ETV Bharat / entertainment

ਸ਼ੂਟਿੰਗ ਲਈ ਵੈਸ਼ਨੂੰ ਦੇਵੀ ਪੁੱਜੀ ਪੰਜਾਬੀ ਫਿਲਮ 'ਬੁਲਾਵਾ' ਦੀ ਟੀਮ, ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਕਾਰਜ ਜਾਰੀ

ਆਉਣ ਵਾਲੀ ਪੰਜਾਬੀ ਫਿਲਮ 'ਬੁਲਾਵਾ' ਦੀ ਟੀਮ ਇਸ ਸਮੇਂ ਸ਼ੂਟਿੰਗ ਲਈ ਵੈਸ਼ਨੂੰ ਦੇਵੀ ਦੇ ਦਰਬਾਰ ਪੁੱਜੀ ਹੋਈ ਹੈ।

Film Bulawa Team
Film Bulawa Team (Instagram @Paramveer Singh)
author img

By ETV Bharat Entertainment Team

Published : 3 hours ago

ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਅਲਹਦਾ ਕੰਟੈਂਟ ਫਿਲਮਾਂ ਬਣਾਉਣ ਦੇ ਜਾਰੀ ਸਿਲਸਿਲੇ ਅਤੇ ਰੁਝਾਨ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਪੰਜਾਬੀ ਫਿਲਮ 'ਬੁਲਾਵਾ', ਜਿਸ ਦੀ ਤਮਾਮ ਕਰੂ ਟੀਮ ਇੱਕ ਵਿਸ਼ੇਸ਼ ਸ਼ੂਟਿੰਗ ਪੜਾਅ ਮੱਦੇਨਜ਼ਰ ਮਾਤਾ ਵੈਸ਼ਨੂੰ ਦੇਵੀ ਦੇ ਦਰਬਾਰ ਜੰਮੂ ਪਹੁੰਚ ਚੁੱਕੀ ਹੈ, ਜਿੱਥੇ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਪੂਰਾ ਕੀਤਾ ਜਾਵੇਗਾ।

'ਵੀਆਈਪੀ ਮੋਸ਼ਨ ਪਿਕਚਰਜ਼' ਅਤੇ 'ਪਲਟਾ ਫਿਲਮ ਪ੍ਰੋਡੋਕਸ਼ਨ' ਵੱਲੋਂ ਸੁਯੰਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਸਤਿੰਦਰ ਸਿੰਘ ਦੇਵ ਕਰ ਰਹੇ ਹਨ, ਜੋ ਇਸੇ ਪ੍ਰੋਡੋਕਸ਼ਨ ਟੀਮ ਨਾਲ ਹਾਲ ਹੀ ਦੇ ਸਮੇਂ ਵਿੱਚ ਇੱਕ ਹੋਰ ਪੰਜਾਬੀ ਫਿਲਮ 'ਬਿਨ੍ਹਾਂ ਬੈਂਡ ਚੱਲ ਇੰਗਲੈਂਡ' ਵੀ ਬਤੌਰ ਨਿਰਦੇਸ਼ਕ ਕਰ ਚੁੱਕੇ ਹਨ।

ਨਿਰਮਾਤਾ ਪਾਇਲ ਪਲਟਾ, ਗੁਰਜੀਤ ਕੌਰ, ਰਮਨ ਪਲਟਾ ਅਤੇ ਬਲਵਿੰਦਰ ਹੀਰ ਵੱਲੋਂ ਨਿਰਮਿਤ ਕੀਤੀ ਜਾ ਰਹੀ ਉਕਤ ਫਿਲਮ ਵਿੱਚ ਪੁਖਰਾਜ ਭੱਲਾ ਅਤੇ ਅਰਵਿੰਦ ਕੌਰ ਮਸੂਤੇ ਲੀਡ ਜੋੜੀ ਦੇ ਤੌਰ ਉਤੇ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਅਵਤਾਰ ਗਿੱਲ, ਰਾਣਾ ਜੰਗ ਬਹਾਦਰ, ਅਨੀਤਾ ਸ਼ਬਦੀਸ਼, ਹਨੀ ਮੱਟੂ, ਲੱਕੀ ਧਾਲੀਵਾਲ, ਪੂਨੀਆਂ ਮਹਿਤਾ, ਬਰਜਿੰਦਰ ਬ੍ਰਜੇਸ਼, ਜਗਮੀਤ ਕੌਰ, ਤਲਵੀਨ ਕੌਰ, ਸੋਹਣਾ ਮੋਹਣਾ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।

ਪਰਿਵਾਰਕ ਡਰਾਮਾ ਕਹਾਣੀ ਅਧਾਰਿਤ ਇਸ ਫਿਲਮ ਨੂੰ ਰੂਹਾਨੀਅਤ ਦੇ ਵੀ ਅਨੂਠੇ ਰੰਗਾਂ ਨਾਲ ਅੋਤ ਪੋਤ ਕੀਤਾ ਜਾ ਰਿਹਾ ਹੈ, ਜਿਸ ਦੁਆਰਾ ਪਾਲੀਵੁੱਡ ਦੇ ਅਪਣੇ ਸਫ਼ਰ ਨੂੰ ਇੱਕ ਵਾਰ ਫਿਰ ਪ੍ਰਭਾਵੀ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਅਦਾਕਾਰ ਪੁਖਰਾਜ ਭੱਲਾ, ਜੋ ਇਸ ਵਾਰ ਮੇਨ ਸਟਰੀਮ ਤੋਂ ਕਾਫ਼ੀ ਜੁਦਾ ਰੋਲ ਨਾਲ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.