ETV Bharat / entertainment

ਅੱਧੀ ਰਾਤ ਨੂੰ ਕਿਸ ਨਾਲ ਘੁੰਮ ਰਹੀ ਹੈ ਸੋਨਮ ਬਾਜਵਾ, ਪ੍ਰਸ਼ੰਸਕ ਬੋਲੇ-ਬੇਵਫ਼ਾ ਸੋਨਮ

ਹਾਲ ਹੀ ਵਿੱਚ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਫੋਟੋ ਸਾਂਝੀ ਕੀਤੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਕਮੈਂਟ ਕਰ ਰਹੇ ਹਨ।

Etv Bharat
Etv Bharat (Etv Bharat)
author img

By ETV Bharat Entertainment Team

Published : 3 hours ago

ਚੰਡੀਗੜ੍ਹ: ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀ ਹੀ ਨਹੀਂ ਬਲਕਿ ਪੂਰੇ ਦੇਸ਼ ਦੀ 'ਕ੍ਰਸ਼' ਹੈ, ਪ੍ਰਸ਼ੰਸਕ ਅਦਾਕਾਰੀ ਦੇ ਨਾਲ-ਨਾਲ ਸੋਨਮ ਬਾਜਵਾ ਦੀਆਂ ਤਸਵੀਰਾਂ ਨੂੰ ਵੀ ਕਾਫੀ ਪਸੰਦ ਕਰਦੇ ਹਨ। ਇਸੇ ਤਰ੍ਹਾਂ ਹਾਲ ਹੀ ਵਿੱਚ ਸੋਨਮ ਬਾਜਵਾ ਨੇ ਇੱਕ ਅਜਿਹੀ ਫੋਟੋ ਸਾਂਝੀ ਕੀਤੀ ਹੈ, ਜੋ ਪ੍ਰਸ਼ੰਸਕਾਂ ਦੇ ਦਿਲਾਂ ਉਤੇ ਤੀਰ ਵਾਂਗ ਵੱਜੀ ਹੈ।

ਜੀ ਹਾਂ, ਦਰਅਸਲ ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਫੋਟੋ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰਾ ਪਹਾੜਾਂ ਵਿੱਚ ਖੜ੍ਹੀ ਨਜ਼ਰੀ ਪੈ ਰਹੀ ਹੈ, ਦਿਲਚਸਪ ਗੱਲ ਇਹ ਹੈ ਕਿ ਇਸ ਫੋਟੋ ਵਿੱਚ ਅਦਾਕਾਰਾ ਇੱਕਲੀ ਨਹੀਂ ਹੈ ਕਿ ਬਲਕਿ ਅਦਾਕਾਰਾ ਦੇ ਨਾਲ ਕੋਈ ਵਿਅਕਤੀ ਨਜ਼ਰ ਆ ਰਿਹਾ ਹੈ। ਹੁਣ ਇਸ ਫੋਟੋ ਦੇ ਸ਼ੇਅਰ ਹੁੰਦੇ ਹੀ ਪ੍ਰਸ਼ੰਸਕਾਂ ਦਾ ਹੜ੍ਹ ਇੰਸਟਾਗ੍ਰਾਮ ਉਤੇ ਆ ਗਿਆ ਹੈ, ਉਹ ਇਸ ਫੋਟੋ ਉਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ਅਤੇ ਅਦਾਕਾਰਾ ਤੋਂ ਇਸ ਮਿਸਟਰੀ ਮੈਨ ਬਾਰੇ ਪੁੱਛ ਰਹੇ ਹਨ।

ਫੋਟੋ ਨੂੰ ਦੇਖ ਕੇ ਕੀ ਬੋਲੇ ਪ੍ਰਸ਼ੰਸਕ

ਇਸ ਫੋਟੋ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਪ੍ਰਸ਼ੰਸਕ ਨੇ ਲਿਖਿਆ, 'ਅੱਜ ਕਿੰਨੇ ਲੋਕਾਂ ਦਾ ਦਿਲ ਟੁੱਟਿਆ ਹੋਏਗਾ। ਇੱਕ ਹੋਰ ਨੇ ਲਿਖਿਆ, 'ਲੈ ਭਾਈ ਇਹ ਵੀ ਜਲਦ ਹੀ ਦੁਲਹਨ ਬਣ ਜਾਵੇਗੀ।' ਇੱਕ ਹੋਰ ਨੇ ਲਿਖਿਆ, 'ਬੇਵਫ਼ਾ।' ਇੱਕ ਹੋਰ ਨੇ ਉਦਾਸ ਇਮੋਜੀ ਨਾਲ ਲਿਖਿਆ, 'ਸੋਨਮ ਜੀ ਇਹ ਮੁੰਡਾ ਕੌਣ ਹੈ।' ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਟੁੱਟੇ ਦਿਲ ਦੇ ਇਮੋਜੀ ਸਾਂਝੇ ਕੀਤੇ।

ਇਸ ਦੌਰਾਨ ਜੇਕਰ ਸੋਨਮ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਪਿਛਲੀ ਵਾਰ ਐਮੀ ਵਿਰਕ ਨਾਲ ਫਿਲਮ 'ਕੁੜੀ ਹਰਿਆਣੇ ਵੱਲ ਦੀ' ਵਿੱਚ ਨਜ਼ਰ ਆਈ ਸੀ, ਇਸ ਤੋਂ ਇਲਾਵਾ ਅਦਾਕਾਰਾ ਦੀ ਫਿਲਮ 'ਨਿੱਕਾ ਜ਼ੈਲਦਾਰ 4' ਰਿਲੀਜ਼ ਲਈ ਤਿਆਰ ਹੈ।

ਤੁਹਾਨੂੰ ਦੱਸ ਦੇਈਏ ਕਿ ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀਆਂ ਸ਼ਾਨਦਾਰ ਅਦਾਕਾਰਾਂ ਵਿੱਚੋਂ ਇੱਕ ਹੈ, ਅਦਾਕਾਰਾ ਨੂੰ ਇੰਸਟਾਗ੍ਰਾਮ ਉਤੇ 14.1 ਮਿਲੀਅਨ ਲੋਕ ਪਸੰਦ ਕਰਦੇ ਹਨ, ਜੋ ਅਦਾਕਾਰਾ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.