ਚੰਡੀਗੜ੍ਹ: ਪੰਜਾਬੀ ਸੰਗੀਤਕ ਖੇਤਰ ਵਿੱਚ ਬਤੌਰ ਗੀਤਕਾਰ ਕਈ ਨਵੇਂ ਅਯਾਮ ਸਿਰਜਣ ਵਿੱਚ ਕਾਮਯਾਬ ਰਹੇ ਹਨ ਕੁਲਦੀਪ ਕੰਡਿਆਰਾ, ਜੋ ਹੁਣ ਬਤੌਰ ਗਾਇਕ ਵੀ ਅਪਣੀ ਇੱਕ ਹੋਰ ਨਵੀਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਵਾਜ਼ ਵਿੱਚ ਸੱਜਿਆ ਗਾਣਾ 'ਲਿਫ਼ਾਫਾ ਖਾਲੀ' ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਵੇਗਾ।
'ਜੈਸਨ ਥਿੰਦ' ਵੱਲੋਂ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲਾਂ ਦੀ ਰਚਨਾ ਵੀ ਕੁਲਦੀਪ ਕੰਡਿਆਰਾ ਵੱਲੋਂ ਖੁਦ ਕੀਤੀ ਗਈ ਹੈ, ਜਦਕਿ ਸੰਗੀਤ ਜੈਸਨ ਥਿੰਦ ਨੇ ਹੀ ਤਿਆਰ ਕੀਤਾ ਹੈ, ਜਿਸ ਦੀ ਕੰਪੋਜੀਸ਼ਨ ਦਾ ਸੰਯੋਜਨ ਬਰਕਤਜੀਤ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।
ਸਮਾਜਿਕ ਤਾਣੇ 'ਚ ਉਲਝ ਰਹੀ ਅਜੌਕੀ ਇਨਸਾਨੀ ਮਾਨਸਿਕਤਾ ਨੂੰ ਭਾਵਪੂਰਨ ਬਿਆਨ ਕਰਦੇ ਉਕਤ ਖੂਬਸੂਰਤ ਗਾਣੇ ਨੂੰ 'ਕੇ ਕੇ ਰਿਕਾਰਡਜ਼' ਵੱਲੋਂ ਅਪਣੇ ਸੰਗੀਤਕ ਲੇਬਲ ਅਧੀਨ ਜਾਰੀ ਕੀਤਾ ਜਾ ਰਿਹਾ ਹੈ, ਜਿਸ ਨੂੰ 15 ਨਵੰਬਰ ਨੂੰ ਵੱਡੇ ਪੱਧਰ ਉੱਪਰ ਰਿਲੀਜ਼ ਕੀਤਾ ਜਾਵੇਗਾ।
ਸੰਗੀਤ ਦੀ ਦੁਨੀਆਂ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਅਤੇ ਅਜ਼ੀਮ ਗੀਤਕਾਰ ਵਜੋਂ ਰੁਤਬਾ ਰੱਖਦੇ ਕੁਲਦੀਪ ਕੰਡਿਆਰਾ ਵੱਲੋਂ ਲਿਖੇ ਗੀਤਾਂ ਨੂੰ ਪੰਜਾਬ ਦੇ ਨਾਮਵਰ ਗਾਇਕ ਅਪਣੀਆਂ ਅਵਾਜ਼ਾਂ ਦੇ ਚੁੱਕੇ ਹਨ, ਜਿੰਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਅਤਿ ਮਕਬੂਲ ਰਹੇ ਕੁਝ ਫਿਲਮੀ ਗਾਣਿਆ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਯਾਰਾਂ ਵੇ ਯਾਰਾਂ' (ਕਰਮਜੀਤ ਅਨਮੋਲ-'ਜੱਟ ਬੁਆਏਜ਼: ਪੁੱਤ ਜੱਟਾਂ ਦੇ') 'ਹੱਸਦੀ ਦਿਸੇ' (ਨਿੰਜਾ-'ਮਿੰਦੋ ਤਹਿਸੀਲਦਾਰਨੀ') 'ਕਮਲੀ ਯਾਰ ਦੀ' (ਜਯੋਤੀ ਨੂਰਾਂ), 'ਮਿੱਠੜੇ ਬੋਲ' (ਕਰਮਜੀਤ ਅਨਮੋਲ 'ਮਰ ਗਏ ਓਏ ਲੋਕੋ') ਆਦਿ ਸ਼ਾਮਿਲ ਰਹੇ ਹਨ।
ਮੂਲ ਰੂਪ ਵਿੱਚ ਮਲਵਈ ਜ਼ਿਲ੍ਹੇ ਫਰੀਦਕੋਟ ਨਾਲ ਸੰਬੰਧਤ ਇਹ ਬਾਕਮਾਲ ਗੀਤਕਾਰ ਬਤੌਰ ਅਦਾਕਾਰ ਵੀ ਅਪਣੀਆਂ ਬਹੁ-ਆਯਾਮੀ ਸਮਰੱਥਾਵਾਂ ਦਾ ਲੋਹਾ ਮੰਨਵਾ ਚੁੱਕੇ ਹਨ, ਜੋ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋਣ ਜਾ ਰਹੀ ਡਾਰਕ ਜੌਨ ਫਿਲਮ 'ਪਰੇਤਾ' ਵਿੱਚ ਵੀ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ।
ਇਹ ਵੀ ਪੜ੍ਹੋ: