਲ ਪੱਧਰ ਉੱਪਰ ਅਤੇ ਆਲੀਸ਼ਾਨਤਾ ਨਾਲ ਕਰਵਾਏ ਜਾ ਰਹੇ ਇੰਨ੍ਹਾਂ ਸ਼ੋਅਜ਼ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿੰਨ੍ਹਾਂ ਵਿੱਚ ਵੱਡੀ ਤਾਦਾਦ ਦਰਸ਼ਕ ਅਪਣੀ ਉਪ-ਸਥਿਤੀ ਦਰਜ ਕਰਵਾਉਣਗੇ।
'ਪਲਾਜ਼ਮਾ ਰਿਕਾਰਡਜ਼' ਵੱਲੋਂ ਸਾਲ 2004 ਵਿੱਚ ਕੈਨੇਡਾ ਦੇ ਟਰਾਂਟੋ ਤੋਂ ਵਿੱਢੀ ਗਈ 'ਪੰਜਾਬੀ ਵਿਰਸਾ ਸ਼ੋਅ' ਲੜੀ ਵਰਲਡ ਵਾਈਡ ਨਵੇਂ ਅਯਾਮ ਕਾਇਮ ਕਰਦੀ ਆ ਰਹੀ ਹੈ, ਜਿਸ ਨੂੰ ਦੋ ਦਹਾਕਿਆਂ ਦੇ ਸਫਲਤਾ ਭਰੇ ਇਸ ਮਾਣਮੱਤੇ ਮੁਕਾਮ ਤੱਕ ਪਹੁੰਚਾਉਣ ਦਾ ਸਿਹਰਾ ਵਾਰਿਸ ਭਰਾਵਾਂ ਦੀ ਪੂਰੀ ਤਿੱਕੜੀ ਨੂੰ ਜਾਂਦਾ ਹੈ, ਜਿਸ ਵਿੱਚ ਮਨਮੋਹਨ ਵਾਰਿਸ, ਕਮਲ ਹੀਰ ਤੋ ਇਲਾਵਾ ਸੰਗੀਤਕਾਰ ਸੰਗਤਾਰ ਵੀ ਸ਼ਾਮਿਲ ਹੈ, ਜਿਸ ਵੱਲੋਂ ਸਿਰਜੇ ਸ਼ਾਨਦਾਰ ਮਿਊਜ਼ਿਕ ਨੇ ਉਕਤ ਸ਼ੋਅਜ਼ ਨੂੰ ਇਸ ਸੁਪ੍ਰਸਿੱਧੀ ਦੇ ਸਿਖਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
- ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Dilemma ਹੋਇਆ ਰਿਲੀਜ਼, ਮੂਸੇਵਾਲਾ ਦੀ ਵੀ ਦਿਖਾਈ ਦਿੱਤੀ ਝਲਕ - Sidhu Moosewala New Song Dilemma
- ਪ੍ਰਭਾਸ ਦੀ 'ਕਲਕੀ 2898 AD' ਨਾਲ ਹੋਇਆ ਵੱਡਾ ਧੋਖਾ, ਟਿਕਟ ਬੁਕਿੰਗ 'ਚ ਹੋਈ ਲੋਕਾਂ ਨਾਲ ਹਾਸੋ-ਹੀਣੀ ਕਲੋਲ - Kalki 2898 AD
- ਪਹਿਲੇ ਦਿਨ 'ਕਲਕੀ 2898 AD' ਤੋੜੇਗੀ RRR ਦਾ ਰਿਕਾਰਡ, 'ਬਾਹੂਬਲੀ 2' ਨੂੰ ਵੀ ਦੇ ਸਕਦੀ ਹੈ ਮਾਤ - Kalki 2898 AD
ਮੂਲ ਰੂਪ ਵਿੱਚ ਹੁਸ਼ਿਆਰਪੁਰ ਦੇ ਮਾਹਲਪੁਰ ਨਾਲ ਸੰਬੰਧਿਤ ਵਾਰਿਸ ਭਰਾਵਾਂ ਦੀ ਇਸ ਗੱਲੋਂ ਵੀ ਪ੍ਰਸ਼ੰਸਾ ਕੀਤੀ ਜਾਣੀ ਬਣਦੀ ਹੈ ਕਿ ਉਨ੍ਹਾਂ ਕਮਰਸ਼ਿਅਲ ਗਾਇਕੀ ਦਾ ਹਿੱਸਾ ਹੋਣ ਦੇ ਬਾਵਜੂਦ ਗੈਰ ਮਿਆਰੀ ਗਾਇਨ ਸ਼ੈਲੀ ਅਪਣਾਉਣ ਤੋਂ ਮੂਲੋ ਹੀ ਪ੍ਰਹੇਜ਼ ਕੀਤਾ ਹੈ ਅਤੇ ਇਹੀ ਕਾਰਨ ਹੈ ਕਿ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਉਨ੍ਹਾਂ ਦੇ ਹਰ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ ਜਾਂਦਾ ਆ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੀ ਕਈ ਆਧੁਨਿਕ ਪੜਾਵਾਂ ਦਾ ਹਿੱਸਾ ਬਣ ਚੁੱਕੀ ਪੰਜਾਬੀ ਗਾਇਕੀ ਦੇ ਮੌਜੂਦਾ ਦੌਰ ਤੱਕ ਵੀ ਇੰਨ੍ਹਾਂ ਭਰਾਵਾਂ ਦੀ ਫੋਕ ਗਾਇਕੀ ਦੀ ਧਾਂਕ ਜਿਓ ਦੀ ਤਿਓ ਕਾਇਮ ਹੈ, ਜੋ ਉਕਤ ਸ਼ੋਅਜ਼ ਦੇ ਰੂਪ ਵਿੱਚ ਇੱਕ ਵਾਰ ਮੁੜ ਅਪਣਾ ਅਸਰ ਵਿਖਾਵੇਗੀ।