ਮੁੰਬਈ: ਹਿੰਦੀ ਸਿਨੇਮਾਂ ਅਤੇ ਸੰਗੀਤ ਜਗਤ ਵਿਚ ਵਿਲੱਖਣ ਅਤੇ ਸਫ਼ਲ ਪਛਾਣ ਸਥਾਪਿਤ ਕਰ ਚੁੱਕੇ ਗਾਇਕ ਸ਼ਾਨ, ਜੋ ਅਪਣੇ ਨਵੇਂ ਗਾਣੇ 'ਆਓ ਨਾ' ਦੁਆਰਾ ਅਪਣੇ ਚਾਹੁਣ ਵਾਲਿਆ ਸਨਮੁੱਖ ਹੋਣ ਜਾ ਰਹੇ ਹਨ। ਸ਼ਾਨ ਦੀ ਨਾਯਾਬ ਗਾਇਨ ਕਲਾ ਦਾ ਇਜ਼ਹਾਰ ਕਰਵਾਉਂਦਾ, ਉਨਾਂ ਦਾ ਇਹ ਚਰਚਿਤ ਅਤੇ ਮੋਲੋਡੀਅਸ ਰੰਗਾਂ ਵਿਚ ਰੰਗਿਆ ਗਾਣਾ ਅਤੇ ਖੂਬਸੂਰਤ ਮਿਊਜ਼ਿਕ ਵੀਡੀਓ 29 ਫ਼ਰਵਰੀ ਨੂੰ ਵੱਖ-ਵੱਖ ਸੰਗ਼ੀਤਕ' ਪਲੇਟਫ਼ਾਰਮ ਉਪਰ ਰਿਲੀਜ਼ ਕੀਤਾ ਜਾ ਰਿਹਾ ਹੈ।
![Singer Shaan New Song Aao Na](https://etvbharatimages.akamaized.net/etvbharat/prod-images/25-02-2024/pb-fdk-10034-02-singer-shaan-isready-to-dhamaal-again-with-this-song-will-be-released-on-this-day_25022024135933_2502f_1708849773_448.jpg)
'ਵੋਇਲਾ !, ਡਿੱਗੀ ਦੇ ਸੰਗੀਤਕ ਲੇਬਲ ਅਧੀਨ ਪ੍ਰਸਤੁਤ ਕੀਤੇ ਜਾ ਰਹੇ ਇਸ ਮਨ ਨੂੰ ਛੂਹ ਲੈਣ ਵਾਲੇ ਟਰੈਕ ਨੂੰ ਆਵਾਜ਼ ਗਾਇਕ ਸ਼ਾਨ ਨੇ ਦਿੱਤੀ ਹੈ, ਜਦਕਿ ਇਸ ਦਾ ਮਨਮੋਹਕ ਮਿਊਜ਼ਿਕ ਵੀਡੀਓ ਨਿਤੇਸ਼ ਤਿਆਗੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਨੂੰ ਚਾਰ ਚੰਨ ਲਾਉਣ ਵਿਚ ਮਾਡਲ ਜੋੜੀ ਭਰਤ ਸਿੰਘ ਅਤੇ ਕ੍ਰਿਤੀਕਾ ਚੌਹਾਨ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿੰਨਾਂ ਵੱਲੋਂ ਇਸ ਮਿਊਜਿਕ ਵੀਡੀਓ ਵਿੱਚ ਬਹੁਤ ਹੀ ਸ਼ਾਨਦਾਰ ਫੀਚਰਿੰਗ ਕੀਤੀ ਗਈ ਹੈ।
![Singer Shaan New Song Aao Na](https://etvbharatimages.akamaized.net/etvbharat/prod-images/25-02-2024/pb-fdk-10034-02-singer-shaan-isready-to-dhamaal-again-with-this-song-will-be-released-on-this-day_25022024135933_2502f_1708849773_721.jpg)
ਨੌਜਵਾਨਾਂ ਨੂੰ ਪਸੰਦ ਆਵੇਗਾ ਗੀਤ!: ਬਾਲੀਵੁੱਡ ਸੰਗੀਤ ਗਲਿਆਰਿਆਂ ਵਿੱਚ ਰਿਲੀਜ਼ ਤੋਂ ਪਹਿਲਾਂ ਹੀ ਚੌਖੀ ਚਰਚਾ ਦਾ ਕੇਂਦਰ -ਬਿੰਦੂ ਬਣੇ ਉਹ ਟਰੈਕ ਦੇ ਨਿਰਮਾਤਾ ਗਰੀਸ਼ ਜੈਨ, ਵਨੀਤ ਜੈਨ, ਮਿਊਜ਼ਿਕ ਕੰਪੋਜਰ ਮਨ ਤਨੇਜਾ ਅਤੇ ਗੀਤਕਾਰ ਗੌਰਵ ਪਾਂਡੇ ਹਨ, ਜਿਨ੍ਹਾਂ ਦੀ ਟੀਮ ਅਨੁਸਾਰ ਨੌਜਵਾਨ ਵਰਗ ਅਤੇ ਪਿਆਰ ਸਨੇਹ ਭਰੀਆਂ ਕੋਮਲ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਨੂੰ ਬਹੁਤ ਹੀ ਉਮਦਾ ਅਲਫਾਜ਼ਾਂ ਅਤੇ ਸੁਰੀਲੇ ਸੰਗੀਤ ਅਧੀਨ ਸੰਗੀਤ ਮਾਰਕੀਟ ਵਿੱਚ ਜਾਰੀ ਕੀਤਾ ਜਾ ਰਿਹਾ, ਜੋ ਹਰ ਵਰਗ ਦਰਸ਼ਕਾਂ ਦੀ ਕਸੌਟੀ 'ਤੇ ਖਰਾ ਉਤਰਨ ਦੀ ਪੂਰਨ ਸਮਰਥਾ ਰੱਖਦਾ ਹੈ।
ਉਨਾਂ ਅੱਗੇ ਦੱਸਿਆ ਸੰਗੀਤ ਜਗਤ ਵਿਚ ਹਵਾ ਦੇ ਇਕ ਹੋਰ ਤਾਜਾ ਬੁੱਲੇ ਵਾਂਗ ਅਪਣੀ ਆਮਦ ਦਾ ਅਹਿਸਾਸ ਕਰਵਾਉਣ ਜਾ ਰਹੇ ਇਸ ਗਾਣੇ ਨੂੰ ਬਾਕਮਾਲ ਗਾਇਕ ਸ਼ਾਨ ਵੱਲੋ ਅਪਣੇ ਹਰ ਗੀਤ ਦੀ ਬਹੁਤ ਹੀ ਖੁੰਬ ਕੇ ਗਾਇਆ ਗਿਆ ਹੈ, ਜੋ ਉਨਾਂ ਦਾ ਪ੍ਰਸੰਸਕ ਅਤੇ ਗਾਇਕੀ ਦਾਇਰਾ ਹੋਰ ਵਿਸ਼ਾਲ ਕਰਨ ਵਿਚ ਵੀ ਅਹਿਮ ਯੋਗਦਾਨ ਪਾਵੇਗਾ।
![Singer Shaan New Song Aao Na](https://etvbharatimages.akamaized.net/etvbharat/prod-images/25-02-2024/pb-fdk-10034-02-singer-shaan-isready-to-dhamaal-again-with-this-song-will-be-released-on-this-day_25022024135933_2502f_1708849773_11.jpg)
ਹੋਰ ਫਿਲਮੀ ਗੀਤ ਵੀ ਹੋਣਗੇ ਰਿਲੀਜ਼: ਸੋਲੋ ਅਤੇ ਸਿਨੇਮਾਂ ਦੋਵਾਂ ਹੀ ਖੇਤਰਾਂ ਵਿੱਚ ਬਰਾਬਰਤਾ ਨਾਲ ਕਦਮ ਅੱਗੇ ਵਧਾ ਰਹੇ ਗਾਇਕ ਸ਼ਾਨ ਇਨੀ ਦਿਨੀ ਕਈ ਵੱਡੀਆਂ ਫਿਲਮਾਂ ਦਾ ਵੀ ਬਤੌਰ ਪਲੇਬੈਕ ਗਾਇਕ ਹਿੱਸਾ ਬਣੇ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਅਹਿਮ ਫਿਲਮ ਹੈ, ਜਲਦ ਰਿਲੀਜ਼ ਹੋਣ ਜਾ ਰਹੀ ਹਿੰਦੀ ਫ਼ਿਲਮ 'ਫਾਇਰ ਆਫ ਲਵ : ਰੈਡ', ਜਿਸ ਵਿੱਚ ਗਾਏ ਉਨਾਂ ਦੇ ਗੀਤ ਅੱਜਕਲ ਵੱਖ ਵੱਖ ਚੈਨਲਜ਼ ਅਤੇ ਸੰਗੀਤਕ ਪਲੇਟਫ਼ਾਰਮ ਉਪਰ ਕਾਫੀ ਪ੍ਰਸਿੱਧੀ ਹਾਸਲ ਕਰ ਰਹੇ ਹਨ।