ETV Bharat / entertainment

'ਜੱਟ ਐਂਡ ਜੂਲੀਅਟ 3' ਤੋਂ ਲੈ ਕੇ 'ਕੁੜੀ ਹਰਿਆਣੇ ਵੱਲ ਦੀ' ਤੱਕ, ਜੂਨ ਮਹੀਨੇ ਵਿੱਚ ਰਿਲੀਜ਼ ਹੋਣਗੀਆਂ ਪਾਲੀਵੁੱਡ ਦੀਆਂ ਇਹ ਫਿਲਮਾਂ - MOVIES RELEASE IN JUNE

author img

By ETV Bharat Punjabi Team

Published : May 31, 2024, 7:46 PM IST

Movies Release In June: ਇੱਥੇ ਅਸੀਂ ਜੂਨ ਮਹੀਨੇ ਰਿਲੀਜ਼ ਹੋਣ ਜਾ ਰਹੀਆਂ ਪੰਜਾਬੀ ਫਿਲਮਾਂ ਦੀ ਲਿਸਟ ਲੈ ਕੇ ਆਏ ਹਾਂ, ਜਿਹਨਾਂ ਵਿੱਚ ਦਿਲਜੀਤ ਦੁਸਾਂਝ, ਨੀਰੂ ਬਾਜਵਾ, ਐਮੀ ਵਿਰਕ ਅਤੇ ਸੋਨਮ ਬਾਜਵਾ ਵਰਗੇ ਸ਼ਾਨਦਾਰ ਕਲਾਕਾਰਾਂ ਦੀਆਂ ਫਿਲਮਾਂ ਸ਼ਾਮਿਲ ਹਨ।

MOVIES RELEASE IN JUNE
MOVIES RELEASE IN JUNE (instagram)

ਚੰਡੀਗੜ੍ਹ: ਮਈ ਮਹੀਨਾ OTT 'ਤੇ 'ਪੰਚਾਇਤ 3' ਵਰਗੀ ਸ਼ਾਨਦਾਰ ਅਤੇ ਦਿਲਚਸਪ ਸੀਰੀਜ਼ ਦੇ ਰਿਲੀਜ਼ ਹੋਣ ਦੇ ਨਾਲ ਖਤਮ ਹੋ ਗਿਆ ਹੈ। ਅਜਿਹੇ 'ਚ ਆਉਣ ਵਾਲੇ ਜੂਨ ਮਹੀਨੇ 'ਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਨੂੰ ਲੈ ਕੇ ਸਾਰੇ ਸਿਨੇਮਾ ਪ੍ਰੇਮੀਆਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹੋਣਗੇ। ਹੁਣ ਇੱਥੇ ਅਸੀਂ ਤੁਹਾਡੀ ਇਸ ਮੁਸ਼ਕਿਲ ਨੂੰ ਹੱਲ ਕੀਤਾ ਹੈ।

ਇਸ ਮਹੀਨੇ 'ਚ ਹਿਨਾ ਖਾਨ-ਗਿੱਪੀ ਗਰੇਵਾਲ ਦੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੇ ਸਾਰਿਆਂ ਦਾ ਮਨੋਰੰਜਨ ਕੀਤਾ। ਹੁਣ ਜੂਨ ਮਹੀਨਾ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਨਵੀਆਂ ਪੰਜਾਬੀ ਫਿਲਮਾਂ ਦੀ ਰਿਲੀਜ਼ ਦੀ ਸੂਚੀ ਵੀ ਸਾਹਮਣੇ ਆ ਗਈ ਹੈ। ਅੱਜ ਅਸੀਂ ਤੁਹਾਡੇ ਲਈ ਅਜਿਹੀਆਂ ਪੰਜਾਬੀ ਫਿਲਮਾਂ ਦੀ ਸੂਚੀ ਤਿਆਰ ਕੀਤੀ ਹੈ, ਜੋ ਜੂਨ ਦੇ ਮਹੀਨੇ ਵਿੱਚ ਤੁਹਾਡਾ ਮਨੋਰੰਜਨ ਕਰਨਗੀਆਂ।

ਨੀ ਮੈਂ ਸੱਸ ਕੁੱਟਣੀ 2: ਜੂਨ ਮਹੀਨੇ ਵਿੱਚ ਕਈ ਸ਼ਾਨਦਾਰ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ, ਜਿਸ ਵਿੱਚ ਅਨੀਤਾ ਦੇਵਗਨ, ਨਿਰਮਲ ਰਿਸ਼ੀ ਅਤੇ ਤਨਵੀ ਨਾਗੀ ਦੀ ਫਿਲਮ 'ਨੀ ਮੈਂ ਸੱਸ ਕੁੱਟਣੀ 2' ਸ਼ਾਮਿਲ ਹੈ। ਇਹ ਫਿਲਮ 7 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਨੂੰਹ ਸੱਸ ਦੀ ਲੜਾਈ ਅਤੇ ਪਿਆਰ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰੇਗੀ।

ਰੋਡੇ ਕਾਲਜ: 7 ਜੂਨ ਨੂੰ 'ਨੀ ਮੈਂ ਸੱਸ ਕੁੱਟਣੀ 2' ਦੇ ਨਾਲ ਨਾਲ ਕਾਫੀ ਸਮੇਂ ਤੋਂ ਚਰਚਾ ਦਾ ਕੇਂਦਰ ਰਹੀ ਪੰਜਾਬੀ ਫਿਲਮ ਰੋਡੇ ਕਾਲਜ ਵੀ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਟ੍ਰੇਲਰ ਨੂੰ ਕਾਫੀ ਚੰਗਾ ਰਿਸਪਾਂਸ ਮਿਲਿਆ ਹੈ। ਈਸ਼ਾ ਰਿਖੀ, ਮਾਨਵ ਵਿਜ, ਯੋਗਰਾਜ ਸਿੰਘ ਵਰਗੇ ਕਈ ਸ਼ਾਨਦਾਰ ਕਲਾਕਾਰਾਂ ਨਾਲ ਸਜੀ ਇਸ ਦਾ ਨਿਰਦੇਸ਼ਨ ਹੈਪੀ ਰੋਡੇ ਨੇ ਕੀਤਾ ਹੈ।

ਅੱਲੜ੍ਹ ਵਰੇਸ: ਇਹਨਾਂ ਦੋ ਵੱਡੀਆਂ ਫਿਲਮਾਂ ਦੇ ਨਾਲ-ਨਾਲ ਅਰਮਾਨ ਬੇਦਿਲ, ਜਾਨਵੀਰ ਕੌਰ ਅਤੇ ਜਿੰਮੀ ਸ਼ਰਮਾ ਸਟਾਰਰ ਫਿਲਮ 'ਅੱਲੜ੍ਹ ਵਰੇਸ' ਵੀ 7 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। 'ਟੌਪ ਹਿੱਲ ਮੂਵੀਜ਼' ਅਤੇ 'ਆਰਨਿਕਾ ਪ੍ਰੋਡੋਕਸ਼ਨ' ਵੱਲੋਂ 'ਰੰਗਲਾ ਪੰਜਾਬ ਮੋਸ਼ਨ ਪਿਕਚਰਜ਼' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਸ਼ਿਵਮ ਸ਼ਰਮਾ ਵੱਲੋਂ ਕੀਤਾ ਗਿਆ ਹੈ।

ਕੁੜੀ ਹਰਿਆਣੇ ਵੱਲ ਦੀ: ਐਮੀ ਵਿਰਕ ਅਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫਿਲਮ 'ਕੁੜੀ ਹਰਿਆਣੇ ਵੱਲ ਦੀ' 14 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਪਰਿਵਾਰਿਕ ਅਤੇ ਕਾਮੇਡੀ ਫਿਲਮ ਦਾ ਲੇਖਨ-ਨਿਰਦੇਸ਼ਨ ਰਾਕੇਸ਼ ਧਵਨ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ 'ਆਜਾ ਮੈਕਸੀਕੋ ਚੱਲੀਏ' ਵਰਗੀ ਬਿਹਤਰੀਨ ਫਿਲਮ ਦਾ ਨਿਰਦੇਸ਼ਨ ਕਰਨ ਦੇ ਨਾਲ-ਨਾਲ ਕਈ ਫਿਲਮਾਂ ਦਾ ਲੇਖਨ ਵੀ ਕਰ ਚੁੱਕੇ ਹਨ।

ਜੱਟ ਐਂਡ ਜੂਲੀਅਟ 3: ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਵੀ ਇਸ ਮਹੀਨੇ ਦੀ 28 ਤਾਰੀਖ ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਦੋ ਗੀਤ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ। ਲੋਕ ਗੀਤਾਂ ਨੂੰ ਕਾਫੀ ਚੰਗਾ ਰਿਸਪਾਂਸ ਦੇ ਰਹੇ ਹਨ।

ਇਹਨਾਂ ਵੱਡੀਆਂ ਫਿਲਮਾਂ ਤੋਂ ਇਲਾਵਾ 'ਰੋਜ਼ ਰੋਜ਼ ਤੇ ਗੁਲਾਬ' ਵੀ ਰਿਲੀਜ਼ ਹੋ ਸਕਦੀ ਹੈ, ਹਾਲਾਂਕਿ ਉਸਦੀ ਅਧਿਕਾਰਤ ਰਿਲੀਜ਼ ਮਿਤੀ ਦਾ ਅਜੇ ਐਲਾਨ ਨਹੀਂ ਕੀਤਾ ਗਿਆ, ਇਸ ਤੋਂ ਇਲਾਵਾ ਮੈਂਡੀ ਤੱਖਰ ਦੀ 'ਮਿਸਟਰ ਸ਼ੁਦਾਈ' ਵੀ ਰਿਲੀਜ਼ ਲਈ ਤਿਆਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.