ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਨਿਵੇਕਲੇ ਅਤੇ ਮਾਣਮੱਤੇ ਨਾਂਅ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਰਵਿੰਦਰ ਗਰੇਵਾਲ, ਜੋ ਆਪਣਾ ਨਵਾਂ ਗੀਤ 'ਤਾਂ ਰੋਣੀ ਆ' ਲੈ ਕੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਆਵਾਜ਼ ਵਿੱਚ ਸੱਜਿਆ ਇਹ ਖੂਬਸੂਰਤ ਗੀਤ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
'ਟੇਡੀ ਪੱਗ ਰਿਕਾਰਡਜ਼' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਡਿੰਪਲ ਚੀਮਾ 'ਬਲੈਕ ਲਾਈਫ ਸਟੂਡੀਓਜ਼' ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਅਲਫਾਜ਼ਾਂ ਦੀ ਰਚਨਾ ਪਿੰਦਰ ਨਬੀ ਅਤੇ ਬਰੇਹ ਅਲਾ ਵੱਲੋਂ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਬੇਸ਼ੁਮਾਰ ਮਕਬੂਲ ਗੀਤਾਂ ਦੀ ਰਚਨਾ ਕਰ ਚੁੱਕੇ ਹਨ।
ਪਿਆਰ-ਸਨੇਹ ਭਰੇ ਜਜ਼ਬਤਾਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਮਾਡਲ-ਅਦਾਕਾਰਾ ਅਮਨ ਸੰਧੂ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਹਾਲ ਹੀ ਵਿੱਚ ਜਾਰੀ ਹੋਏ ਕਈ ਗੀਤਾਂ ਨਾਲ ਵੀ ਚਰਚਾ ਦਾ ਵਿਸ਼ਾ ਬਣਦੇ ਆ ਰਹੇ ਹਨ ਗਾਇਕ ਰਵਿੰਦਰ ਗਰੇਵਾਲ, ਜੋ ਦੇਸ਼-ਵਿਦੇਸ਼ ਵਿੱਚ ਹੋਣ ਵਾਲੇ ਸ਼ੋਅਜ਼ ਵਿੱਚ ਵੀ ਵੱਧ ਚੜ੍ਹ ਕੇ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ, ਜਿੰਨ੍ਹਾਂ ਨੇ ਲਗਭਗ ਦੋ ਦਹਾਕਿਆਂ ਤੋਂ ਸੰਗੀਤਕ ਖੇਤਰ ਵਿੱਚ ਆਪਣੀ ਧਾਂਕ ਵੀ ਲਗਾਤਾਰ ਕਾਇਮ ਰੱਖੀ ਹੋਈ ਹੈ।
- 'ਬਿੱਗ ਬੌਸ ਓਟੀਟੀ 3' ਦੇ ਅਰਮਾਨ ਮਲਿਕ ਕਾਰਨ ਚਿੰਤਾ ਵਿੱਚ ਹੈ ਇਹ ਸੰਗੀਤਕਾਰ, ਬੋਲੇ-ਇੱਕੋ ਜਿਹੇ ਨਾਂਅ ਕਾਰਨ... - Bigg Boss OTT 3
- ਪ੍ਰਭਾਸ-ਦੀਪਿਕਾ ਅਤੇ 'ਬਿੱਗ ਬੀ' ਦੀ ਤਿੱਕੜੀ ਦਾ ਜਾਦੂ ਕਾਇਮ, 'ਕਲਕੀ 2898 AD' ਪਹੁੰਚੀ 1000 ਕਰੋੜ ਦੇ ਕਰੀਬ - Kalki 2898 AD
- ਮੈਲਬੋਰਨ 'ਚ ਲੱਗਣਗੀਆਂ ਰੌਣਕਾਂ, ਬਾਲੀਵੁੱਡ ਗਾਇਕ ਅਰਿਜੀਤ ਸਿੰਘ ਸ਼ਾਨਦਾਰ ਲਾਈਵ ਕੰਸਰਟ ਦਾ ਬਣਨਗੇ ਹਿੱਸਾ - Arijit Singh
ਗਾਇਕੀ ਦੇ ਨਾਲ-ਨਾਲ ਫਿਲਮੀ ਖੇਤਰ ਵਿੱਚ ਵੀ ਬਰਾਬਰਤਾ ਨਾਲ ਅਪਣੇ ਕਦਮ ਅੱਗੇ ਵਧਾ ਰਹੇ ਹਨ ਇਹ ਬਿਹਤਰੀਨ ਗਾਇਕ ਅਤੇ ਅਦਾਕਾਰ, ਜਿਸ ਦਾ ਇਜ਼ਹਾਰ ਉਨ੍ਹਾਂ ਦੀਆਂ ਲਗਾਤਾਰਤਾ ਨਾਲ ਰਿਲੀਜ਼ ਹੋ ਰਹੀਆਂ ਪੰਜਾਬੀ ਫਿਲਮਾਂ ਵੀ ਭਲੀਭਾਂਤ ਕਰਵਾ ਰਹੀਆਂ ਹਨ।
ਹੁਣ ਤੱਕ ਦੇ ਫਿਲਮੀ ਸਫਰ ਦੌਰਾਨ ਕਈ ਬਹੁਤ ਚਰਚਿਤ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੇ ਹਨ ਇਹ ਬਾਕਮਾਲ ਗਾਇਕ ਅਤੇ ਅਦਾਕਾਰ ਜਿੰਨ੍ਹਾਂ ਦੀਆਂ ਸਾਹਮਣੇ ਆ ਚੁੱਕੀਆਂ ਫਿਲਮਾਂ ਵਿੱਚ 'ਨਿੱਕਾ ਜ਼ੈਲਦਾਰ 2', 'ਡੰਗਰ ਡਾਕਟਰ', 'ਗਿੰਦੜਸਿੰਘੀ', '15 ਲੱਖ ਕਦੋਂ ਆਊਗਾ', 'ਯਾਰ ਵੈਲੀ', 'ਮਿੰਦਾ ਲਲਾਰੀ', 'ਐਵੇਂ ਰੋਲਾ ਪੈ ਗਿਆ', 'ਜੱਜ ਸਿੰਘ ਐਲਅਐਲਬੀ' ਆਦਿ ਸ਼ਾਮਿਲ ਰਹੀਆਂ ਹਨ।