ਫਰੀਦਕੋਟ: ਬਾਲੀਵੁਡ ਦੀਆਂ ਕਈ ਚਰਚਿਤ ਫਿਲਮਾਂ ਅਤੇ ਵੈੱਬ-ਸੀਰੀਜ਼ ਦਾ ਸ਼ਾਨਦਾਰ ਹਿੱਸਾ ਰਹੀ ਅਦਾਕਾਰਾ ਵਰਸ਼ਾ ਚੌਧਰੀ ਲੰਬੇ ਸਮੇਂ ਬਾਅਦ ਇੱਕ ਵਾਰ ਮੁੜ ਪੰਜਾਬੀ ਸਿਨੇਮਾ ਦਾ ਹਿੱਸਾ ਬਣਨ ਜਾ ਰਹੀ ਹੈ। ਅਦਾਕਾਰਾ ਆਉਣ ਵਾਲੇ ਕਈ ਅਹਿਮ ਪ੍ਰੋਜੋਕਟਾਂ ਦੁਆਰਾ ਪਾਲੀਵੁੱਡ 'ਚ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ਼ ਕਰਵਾਏਗੀ। ਸਾਲ 2015 ਵਿੱਚ ਰਿਲੀਜ਼ ਹੋਈ ਅਤੇ ਬਲਜੀਤ ਸਿੰਘ ਵੱਲੋ ਨਿਰਦੇਸ਼ਿਤ ਕੀਤੀ ਗਈ ਅਰਥ ਭਰਪੂਰ ਪੰਜਾਬੀ ਫਿਲਮ 'ਕੌਣ ਕਰੇ ਇਨਸਾਫ' ਅਦਾਕਾਰਾ ਵਰਸ਼ਾ ਚੌਧਰੀ ਦੀ ਪਹਿਲੀ ਪੰਜਾਬੀ ਫ਼ਿਲਮ ਰਹੀ ਹੈ। ਇਸ ਫਿਲਮ ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਅਦਾਕਾਰੀ ਨੂੰ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਗਿਆ ਸੀ। ਹਾਲਾਂਕਿ, ਇਸ ਦੇ ਬਾਵਜੂਦ ਉਨ੍ਹਾਂ ਨੇ ਇਸ ਤੋਂ ਬਾਅਦ ਕੋਈ ਪੰਜਾਬੀ ਫਿਲਮ ਨਹੀਂ ਕੀਤੀ।
ਇਸ ਸਬੰਧੀ ਹੀ ਈਟੀਵੀ ਭਾਰਤ ਨਾਲ ਅਪਣੇ ਵਿਚਾਰ ਸਾਂਝੇ ਕਰਦੇ ਹੋਏ ਇਸ ਹੋਣਹਾਰ ਅਦਾਕਾਰਾ ਨੇ ਦੱਸਿਆ ਕਿ, "ਮੈਂ ਮੇਨ ਸਟਰੀਮ ਫਿਲਮਾਂ ਤੋਂ ਅਲੱਗ ਕੁਝ ਕਰਨ ਦੀ ਤਾਂਘ ਰੱਖਦੀ ਸੀ, ਪਰ ਉਸ ਸਮੇਂ ਅਜਿਹਾ ਕੋਈ ਪਰਪੋਜ਼ਲ ਸਾਹਮਣੇ ਨਹੀਂ ਆਇਆ। ਦੂਜੇ ਪਾਸੇ, ਬਾਲੀਵੁੱਡ ਦੇ ਕੁਝ ਆਫਬੀਟ ਪ੍ਰੋਜੈਕਟਸ ਲਈ ਮੈਨੂੰ ਅਪਰੋਚ ਕਰ ਲਿਆ ਗਿਆ। ਇਸ ਕਰਕੇ ਮੈਂ ਚਾਹ ਕੇ ਵੀ ਇਸ ਖਿੱਤੇ ਦਾ ਹਿੱਸਾ ਨਹੀਂ ਬਣ ਸਕੀ, ਪਰ ਹੁਣ ਖੁਸ਼ ਹਾਂ ਕਿ ਇੱਕ ਵਾਰ ਫਿਰ ਪਾਲੀਵੁੱਡ ਨਾਲ ਜੁੜਨ ਜਾ ਰਹੀ ਹਾਂ। ਆਉਣ ਵਾਲੀ ਫਿਲਮ ਬਾਰੇ ਜਲਦ ਹੀ ਫ਼ਿਲਮ ਅਤੇ ਵੈਬ ਸੀਰੀਜ਼ ਨਿਰਮਾਣ ਹਾਊਸ ਵੱਲੋਂ ਰਿਵੀਲ ਕੀਤਾ ਜਾਵੇਗਾ।"
- ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ 'ਵੇ ਕੋਈ ਲੈ ਚੱਲਿਆ ਮੁਕਲਾਵੇ' ਦੀ ਸ਼ੂਟਿੰਗ, ਕਮਲ ਦ੍ਰਾਵਿੜ ਕਰ ਰਹੇ ਨੇ ਨਿਰਦੇਸ਼ਨ - Ve Koi Le Chaleya Muklave Shooting
- 25 ਦਿਨਾਂ ਬਾਅਦ ਘਰ ਪਰਤੇ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਗੁਰੂਚਰਨ ਸਿੰਘ, ਅਦਾਕਾਰ ਨੇ ਦੱਸਿਆ ਆਖਿਰ ਕਿੱਥੇ ਰਹੇ ਇੰਨੇ ਦਿਨ - GURUCHARAN SINGH RETURNS HOME
- ਹੁਣ ਨਹੀਂ ਬਣੇਗੀ ਦਿਲਜੀਤ ਦੁਸਾਂਝ ਦੀ ਫਿਲਮ 'ਰੰਨਾਂ 'ਚ ਧੰਨਾ', ਸਾਹਮਣੇ ਆਇਆ ਇਹ ਵੱਡਾ ਕਾਰਨ - Film Ranna Ch Dhanna
ਮੂਲ ਰੂਪ ਵਿੱਚ ਮੁੰਬਈ ਨਾਲ ਸਬੰਧਿਤ ਇਸ ਅਦਾਕਾਰਾ ਦੁਆਰਾ ਕ੍ਰਾਈਮ ਡਰਾਮਾ ਓਟੀਟੀ ਫਿਲਮ 'ਵੈਂਟੋਨ' ਵਿੱਚ ਨਿਭਾਈ ਭੂਮਿਕਾ ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਕਈ ਸ਼ਾਨਦਾਰ ਮਿਊਜ਼ਿਕ ਵੀਡੀਓ ਨੂੰ ਵੀ ਬਤੌਰ ਮਾਡਲ ਚਾਰ ਚੰਨ ਲਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਆਪਣੀਆਂ ਆਉਣ ਵਾਲੀਆਂ ਯੋਜਨਾਵਾਂ ਸਬੰਧੀ ਚਰਚਾ ਕਰਦਿਆ ਅਦਾਕਾਰਾ ਨੇ ਦੱਸਿਆ ਕਿ ਸਵ. ਸਮਿਤਾ ਪਾਟਿਲ ਤੋਂ ਇਲਾਵਾ ਰੇਖਾ, ਸ਼ਬਾਨਾ ਆਜ਼ਮੀ ਜਿਹੀਆਂ ਅਦਾਕਾਰਾ ਵਾਂਗ ਕੁਝ ਵੱਖਰੇ ਤਰ੍ਹਾਂ ਦੇ ਸਿਨੇਮਾ ਦਾ ਹਿੱਸਾ ਬਣਨਾ ਚਾਹੁੰਦੀ ਹਾਂ, ਜਿਸਦੇ ਮੱਦੇਨਜ਼ਰ ਹੁਣ ਚੁਣਿੰਦਾ ਫਿਲਮਾਂ ਅਤੇ ਵੈੱਬ ਸੀਰੀਜ਼ ਆਦਿ ਹੀ ਸਵੀਕਾਰ ਕਰ ਰਹੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਜਲਦ ਹੀ ਆਪਣੀ ਅਦਾਕਾਰੀ ਦੇ ਕੁੱਝ ਅਲਹਦਾ ਸ਼ੇਡਜ ਦੁਆਰਾ ਦਰਸ਼ਕਾਂ ਸਨਮੁੱਖ ਹੋਵਾਂਗੀ।