ETV Bharat / entertainment

ਇਸ ਪਹਿਲੀ ਐਲਬਮ ਨਾਲ ਸਾਹਮਣੇ ਆਉਣਗੇ ਗਾਇਕ ਨਿੰਜਾ, ਜਨਮ ਦਿਨ ਮੌਕੇ ਰਿਵੀਲ ਕੀਤਾ ਨਾਂਅ - ਅਦਾਕਾਰ ਨਿੰਜਾ

Singer Ninja New Album: ਹਾਲ ਹੀ ਵਿੱਚ ਗਾਇਕ-ਅਦਾਕਾਰ ਨਿੰਜਾ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਰਿਲੀਜ਼ ਕਰ ਦਿੱਤੀ ਜਾਵੇਗੀ।

Singer Ninja
Singer Ninja
author img

By ETV Bharat Entertainment Team

Published : Mar 7, 2024, 10:24 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਵਿੱਚ ਬਰਾਬਰਤਾ ਨਾਲ ਕਦਮ ਅੱਗੇ ਵਧਾ ਰਹੇ ਹਨ ਗਾਇਕ ਨਿੰਜਾ, ਜਿੰਨਾਂ ਵੱਲੋਂ ਅੱਜ ਆਪਣੇ ਜਨਮਦਿਨ ਮੌਕੇ ਆਪਣੀ ਪਹਿਲੀ ਐਲਬਮ 'ਦਿ ਹੁੱਡ' ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨੂੰ ਬਹੁਤ ਜਲਦ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕੀਤਾ ਜਾਵੇਗਾ।

'ਨਿੰਜਾ ਮਿਊਜ਼ਿਕ', 'ਜੀਕੇ ਡਿਜੀਟਲ', 'ਖਾਕੀ ਇੰਟਰਟੇਨਮੈਂਟ', 'ਬਲੈਕ ਡਾਇਮੰਡ' ਅਤੇ 'ਅਨੂਪ ਕੁਮਾਰ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੀ ਜਾ ਰਹੀ ਇਸ ਐਲਬਮ ਵਿੱਚ ਕੁੱਲ ਸੱਤ ਟਰੈਕ ਸ਼ਾਮਿਲ ਕੀਤੇ ਗਏ ਹਨ, ਜਿੰਨਾਂ ਵਿੱਚ ਪਿਆਰ, ਸਨੇਹ, ਦਰਦ, ਗੰਭੀਰ ਪੁੱਟ ਦੇ ਨਾਲ-ਨਾਲ ਰੰਗਲੇ ਪੰਜਾਬ ਅਤੇ ਕਦਰਾਂ-ਕੀਮਤਾਂ ਦੀਆਂ ਬਾਤਾਂ ਅਤੇ ਝਾਤ ਪਾਉਂਦਾ ਹਰ ਰੰਗ ਸੁਣਨ ਅਤੇ ਵੇਖਣ ਨੂੰ ਮਿਲੇਗਾ।

ਹਾਲ ਹੀ ਵਿੱਚ ਜਾਰੀ ਕੀਤੇ 'ਬਿਜਲੀ' ਆਦਿ ਜਿਹੇ ਅਪਣੇ ਕਈ ਗੀਤਾਂ ਨਾਲ ਸੰਗੀਤਕ ਗਲਿਆਰਿਆਂ ਵਿੱਚ ਬਰਾਬਰਤਾ ਨਾਲ ਆਪਣੀ ਧਾਂਕ ਜਮਾਉਂਦੇ ਆ ਰਹੇ ਇਹ ਬਿਹਤਰੀਨ ਅਤੇ ਉੱਚੀ ਹੇਕ ਗਾਇਕ, ਜੋ ਆਪਣੀ ਉਕਤ ਨਵੀਂ ਐਲਬਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿਨਾਂ ਅਨੁਸਾਰ ਇਸ ਵਰ੍ਹੇ ਦੀ ਨਾਯਾਬ ਸੰਗੀਤਕ ਪੇਸ਼ਕਸ਼ ਵਜੋਂ ਸਾਹਮਣੇ ਆਵੇਗੀ ਇਹ ਐਲਬਮ, ਜਿਸ ਦੇ ਹਰ ਗਾਣੇ ਨੂੰ ਨਿਵੇਕਲਾ ਰੂਪ ਦੇਣ ਲਈ ਉਨਾਂ ਵੱਲੋਂ ਬਹੁਤ ਹੀ ਮਿਹਨਤ ਕੀਤੀ ਗਈ ਹੈ, ਜਿਸ ਦੇ ਸਮੇਂ ਦਰ ਸਮੇਂ ਰਿਲੀਜ਼ ਕੀਤੇ ਜਾਣ ਵਾਲੇ ਮਿਊਜ਼ਿਕ ਵੀਡੀਓਜ਼ ਵੀ ਵਿਲੱਖਣਤਾ ਦਾ ਇਜ਼ਹਾਰ ਕਰਵਾਉਣਗੇ।

