ਫ਼ਰੀਦਕੋਟ: ਭਾਰਤ ਬੰਦ ਦੇ ਸੱਦੇ ਦਰਮਿਆਨ ਅੱਜ ਰਿਲੀਜ਼ ਹੋਈਆਂ ਦੋ ਬਹੁ-ਚਰਚਿਤ ਪੰਜਾਬੀ ਫਿਲਮਾਂ 'ਓਏ ਭੋਲੇ ਓਏ' ਅਤੇ 'ਜੀ ਵੇ ਸੋਹਣਿਆਂ ਜੀ' ਦਰਸ਼ਕਾਂ ਤੋਂ ਪੂਰੀ ਤਰਾਂ ਵਾਝਿਆਂ ਹੀ ਰਹੀਆਂ। ਜਿਨ੍ਹਾਂ ਵਿਚੋ 'ਓਏ ਭੋਲੇ' ਨੂੰ ਹਾਲਾਂਕਿ ਕੁਝ ਦਰਸ਼ਕ ਜ਼ਰੂਰ ਮਿਲੇ, ਪਰ ਦੂਸਰੀ 'ਜੀ ਵੇ ਸੋਹਣਿਆਂ ਜੀ' ਦਰਸ਼ਕਾਂ ਦੀ ਆਮਦ ਤੋਂ ਪੂਰੀ ਤਰਾਂ ਮਹਿਰੂਮ ਹੀ ਰਹੀ, ਜਿਸ ਪ੍ਰਤੀ ਦਰਸ਼ਕਾਂ ਦੀ ਦਿਲਚਸਪੀ ਨੂੰ ਨਾ ਵੇਖਦਿਆ ਮਾਲਵਾ ਦੇ ਕਈ ਹਿੱਸਿਆ ਵਿਚ ਇਸ ਦੇ ਸੋਅਜ਼ ਕੈਂਸਲ ਵੀ ਕਰ ਦਿੱਤੇ ਗਏ ਹਨ।
ਗੀਤ ਐਮ ਐਮਪੀ ਥਰੀ' ਵੱਲੋਂ ਵਰਲਡ-ਵਾਈਡ ਰਿਲੀਜ਼ ਕੀਤੀ ਓਏ ਭੋਲੇ ਓਏ ਦਾ ਨਿਰਦੇਸ਼ਨ ਵਰਿੰਦਰ ਰਾਮਗੜੀਆ ਵੱਲੋਂ ਕੀਤਾ ਗਿਆ ਜਦਕਿ ਇਸਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਜਗਜੀਤ ਸੰਧੂ ਤੋਂ ਇਲਾਵਾ ਇਰਵਨਮੀਤ ਕੌਰ, ਧੀਰਜ ਕੁਮਾਰ ਸੋਮਾਲਿਆ ਪ੍ਰਦੀਪ ਚੀਮਾ, ਪ੍ਰਕਾਸ਼ ਗਾਧੂ, ਜਸ ਦਿਓਲ, ਜਰਨੈਲ ਸਿੰਘ , ਬਲਵਿੰਦਰ ਬੁਲਟ, ਦਿਲਾਵਰ ਸਿੱਧੂ ਕੁਮਾਰ ਅਜੇ, ਜਤਿੰਦਰ ਰਾਮਗੜੀਆ, ਬੇਅੰਤ ਸਿੰਘ ਬੁੱਟਰ, ਗੁਰਨਵਦੀਪ ਸਿੰਘ ਵੱਲੋਂ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਗਏ ਹਨ।
ਕਾਮੇਡੀ- ਡਰਾਮਾ ਕਹਾਣੀਸਾਰ ਅਧਾਰਿਤ ਉਕਤ ਫਿਲਮ ਦਾ ਸੰਗੀਤ ਮੰਨਾ ਸਿੰਘ, ਗੀਤ ਅਤੇ ਸੈਂਹਬੀ ਕੇ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਗੀਤਾਂ ਦੇ ਬੋਲ ਕੰਗ ਸਾਦਿਕ ਨੇ ਲਿਖੇ ਹਨ, ਜਿਨ੍ਹਾਂ ਨੂੰ ਪਿੱਠਵਰਤੀ ਆਵਾਜ਼ਾਂ ਵੀਤ ਬਲਜੀਤ ,ਬੀਰ ਸਿੰਘ ,ਸੱਜਣ ਅਦੀਬ, ਕਰਨ ਰੰਧਾਵਾ ਗੁਰਲੇਜ਼ ਅਖ਼ਤਰ ਵੱਲੋਂ ਮਾਸਟਰ ਸਲੀਮ ਵੱਲੋਂ ਦਿੱਤੀਆਂ ਗਈਆਂ ਹਨ। ਉੱਧਰ ਜੇਕਰ ਰਿਲੀਜ ਹੋਈ 'ਜੀ ਵੇ ਸੋਹਣਿਆਂ ਜੀ ' ਦੀ ਗੱਲ ਕੀਤੀ ਜਾਵੇ ਤਾਂ ਇਸ ਰੋਮਾਂਟਿਕ ਮਿਊਜ਼ਿਕਲ ਸਟੋਰੀ ਅਧਾਰਿਤ ਖੂਬਸੂਰਤ ਫ਼ਿਲਮ ਦਾ ਲੇਖਣ ਅਤੇ ਨਿਰਦੇਸ਼ਨ ਥਾਪਰ ਦੁਆਰਾ ਕੀਤਾ ਗਿਆ ਹੈ ,ਜਦਕਿ ਇਸ ਦੇ ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ ,ਅਮਿਤ ਜੁਨੇਜਾ ਅਤੇ ਪ੍ਰਭਜੋਤ ਸਿੱਧੂ ਹਨ।
- ਸਿਨੇਮਾਘਰਾਂ ਦਾ ਸ਼ਿੰਗਾਰ ਬਣੀ 'ਵਾਰਨਿੰਗ 2', ਜਾਣੋ ਫਿਲਮ ਦਾ ਬਾਕਸ ਆਫਿਸ ਕਲੈਕਸ਼ਨ
- ਰਿਲੀਜ਼ ਲਈ ਤਿਆਰ ਹੈ ਇਹ ਖੂਬਸੂਰਤ ਪੰਜਾਬੀ ਫਿਲਮ, ਲੀਡ ਭੂਮਿਕਾ 'ਚ ਨਜ਼ਰ ਆਉਣਗੇ ਇਹ ਚਰਚਿਤ ਚਿਹਰੇ
- ਅਸ਼ੋਕ ਸਰਾਫ ਨੂੰ ਮਿਲਿਆ ਮਹਾਰਾਸ਼ਟਰ ਭੂਸ਼ਣ ਐਵਾਰਡ, ਮਰਾਠੀ ਸਿਨੇਮਾ 'ਚ ਯੋਗਦਾਨ ਲਈ ਗਿਆ ਨਿਵਾਜਿਆ
ਉੱਚ ਪੱਧਰੀ ਸਿਨੇਮਾ ਮਾਪਦੰਢਾਂ ਅਧੀਨ ਬਣਾਈ ਗਈ ਇਸ ਫ਼ਿਲਮ ਵਿੱਚ ਇਮਰਾਨ ਅਬਾਸ, ਸਿਮੀ ਚਾਹਲ ,ਮਿੰਟੂ ਕਾਪਾ ,ਉਦਾਆ ਵਕਾਤੀ ਸਵਾਰਜ ਸੰਧੂ ਵੱਲੋ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਹਨ ।ਉਮਦਾ ਕੰਟੈਂਟ ਅਤੇ ਬੇਹਤਰੀਣ ਸਟਾਰ ਕਾਸਟ, ਸੰਗੀਤ ਨਾਲ ਸਜੀਆਂ ਉਕਤ ਦੋਹਾਂ ਫਿਲਮਾਂ ਨੂੰ ਆਸ ਅਨੁਸਾਰ ੳਪਨਿੰਗ ਨਾ ਮਿਲਣ ਦਾ ਕਾਰਨ ਭਾਰਤ ਬੰਦ ਰਿਹਾ ਜਾਂ ਵਾਕਈ ਇਹ ਦਰਸ਼ਕਾਂ ਵਿਚ ਖਿੱਚ ਨਹੀਂ ਪੈਦਾ ਕਰ ਸਕੀਆਂ। ਇਸ ਦਾ ਸਹੀ ਆਂਕਲਣ ਆਉੰਦੇ 2-3 ਦਿਨਾਂ ਤੱਕ ਕੀਤਾ ਜਾ ਸਕੇਗਾ, ਜਿਸ ਦੋਰਾਨ ਦਰਸ਼ਕਾਂ ਦੀ ਇੰਨਾਂ ਦੋਹਾਂ ਪ੍ਰਤੀ ਦਿਲਚਸਪੀ ਜਾਂ ਫਿਰ ਨਾਦਿਲਚਸਪੀ ਪੂਰੀ ਤਰਾਂ ਜਾਹਿਰ ਹੋ ਜਾਵੇਗੀ।