ETV Bharat / entertainment

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਨਾਂਅ ਉਤੇ ਹੋ ਰਹੀ ਹੈ ਸਭ ਤੋਂ ਜਿਆਦਾ ਠੱਗੀ, ਇੱਕ ਕਲਿੱਕ ਵਿੱਚ ਜਾਣੋ ਪੂਰਾ ਮਾਮਲਾ - INDIA MCAFEE HACKER CELEBRITY LIST

ਹਾਲ ਹੀ ਵਿੱਚ ਗਲੋਬਲ ਸਾਈਬਰ ਸੁਰੱਖਿਆ ਕੰਪਨੀ McAfee ਨੇ ਸੈਲੀਬ੍ਰਿਟੀ ਹੈਕਰ ਹੌਟ ਲਿਸਟ ਜਾਰੀ ਕੀਤੀ ਹੈ, ਜਿਸ ਵਿੱਚ ਵੱਡੇ ਪੰਜਾਬੀ ਗਾਇਕ ਦਾ ਨਾਮ ਸ਼ਾਮਲ ਹੈ।

Top Ten on India McAfee Hacker Celebrity Hot List
Top Ten on India McAfee Hacker Celebrity Hot List (instagram)
author img

By ETV Bharat Punjabi Team

Published : Oct 9, 2024, 3:13 PM IST

Updated : Oct 12, 2024, 1:52 PM IST

Celebrity Hacker Hot List 2024: ਲਗਾਤਾਰ ਵੱਧ ਰਹੀਆਂ ਤਕਨੀਕੀ ਸਹੂਲਤਾਂ ਨੇ ਭਾਵੇਂ ਕਿ ਸਾਨੂੰ ਕਾਫੀ ਰਾਹਤ ਦਿੱਤੀ ਹੈ, ਪਰ ਕੁੱਝ ਲੋਕ ਇਸ ਤਕਨੀਕੀ ਸਹੂਲਤਾਂ ਦਾ ਇਸਤੇਮਾਲ ਲੋਕਾਂ ਨੂੰ ਬੇਵਕੂਫ਼ ਬਣਾ ਕੇ ਉਨ੍ਹਾਂ ਤੋਂ ਪੈਸੇ ਲੁੱਟਣ ਦਾ ਕੰਮ ਕਰ ਰਹੇ ਹਨ।

ਇਹ ਅਸੀਂ ਨਹੀਂ ਬਲਕਿ ਗਲੋਬਲ ਸਾਈਬਰ ਸੁਰੱਖਿਆ ਕੰਪਨੀ McAfee ਦੀ ਤਾਜ਼ਾ ਰਿਪੋਰਟ ਕਹਿ ਰਹੀ ਹੈ, ਜੀ ਹਾਂ, McAfee ਔਨਲਾਈਨ ਸੁਰੱਖਿਆ ਕੰਪਨੀ ਹੈ, ਜੋ ਕਿ ਐਂਟੀਵਾਇਰਸ ਸੰਬੰਧਤ ਸਾਫਟਵੇਅਰ ਲਈ ਜਾਣੀ ਜਾਂਦੀ ਹੈ। ਇਸ ਕੰਪਨੀ ਨੇ ਹਾਲ ਹੀ ਵਿੱਚ ਇੱਕ ਲਿਸਟ ਜਾਰੀ ਕੀਤੀ ਹੈ ਅਤੇ ਦੱਸਿਆ ਕਿ ਕਿਹੜੀਆਂ ਟੌਪ ਹਸਤੀਆਂ ਹਨ, ਜਿੰਨ੍ਹਾਂ ਦੇ ਨਾਮ ਉਤੇ ਠੱਗੀ ਸਭ ਤੋਂ ਜਿਆਦਾ ਹੁੰਦੀ ਹੈ। ਧਿਆਨਦੇਣਯੋਗ ਗੱਲ ਇਹ ਹੈ ਕਿ ਇਸ ਲਿਸਟ ਵਿੱਚ ਇੱਕ ਮੰਨੇ-ਪ੍ਰਮੰਨੇ ਪੰਜਾਬੀ ਗਾਇਕ ਦਾ ਨਾਂਅ ਸ਼ਾਮਿਲ ਹੈ।

ਇਸ ਪੰਜਾਬੀ ਗਾਇਕ ਦੇ ਨਾਂਅ ਉਤੇ ਹੋ ਰਹੀ ਹੈ ਠੱਗੀ

McAfee ਦੀ ਰਿਪੋਰਟ ਦੇ ਅਨੁਸਾਰ ਸਾਈਬਰ ਅਪਰਾਧੀ ਆਮ ਲੋਕਾਂ ਨੂੰ ਮਸ਼ਹੂਰ ਹਸਤੀਆਂ ਦੇ ਨਾਮ ਉਤੇ ਟਾਗਰੇਟ ਕਰਦੇ ਹਨ ਅਤੇ ਉਨ੍ਹਾਂ ਤੋਂ ਪੈਸੇ ਬਗੈਰਾਂ ਠੱਗ ਦੇ ਹਨ। ਇਸ ਸੂਚੀ ਵਿੱਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਦੂਜਾ ਸਥਾਨ ਹੈ ਯਾਨੀ ਕਿ ਭਾਰਤ ਵਿੱਚ ਗਾਇਕ ਦੇ ਨਾਮ ਉਤੇ ਕਾਫੀ ਜਿਆਦਾ ਠੱਗੀ ਹੋ ਰਹੀ ਹੈ।

