ETV Bharat / entertainment

ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ 'ਚ ਰੈਪਰ ਬਾਦਸ਼ਾਹ ਦਾ ਖੁਲਾਸਾ, ਬੋਲੇ-ਫੈਨ ਨੇ ਵਾਸ਼ਰੂਮ 'ਚ ਕੀਤੀ ਸੀ ਅਜਿਹੀ ਡਿਮਾਂਡ - The Great Indian Kapil Show

author img

By ETV Bharat Entertainment Team

Published : Jun 12, 2024, 2:59 PM IST

The Great Indian Kapil Show: ਕਪਿਲ ਸ਼ਰਮਾ ਦੇ ਨਵੇਂ ਕਾਮੇਡੀ ਸ਼ੋਅ 'ਚ ਰੈਪਰ ਬਾਦਸ਼ਾਹ ਨੇ ਆਪਣੇ ਫੈਨਜ਼ ਦੀ ਇੱਕ ਅਜੀਬ ਮੰਗ ਬਾਰੇ ਖੁਲਾਸਾ ਕੀਤਾ ਹੈ, ਜਿਸ ਨੂੰ ਜਾਣ ਕੇ ਕੋਈ ਵੀ ਹੱਸਣਾ ਬੰਦ ਨਹੀਂ ਕਰ ਪਾਏਗਾ।

The Great Indian Kapil Show
The Great Indian Kapil Show (instagram)

ਮੁੰਬਈ (ਬਿਊਰੋ): ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੇ ਨਵੇਂ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ' ਨਾਲ ਦਬਦਬਾ ਬਣਾ ਰਹੇ ਹਨ। ਇਸ ਵਾਰ ਰੈਪਰ ਯੂਨੀਅਨ ਉਨ੍ਹਾਂ ਦੇ ਸ਼ੋਅ 'ਚ ਪਹੁੰਚੀ ਹੈ। ਇਸ ਵਿੱਚ ਮਸ਼ਹੂਰ ਰੈਪਰ ਬਾਦਸ਼ਾਹ ਨਾਲ ਪੰਜਾਬੀ ਗਾਇਕ ਕਰਨ ਔਜਲਾ ਅਤੇ ਡਿਵਾਈਨ ਨੇ ਵੀ ਸ਼ਿਰਕਤ ਕੀਤੀ।

ਹਾਲ ਹੀ ਵਿੱਚ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਨਵਾਂ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਇਸ 'ਚ ਕਪਿਲ ਰੈਪਰ ਯੂਨੀਅਨ ਨਾਲ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਗੱਲ ਕਰਦੇ ਹੋਏ ਕਪਿਲ ਸ਼ਰਮਾ ਨੇ ਬਾਦਸ਼ਾਹ ਨੂੰ ਅਜਿਹੇ ਪਲ ਬਾਰੇ ਪੁੱਛਿਆ ਜੋ ਕਾਫੀ ਪਰੇਸ਼ਾਨ ਕਰਨ ਵਾਲਾ ਅਤੇ ਹੈਰਾਨੀਜਨਕ ਹੋਵੇ।

ਬਾਦਸ਼ਾਹ ਦਾ ਅਜੀਬ ਪ੍ਰਸ਼ੰਸਕ: ਕਪਿਲ ਸ਼ਰਮਾ ਨੇ ਸਭ ਤੋਂ ਪਹਿਲਾਂ ਰੈਪਰ ਡਿਵਾਇਨ ਨਾਲ ਮਜ਼ਾਕ ਕੀਤਾ। ਕਪਿਲ ਨੇ ਡਿਵਾਈਨ ਦੇ ਰੈਪ-'ਗਲੀ ਗੈਂਗ', 'ਪਾਪ ਪੁੰਨਿਆ' ਆਦਿ ਦੇ 'ਤੇ ਮਜ਼ਾਕ ਕੀਤਾ ਅਤੇ ਪੁੱਛਿਆ ਕਿ ਕੀ ਤੁਸੀਂ ਤਿਹਾੜ ਜੇਲ੍ਹ ਤੋਂ ਲੇਖਕ ਨੂੰ ਰੱਖਿਆ ਹੋਇਆ ਹੈ? ਜਿਵੇਂ ਹੀ ਕਪਿਲ ਨੇ ਇਹ ਕਿਹਾ ਤਾਂ ਸਾਰੇ ਹੱਸਣ ਲੱਗੇ।

ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਬਾਦਸ਼ਾਹ ਨੂੰ ਪੁੱਛਿਆ, 'ਪਾਜੀ, ਤੁਹਾਨੂੰ ਫੈਨਜ਼ ਬਹੁਤ ਪਿਆਰ ਕਰਦੇ ਹਨ, ਪਰ ਕੀ ਕਿਸੇ ਨੇ ਅਜੀਬ ਜਗ੍ਹਾਂ ਉਤੇ ਤੁਹਾਡੇ ਤੋਂ ਸੈਲਫੀ ਦੀ ਮੰਗ ਕੀਤੀ ਹੈ?' ਇਸ 'ਤੇ ਬਾਦਸ਼ਾਹ ਨੇ ਦੱਸਿਆ ਕਿ ਉਹ ਆਪਣੇ ਇੱਕ ਪ੍ਰਸ਼ੰਸਕ ਨੂੰ ਵਾਸ਼ਰੂਮ 'ਚ ਮਿਲੇ ਸਨ, ਜਿੱਥੇ ਉਨ੍ਹਾਂ ਨੇ ਬਾਦਸ਼ਾਹ ਨਾਲ ਸੈਲਫੀ ਲੈਣ ਦੀ ਮੰਗ ਕੀਤੀ ਸੀ। ਬਾਦਸ਼ਾਹ ਦੇ ਇਸ ਖੁਲਾਸੇ ਤੋਂ ਬਾਅਦ ਸ਼ੋਅ 'ਚ ਖੂਬ ਹਾਸਾ ਮੱਚ ਗਿਆ।

ਦੱਸ ਦੇਈਏ ਕਿ 'ਓ ਸੱਜਣਾ' ਗੀਤ ਲਈ ਬਾਦਸ਼ਾਹ ਨੇ ਡਿਵਾਈਨ ਅਤੇ ਨਿਕਿਤਾ ਗਾਂਧੀ ਨਾਲ ਕੰਮ ਕੀਤਾ ਹੈ। ਇਹ ਗੀਤ ਮਾਰਚ 'ਚ ਰਿਲੀਜ਼ ਹੋਇਆ ਸੀ। ਇਸ ਨੂੰ ਬਾਦਸ਼ਾਹ, ਡਿਵਾਈਨ ਅਤੇ ਨਿਕਿਤਾ ਗਾਂਧੀ ਨੇ ਮਿਲ ਕੇ ਗਾਇਆ ਸੀ। ਇਸ ਗੀਤ ਦੇ ਬੋਲ ਬਾਦਸ਼ਾਹ, ਡਿਵਾਈਨ ਅਤੇ ਰਾਜੇਸ਼ ਰੋਸ਼ਨ ਨੇ ਲਿਖੇ ਹਨ। ਤੁਹਾਨੂੰ ਦੱਸ ਦੇਈਏ ਕਿ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਇਹ ਐਪੀਸੋਡ ਆਉਣ ਵਾਲੇ ਸ਼ਨੀਵਾਰ ਨੂੰ ਰਾਤ 8 ਵਜੇ ਨੈੱਟਫਲਿਕਸ 'ਤੇ ਸਟ੍ਰੀਮ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.