ਮੁੰਬਈ: ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਬਹੁਤ ਜਲਦ ਵਿਆਹ ਕਰਨ ਜਾ ਰਹੇ ਹਨ। ਅਨੰਤ ਅੰਬਾਨੀ ਰਾਧਿਕਾ ਮਰਚੈਂਟ ਨਾਲ ਵਿਆਹ ਕਰਨ ਜਾ ਰਹੇ ਹਨ। ਪਿਛਲੇ ਸਮੇਂ ਤੋਂ ਇਸ ਜੋੜੇ ਦੇ ਵਿਆਹ ਦੀਆਂ ਤਿਆਰੀਆਂ ਧੂਮ ਧੜੱਕੇ ਨਾਲ ਚੱਲ ਰਹੀਆਂ ਹਨ ਅਤੇ ਹੁਣ ਇਹ ਜੋੜਾ 12 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ।
ਇਸ ਦੌਰਾਨ ਅਨੰਤ ਅਤੇ ਰਾਧਿਕਾ ਦੀ ਸੰਗੀਤ ਸਮਾਰੋਹ ਬੀਤੀ ਰਾਤ ਮੁੰਬਈ ਦੇ ਜੀਓ ਸੈਂਟਰ ਵਿੱਚ ਹੋਇਆ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤ ਸਮਾਰੋਹ 'ਚ ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਵੀ ਡੈਸ਼ਿੰਗ ਲੁੱਕ 'ਚ ਪਹੁੰਚੇ। ਇੱਥੇ ਜਦੋਂ ਵਿੱਕੀ ਕੌਸ਼ਲ ਇਕੱਲੇ ਪੈਪਸ ਦੇ ਸਾਹਮਣੇ ਪਹੁੰਚੇ ਤਾਂ ਸਵਾਲ ਉੱਠਿਆ ਕਿ ਕੈਟਰੀਨਾ ਕੈਫ ਭਾਬੀ ਕਿੱਥੇ ਹੈ? ਇੱਥੇ ਜਾਣੋ ਵਿੱਕੀ ਕੌਸ਼ਲ ਨੇ ਇਸ 'ਤੇ ਕੀ ਜਵਾਬ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਵਿੱਕੀ ਕੌਸ਼ਲ ਕਾਲੇ ਰੰਗ ਦੀ ਸ਼ੇਰਵਾਨੀ ਪਹਿਨ ਕੇ ਸੰਗੀਤ ਸਮਾਰੋਹ ਵਿੱਚ ਪਹੁੰਚੇ ਸਨ। ਇੱਥੇ ਵਿੱਕੀ ਕੌਸ਼ਲ ਡੈਸ਼ਿੰਗ ਲੁੱਕ 'ਚ ਨਜ਼ਰ ਆਏ ਅਤੇ ਇਸ ਤੋਂ ਬਾਅਦ ਵਿੱਕੀ ਸਮਾਰੋਹ 'ਚ ਐਂਟਰੀ ਕਰ ਰਹੇ ਸਨ ਤਾਂ ਪੈਪਸ ਨੇ ਪੁੱਛਿਆ ਕਿ ਭਾਬੀ ਕਿੱਥੇ ਹੈ? ਵਿੱਕੀ ਨੇ ਦੱਸਿਆ ਕਿ ਉਹ ਮੁੰਬਈ ਤੋਂ ਬਾਹਰ ਹੈ।
ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਵਿੱਕੀ ਕੌਸ਼ਲ ਸੰਗੀਤ ਸਮਾਰੋਹ 'ਚ ਇਕੱਲੇ ਪਹੁੰਚੇ ਹਨ, ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਕੈਟਰੀਨਾ ਕੈਫ ਗਰਭਵਤੀ ਹੈ ਅਤੇ ਇਸ ਲਈ ਉਹ ਫੰਕਸ਼ਨ 'ਚ ਨਹੀਂ ਆਈ ਹੈ।
ਇਸ ਦੇ ਨਾਲ ਹੀ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਨੇ ਵੀ ਸੰਗੀਤ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਇੱਥੇ ਵਿੱਕੀ ਕੌਸ਼ਲ ਅਤੇ ਸ਼ਹਿਨਾਜ਼ ਗਿੱਲ ਦੀ ਮਸਤੀ ਦੇਖਣ ਨੂੰ ਮਿਲੀ। ਪਾਰਟੀ ਵਿੱਚ ਵਿੱਕੀ ਕੌਸ਼ਲ ਨੇ ਸ਼ਹਿਨਾਜ਼ ਗਿੱਲ ਨਾਲ ਆਪਣੀ ਆਉਣ ਵਾਲੀ ਰੁਮਾਂਟਿਕ ਕਾਮੇਡੀ ਡਰਾਮਾ ਫਿਲਮ 'ਬੈਡ ਨਿਊਜ਼' ਦੇ ਹਿੱਟ ਗੀਤ 'ਹੁਸਨ ਤੇਰਾ ਤੌਬਾ-ਤੌਬਾ' 'ਤੇ ਜ਼ੋਰਦਾਰ ਡਾਂਸ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਇਹ ਦੂਜੀ ਵਾਰ ਹੈ ਜਦੋਂ ਸ਼ਹਿਨਾਜ਼ ਗਿੱਲ ਅਤੇ ਵਿੱਕੀ ਕੌਸ਼ਲ ਇਸ ਤਰ੍ਹਾਂ ਪਾਰਟੀ 'ਚ ਇਕੱਠੇ ਮਸਤੀ ਕਰਦੇ ਨਜ਼ਰ ਆਏ ਹਨ। ਵਿੱਕੀ ਦੀ ਫਿਲਮ 'ਬੈਡ ਨਿਊਜ਼' ਦੀ ਗੱਲ ਕਰੀਏ ਤਾਂ ਇਹ 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਵਿੱਕੀ ਦੇ ਨਾਲ ਐਮੀ ਵਰਕ ਅਤੇ ਤ੍ਰਿਪਤੀ ਡਿਮਰੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।