ਓਧਰ ਜੇਕਰ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਸਿਨੇਮਾ ਖੇਤਰ ਵਿੱਚ ਉਨਾਂ ਦਾ ਹਾਲੀਆ ਫੇਜ਼ ਜਿਆਦਾ ਮੁਫਾਦਕਾਰੀ ਨਹੀਂ ਰਿਹਾ, ਜਿਸ ਦੇ ਮੱਦੇਨਜ਼ਰ ਉਨਾਂ ਦੀਆਂ ਰਿਲੀਜ਼ ਹੋਈਆਂ ਫਿਲਮਾਂ 'ਜ਼ਿੰਦਗੀ ਜਿੰਦਾਬਾਦ' ਅਤੇ 'ਸ਼ਾਹੀ ਮਾਜਰਾ' ਉਮਦਾ ਸਾਂਚੇ ਅਧੀਨ ਬੁਣੀਆਂ ਗਈਆਂ ਹੋਣ ਦੇ ਬਾਵਜੂਦ ਦਰਸ਼ਕ ਮਨਾਂ ਵਿੱਚ ਕੋਈ ਬਹੁਤਾ ਅਸਰ ਨਹੀਂ ਵਿਖਾ ਸਕੀਆਂ, ਪਰ ਇਸ ਦੇ ਬਾਵਜੂਦ ਪਾਲੀਵੁੱਡ ਵਿੱਚ ਉਨਾਂ ਦੀ ਹਰਪਿਆਰਤਾ ਦਾ ਸਿਲਸਿਲਾ ਲਗਾਤਾਰ ਬਰਕਰਾਰ ਹੈ, ਜੋ ਪੜਾਅ ਦਰ ਪੜਾਅ ਹੋਰ ਵਿਸ਼ਾਲਤਾ ਅਖ਼ਤਿਆਰ ਕਰਦਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਜੇਕਰ ਉਨਾਂ ਦੇ ਆਉਣ ਵਾਲੇ ਫਿਲਮਜ਼ ਪ੍ਰੋਜੈਕਟਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਫਿਰ ਮਾਮਲਾ ਗੜਬੜ ਹੈ' ਵੀ ਸ਼ਾਮਿਲ ਹੈ, ਜਿਸ ਵਿੱਚ ਲੀਡ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਇਹ ਵਰਸਟਾਈਲ ਐਕਟਰ, ਜਿੰਨਾਂ ਅਨੁਸਾਰ ਕਾਮੇਡੀ-ਡਰਾਮਾ ਕਹਾਣੀ ਬੇਸਡ ਇਸ ਫਿਲਮ ਦਾ ਨਿਰਦੇਸ਼ਨ ਸਾਗਰ ਕੁਮਾਰ ਸ਼ਰਮਾ ਵੱਲੋਂ ਕੀਤਾ ਗਿਆ ਹੈ ਅਤੇ ਇਸ ਵਿਚ ਬਹੁਤ ਹੀ ਦਿਲਚਸਪ ਰੋਲ ਵਿੱਚ ਵਿਖਾਈ ਦੇਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.