ਚੰਡੀਗੜ੍ਹ: ਪੰਜਾਬੀ ਗਾਇਕੀ ਖੇਤਰ ਦੇ ਖੇਤਰ ਵਿੱਚ ਦਹਾਕਿਆਂ ਤੋਂ ਅਪਣੇ ਵਜ਼ੂਦ ਦਾ ਇਜ਼ਹਾਰ ਸਫ਼ਲਤਾਪੂਰਵਕ ਕਰਵਾਉਂਦੇ ਆ ਰਹੇ ਹਨ ਗਾਇਕ ਅਤੇ ਸੰਗੀਤਕਾਰ ਨਿਰਮਲ ਸਿੱਧੂ, ਜੋ ਲੰਮੇਂ ਸਮੇਂ ਬਾਅਦ ਅਪਣਾ ਨਵਾਂ ਦੋਗਾਣਾ ਗੀਤ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਅਪਣੀ ਪ੍ਰਭਾਵਪੂਰਨ ਮੌਜ਼ੂਦਗੀ ਦਰਜ ਕਰਵਾਏਗਾ।
ਸੰਗੀਤਕ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣਦੇ ਜਾ ਰਹੇ ਇਸ ਦੋਗਾਣਾ ਗੀਤ ਨੂੰ ਅਵਾਜ਼ਾਂ ਨਿਰਮਲ ਸਿੱਧੂ ਅਤੇ ਸੁਦੇਸ਼ ਕੁਮਾਰੀ ਵੱਲੋਂ ਦਿੱਤੀਆਂ ਗਈਆਂ ਹਨ, ਜਿੰਨ੍ਹਾਂ ਦੁਆਰਾ ਇਸ ਤੋਂ ਪਹਿਲਾਂ ਵੀ ਕਈ ਮਕਬੂਲ ਗਾਣਿਆ ਲਈ ਗਾਇਨ ਕਲੋਬ੍ਰੇਸ਼ਨ ਨੂੰ ਸਫ਼ਲਤਾਪੂਰਵਕ ਅੰਜ਼ਾਮ ਦਿੱਤਾ ਜਾ ਚੁੱਕਾ ਹੈ।
ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਦੋਗਾਣਾ ਗੀਤ ਦੀ ਰਿਕਾਰਡਿੰਗ ਪ੍ਰਕਿਰਿਆ ਨੂੰ ਇੰਨੀ ਦਿਨੀਂ ਲੰਦਨ ਵਿਖੇ ਪੂਰਾ ਕੀਤਾ ਜਾ ਰਿਹਾ ਹੈ, ਜਿਸ ਸੰਬੰਧਤ ਹੋਰ ਜਾਣਕਾਰੀ ਸਾਂਝੀ ਕਰਦਿਆਂ ਗਾਇਕ ਅਤੇ ਸੰਗੀਤਕਾਰ ਨਿਰਮਲ ਸਿੱਧੂ ਨੇ ਦੱਸਿਆ ਕਿ ਕਾਫ਼ੀ ਲੰਮੇਂ ਵਕਫ਼ੇ ਬਾਅਦ ਸੁਦੇਸ਼ ਕੁਮਾਰੀ ਅਤੇ ਉਨ੍ਹਾਂ ਦੀ ਕਲੋਬ੍ਰੇਟ ਦੋਗਾਣਾ ਗਾਇਕੀ ਦਾ ਸੰਗੀਤ ਪ੍ਰੇਮੀ ਆਨੰਦ ਮਾਣਨਗੇ, ਜਿਸ ਨੂੰ ਬਹੁਤ ਹੀ ਆਧੁਨਿਕ ਸੰਗੀਤ ਸਾਂਚੇ ਵਿੱਚ ਰੰਗਿਆ ਗਿਆ ਹੈ, ਜੋ ਸੰਗੀਤ ਪ੍ਰੇਮੀਆਂ ਅਤੇ ਉਨ੍ਹਾਂ ਦੇ ਚਾਹੁੰਣ ਵਾਲਿਆਂ ਨੂੰ ਨਿਵੇਕਲਾਪਣ ਦਾ ਵੀ ਅਹਿਸਾਸ ਕਰਵਾਏਗਾ।
ਓਧਰ ਵਰਕ ਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਬਤੌਰ ਸੋਲੋ ਗਾਇਕ ਵੀ ਸੰਗੀਤਕ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਅਤੇ ਸੰਗੀਤਕਾਰ ਨਿਰਮਲ ਸਿੱਧੂ, ਜੋ ਮਿਆਰੀ ਗਾਇਕੀ ਅਤੇ ਪੁਰਾਤਨ ਲੋਕ ਵੰਨਗੀਆਂ ਨੂੰ ਉਭਾਰਨ ਵਿੱਚ ਵੀ ਲਗਾਤਾਰ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ।
ਇਹ ਵੀ ਪੜ੍ਹੋ: