ਹੈਦਰਾਬਾਦ: ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦਾ ਅੱਜ ਵਿਆਹ ਹੋਣ ਜਾ ਰਿਹਾ ਹੈ। ਦੋਨੋ ਰਜਿਸਟਰ ਮੈਰਿਜ ਕਰਵਾਉਣ ਜਾ ਰਹੇ ਹਨ। ਅਜਿਹੇ 'ਚ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਲਾੜਾ-ਲਾੜੀ ਦੇ ਵਿਆਹ ਦੇ ਕੱਪੜੇ ਵੀ ਆ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ, ਵਿਆਹ ਤੋਂ ਬਾਅਦ ਅੱਜ ਸ਼ਿਲਪਾ ਸ਼ੈੱਟੀ ਦੇ ਰੈਸਟੋਰੈਂਟ ਬੈਸਟਨ ਵਿੱਚ ਰਿਸੈਪਸ਼ਨ ਪਾਰਟੀ ਵੀ ਰੱਖੀ ਗਈ ਹੈ। ਸੋਨਾਕਸ਼ੀ ਸਿਨਹਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਕਈ ਸਿਤਾਰੇ ਪਹੁੰਚਣਗੇ। ਦੱਸ ਦਈਏ ਕਿ ਸੋਨਾਕਸ਼ੀ ਸਿਨਹਾ ਦੇ ਵਿਆਹ ਮੌਕੇ ਹੁਮਾ ਕੁਰੈਸ਼ੀ ਪਹੁੰਚ ਚੁੱਕੀ ਹੈ ਅਤੇ ਸਲਮਾਨ ਖਾਨ, ਹਨੀ ਸਿੰਘ ਅਤੇ ਪੂਨਮ ਢਿੱਲੋਂ ਸਮੇਤ ਕਈ ਸਿਤਾਰਿਆਂ ਦਾ ਆਉਣਾ ਅਜੇ ਬਾਕੀ ਹੈ। ਇਸ ਮੌਕੇ ਫਿਲਮ 'ਹੀਰਾਮੰਡੀ' ਦੀ ਸਟਾਰਕਾਸਟ ਵੀ ਆਉਣ ਵਾਲੀ ਹੈ।
ਸੋਨਾਕਸ਼ੀ ਸਿਨਹਾ ਦੇ ਵਿਆਹ ਦਾ ਜੋੜਾ: ਪ੍ਰਸ਼ੰਸਕ ਸੋਨਾਕਸ਼ੀ ਸਿਨਹਾ ਨੂੰ ਜਲਦ ਹੀ ਵਿਆਹ ਦੇ ਜੋੜੇ 'ਚ ਦੇਖਣਾ ਚਾਹੁੰਦੇ ਹਨ। ਅਜਿਹੇ 'ਚ ਅਦਾਕਾਰਾਂ ਦੇ ਲਹਿੰਗੇ ਦੀ ਝਲਕ ਵੀ ਸਾਹਮਣੇ ਆ ਗਈ ਹੈ। ਸੋਨਾਕਸ਼ੀ ਸਿਨਹਾ ਲਾਈਟ ਸੰਤਰੀ ਕਲਰ ਦਾ ਲਹਿੰਗਾ ਪਾਉਣ ਵਾਲੀ ਹੈ।
ਰਿਸੈਪਸ਼ਨ ਪਾਰਟੀ 'ਚ ਸ਼ਾਮਲ ਹੋ ਸਕਦੈ ਨੇ ਇਹ ਸਿਤਾਰੇ: ਮਿਲੀ ਜਾਣਕਾਰੀ ਅਨੁਸਾਰ, ਸੋਨਾਕਸ਼ੀ ਸਿਨਹਾ ਦੀ ਰਿਸੈਪਸ਼ਨ ਪਾਰਟੀ 'ਚ ਫਿਲਮ 'ਹੀਰਾਮੰਡੀ' ਦੀ ਸਟਾਰਕਾਸਟ ਸ਼ਾਮਲ ਹੋ ਸਕਦੀ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਸੋਨਾਕਸ਼ੀ ਨੂੰ ਫਿਲਮ 'ਹੀਰਾਮੰਡੀ' 'ਚ ਦੇਖਿਆ ਗਿਆ ਸੀ। ਇਸਦੇ ਨਾਲ ਹੀ, ਹੁਮਾ ਕੁਰੈਸ਼ੀ, ਆਯੁਸ਼ ਸ਼ਰਮਾ ਅਤੇ ਵਰੁਣ ਸ਼ਰਮਾ ਵੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ।
- ਕੀ ਵਿਆਹ ਤੋਂ ਬਾਅਦ ਇਸਲਾਮ ਕਬੂਲ ਕਰੇਗੀ ਸੋਨਾਕਸ਼ੀ ਸਿਨਹਾ? ਜ਼ਹੀਰ ਇਕਬਾਲ ਦੇ ਪਿਤਾ ਨੇ ਕੀਤਾ ਖੁਲਾਸਾ - Sonakshi and Zaheer Marriage
- ਰਣਜੀਤ ਬਾਵਾ ਨੇ ਕੀਤਾ ਨਵੇਂ ਗੀਤ 'ਅੰਬਰਾਂ ਦੇ ਹਾਣੀ' ਦਾ ਐਲਾਨ, ਇਹ ਮਾਡਲ ਆਵੇਗੀ ਨਜ਼ਰ - Ranjit Bawa New Song
- ਬੱਚੇ ਨੂੰ ਅੱਗ ਨਾਲ ਖੇਡਣਾ ਪਿਆ ਮਹਿੰਗਾ, ਅਦਾਕਾਰ ਵਿਜੇ ਦੇ ਜਨਮਦਿਨ ਉਤੇ ਕਰ ਰਿਹਾ ਸੀ ਅਨੌਖਾ ਸਟੰਟ, ਦੇਖੋ ਵੀਡੀਓ - Vijay Birthday
ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੀ ਮੁਲਾਕਾਤ: ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੀ ਮੁਲਾਕਾਤ ਸਲਮਾਨ ਖਾਨ ਦੀ ਇੱਕ ਪਾਰਟੀ 'ਚ ਹੋਈ ਸੀ। ਇਸ ਪਾਰਟੀ 'ਚ ਹੋਈ ਮੁਲਾਕਾਤ ਤੋਂ ਬਾਅਦ ਦੋਨੋ ਮਿਲਣ ਲੱਗੇ ਅਤੇ ਇਨ੍ਹਾਂ ਦੀ ਦੋਸਤੀ ਹੋ ਗਈ ਹੈ। ਦੋਸਤੀ ਤੋਂ ਬਾਅਦ ਦੋਵੇ ਰਿਲੇਸ਼ਨਸ਼ਿਪ 'ਚ ਆ ਗਏ। ਦੋਨਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਦੱਸ ਦਈਏ ਕਿ ਜ਼ਹੀਰ ਇਕਬਾਲ ਦੇ ਪਿਤਾ ਅਤੇ ਸਲਮਾਨ ਖਾਨ ਬਹੁਤ ਵਧੀਆਂ ਦੋਸਤ ਹਨ।