ਇਸ ਦਾ ਇੱਕ ਕਾਰਨ ਦਿਲਜੀਤ ਦਾ ਹਾਲ ਹੀ ਵਿੱਚ ਹੋਣ ਜਾ ਰਿਹਾ ਇੰਡੀਆ ਟੂਰ ਵੀ ਕਹਿ ਸਕਦੇ ਹਾਂ, ਕਿਉਂਕਿ ਗਾਇਕ ਦੇ ਲਾਈਵ ਸ਼ੋਅਜ਼ ਦੀ ਡਿਮਾਂਡ ਭਾਰਤ ਵਿੱਚ ਕਾਫੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋ ਸਾਈਬਰ ਅਪਰਾਧੀ ਫਾਇਦਾ ਉਠਾ ਰਹੇ ਹਨ ਅਤੇ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ।

ਕਈ ਖਿਡਾਰੀਆਂ ਦੇ ਨਾਂਅ ਵੀ ਸ਼ਾਮਿਲ

McAfee ਦੀ ਰਿਪੋਰਟ ਦੇ ਅਨੁਸਾਰ ਸਾਈਬਰ ਅਪਰਾਧੀ ਭਾਰਤ ਦੇ ਸਟਾਰ ਕ੍ਰਿਕਟਰਾਂ ਦੇ ਨਾਮ ਉਤੇ ਵੀ ਠੱਗੀ ਕਰ ਰਹੇ ਹਨ, ਜਿਸ ਵਿੱਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਸਟਾਰ ਕ੍ਰਿਕਟਰ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਦਾ ਨਾਮ ਵੀ ਸ਼ਾਮਿਲ ਹੈ।

ਠੱਗਾਂ ਨੇ ਨਹੀਂ ਬਖ਼ਸ਼ੇ ਇਹ ਬਾਲੀਵੁੱਡ ਸਿਤਾਰੇ

ਇਸ ਦੌਰਾਨ ਜੇਕਰ ਬਾਲੀਵੁੱਡ ਸਿਤਾਰਿਆਂ ਦੇ ਨਾਂਅ ਉਤੇ ਹੋਰ ਰਹੀ ਠੱਗੀ ਦੀ ਗੱਲ ਕਰੀਏ ਤਾਂ ਇਸ ਵਿੱਚ ਓਰੀ, ਆਲੀਆ ਭੱਟ, ਰਣਵੀਰ ਸਿੰਘ, ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ, ਆਮਿਰ ਖਾਨ ਵਰਗੇ ਵੱਡੇ ਸਿਤਾਰਿਆਂ ਦੇ ਨਾਂਅ ਸ਼ਾਮਿਲ।

ਭਾਰਤ ਦੀ McAfee ਹੈਕਰ ਸੈਲੀਬ੍ਰਿਟੀ ਹੌਟ ਲਿਸਟ 'ਤੇ ਚੋਟੀ ਦੇ ਦਸ ਸਿਤਾਰੇ

  • ਓਰੀ
  • ਦਿਲਜੀਤ ਦੁਸਾਂਝ
  • ਆਲੀਆ ਭੱਟ
  • ਰਣਵੀਰ ਸਿੰਘ
  • ਵਿਰਾਟ ਕੋਹਲੀ
  • ਸਚਿਨ ਤੇਂਦੁਲਕਰ
  • ਸ਼ਾਹਰੁਖ ਖਾਨ
  • ਦੀਪਿਕਾ ਪਾਦੂਕੋਣ
  • ਆਮਿਰ ਖਾਨ
  • ਮਹਿੰਦਰ ਸਿੰਘ ਧੋਨੀ

ਉਲੇਖਯੋਗ ਹੈ ਕਿ ਠੱਗ ਖਤਰਨਾਕ URL, ਫਿਸ਼ਿੰਗ ਈਮੇਲਾਂ ਅਤੇ ਮਸ਼ਹੂਰ ਹਸਤੀਆਂ ਦੇ ਦਿੱਖਾਂ ਅਤੇ ਆਵਾਜ਼ਾਂ ਦੀ ਨਕਲ ਕਰਨ ਵਾਲੇ AI ਜਨਰੇਟ ਕੀਤੇ ਵੀਡੀਓਜ਼ ਦੀ ਵਰਤੋਂ ਕਰਕੇ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਘੁਟਾਲੇ ਨਾ ਸਿਰਫ਼ ਲੋਕਾਂ ਨੂੰ ਧੋਖਾ ਦਿੰਦੇ ਹਨ ਸਗੋਂ ਇਸ ਵਿੱਚ ਸ਼ਾਮਲ ਮਸ਼ਹੂਰ ਹਸਤੀਆਂ ਦੀ ਇੱਜ਼ਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।

ਇਹ ਵੀ ਪੜ੍ਹੋ:

Last Updated : Oct 12, 2024, 1:52 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.