ਚੰਡੀਗੜ੍ਹ: ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਪ੍ਰਸਿੱਧੀ ਦੇ ਸਿਖਰ 'ਤੇ ਹਨ। ਹੁਣ ਗਾਇਕ ਦੇ ਜਲਵੇ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਦਿਖਦੇ ਨਜ਼ਰੀ ਪੈ ਰਹੇ ਹਨ। ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...।
ਤਨਜ਼ਾਨੀਆ ਦੇ ਕੰਟੈਂਟ ਕ੍ਰਿਏਟਰ ਜਾਂ ਕਹਿ ਲਓ ਕਿ ਸੋਸ਼ਲ ਮੀਡੀਆ ਸਟਾਰ ਕਿਲੀ ਪੌਲ ਨੇ ਗਾਇਕ ਦੇ ਤਾਜ਼ਾ ਰਿਲੀਜ਼ ਹੋਏ ਗੀਤ 'ਵੇਵੀ' ਉਤੇ ਵੀਡੀਓ ਬਣਾਈ ਹੈ, ਜਿਸ ਵਿੱਚ ਇਸ ਸੋਸ਼ਲ ਮੀਡੀਆ ਸਟਾਰ ਨੇ ਇੰਨੀ ਕੁ ਚੰਗੀ ਲਿਪ-ਸਿੰਕਿੰਗ ਕੀਤੀ ਹੈ ਕਿ ਦੇਖਣ ਵਾਲਾ ਹੈਰਾਨ ਹੋ ਰਿਹਾ ਹੈ। ਇਸ ਵੀਡੀਓ ਨੂੰ ਗਾਇਕ ਕਰਨ ਔਜਲਾ ਨੇ ਖੁਦ ਵੀ ਲਾਈਕ ਕੀਤਾ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੋਸ਼ਲ ਮੀਡੀਆ ਸਟਾਰ ਕਿਲੀ ਪੌਲ ਨੇ ਲਿਖਿਆ ਹੈ, 'ਕਰਨ ਔਜਲਾ ਦੇ ਪ੍ਰਸ਼ੰਸਕਾਂ ਨੇ ਇਹ ਸੁਣਿਆ ਹੈ।'
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਿਲੀ ਨੇ ਕਿਸੇ ਪੰਜਾਬੀ ਗੀਤ ਉਤੇ ਵੀਡੀਓ ਬਣਾਈ ਹੈ, ਇਸ ਤੋਂ ਇਲਾਵਾ ਹੀ ਕਿਲੀ ਆਏ ਦਿਨ ਪੰਜਾਬੀ ਕਲਾਕਾਰਾਂ ਦੇ ਗੀਤਾਂ ਉਤੇ ਵੀਡੀਓ ਬਣਾਉਂਦੇ ਰਹਿੰਦੇ ਹਨ, ਜਿਸ ਵਿੱਚ ਸਤਿੰਦਰ ਸਰਤਾਜ, ਯੋ ਯੋ ਹਨੀ ਸਿੰਘ, ਸ਼ੁਭ ਵਰਗੇ ਬਹੁਤ ਸਾਰੇ ਕਲਾਕਾਰ ਸ਼ਾਮਿਲ ਹਨ।
ਵੀਡੀਓ ਦੇਖਕੇ ਕੀ ਬੋਲੇ ਪ੍ਰਸ਼ੰਸਕ
ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਵੀ ਕਾਫੀ ਪਿਆਰ ਮਿਲ ਰਿਹਾ ਹੈ, ਇੱਕ ਪ੍ਰਸ਼ੰਸਕ ਨੇ ਲਿਖਿਆ, 'ਸੁਪਰ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਦੇ ਅੱਗ ਦੇ ਇਮੋਜੀ ਸਾਂਝੇ ਕੀਤੇ ਹਨ ਅਤੇ ਕਈਆਂ ਨੇ ਇਸ ਵੀਡੀਓ ਉਤੇ ਲਾਲ ਦਿਲ ਦਾ ਇਮੋਜੀ ਵੀ ਸਾਂਝਾ ਕੀਤਾ ਹੈ।
ਕੌਣ ਹੈ ਕਿਲੀ ਪੌਲ
ਇਸ ਦੌਰਾਨ ਜੇਕਰ ਕਿਲੀ ਪੌਲ ਬਾਰੇ ਗੱਲ਼ ਕਰੀਏ ਤਾਂ ਪੌਲ ਅਜਿਹੇ ਸੋਸ਼ਲ ਮੀਡੀਆ ਸਟਾਰ ਹਨ, ਜਿੰਨ੍ਹਾਂ ਦੀਆਂ ਵੀਡੀਓਜ਼ ਨੂੰ ਭਾਰਤ ਦੇ ਹਰ ਖੇਤਰ ਤੋਂ ਕਾਫੀ ਜਿਆਦਾ ਪਿਆਰ ਦਿੱਤਾ ਜਾਂਦਾ ਹੈ, ਕਿਲੀ ਪੌਲ ਆਏ ਦਿਨ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਉਤੇ ਲਿਪ-ਸਿੰਕਿੰਗ ਨਾਲ ਵੀਡੀਓ ਬਣਾਉਂਦਾ ਰਹਿੰਦਾ ਹੈ, ਜਿਸ ਵਿੱਚ ਪੰਜਾਬੀ, ਹਿੰਦੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ ਵਰਗੀਆਂ ਭਾਸ਼ਾਵਾਂ ਸ਼ਾਮਿਲ ਹਨ।
ਕਿਲੀ ਪੌਲ ਨੂੰ ਫਾਲੋ ਕਰਦੇ ਨੇ ਇਹ ਸਿਤਾਰੇ
ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਸਾਡੇ ਦੇਸ਼ ਵਿੱਚ ਅਦਾਕਾਰ ਆਯੁਸ਼ਮਾਨ ਖੁਰਾਣਾ, ਵਾਮਿਕਾ ਗੱਬੀ, ਰਿਚਾ ਚੱਢਾ ਵਰਗੇ ਕਈ ਕਲਾਕਾਰ ਇਸ ਸੋਸ਼ਲ ਮੀਡੀਆ ਸਟਾਰ ਨੂੰ ਇੰਸਟਾਗ੍ਰਾਮ ਉਤੇ ਫਾਲੋ ਕਰਦੇ ਹਨ। ਸੋਸ਼ਲ ਮੀਡੀਆ ਉਤੇ ਪ੍ਰਸ਼ੰਸਕ ਕਿਲੀ ਪੌਲ ਦੁਆਰਾ ਰਿਵਾਇਤੀ ਪਹਿਰਾਵੇ ਪਹਿਨ ਕੇ ਰੀਲਾਂ ਬਣਾਉਣ ਦੀ ਯੂਜ਼ਰਸ ਕਾਫੀ ਤਾਰੀਫ਼ ਕਰਦੇ ਹਨ। ਕਿਲੀ ਨੂੰ ਇੰਸਟਾਗ੍ਰਾਮ ਉਤੇ 10.2 ਮਿਲੀਅਨ ਲੋਕ ਪਸੰਦ ਕਰਦੇ ਹਨ, ਇੰਨ੍ਹਾਂ ਵਿੱਚ ਬਹੁ-ਗਿਣਤੀ ਭਾਰਤੀ ਯੂਜ਼ਰਸ ਹਨ।
ਇਹ ਵੀ ਪੜ੍ਹੋ: