ETV Bharat / entertainment

ਇਸ ਨਵੇਂ ਗਾਣੇ ਨਾਲ ਸਾਹਮਣੇ ਆਉਣਗੇ ਗਾਇਕ ਯੋ ਯੋ ਹਨੀ ਸਿੰਘ, ਜਲਦ ਹੋਵੇਗਾ ਰਿਲੀਜ਼ - Honey Singh new song Accounts

author img

By ETV Bharat Entertainment Team

Published : Jun 7, 2024, 10:39 AM IST

Singer Honey Singh New Song: ਹਾਲ ਹੀ ਵਿੱਚ ਗਾਇਕ ਹਨੀ ਸਿੰਘ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ 15 ਜੂਨ ਨੂੰ ਵੱਡੇ ਪੱਧਰ ਉਤੇ ਰਿਲੀਜ਼ ਹੋਣ ਜਾ ਰਿਹਾ ਹੈ।

Singer Honey Singh New Song
Singer Honey Singh New Song (instagram)

ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸੰਗੀਤਕ ਖੇਤਰ ਵਿੱਚ ਚਰਚਿਤ ਗਾਇਕ ਵਜੋਂ ਲਗਾਤਾਰਤਾ ਨਾਲ ਆਪਣੇ ਸ਼ਾਨਦਾਰ ਵਜ਼ੂਦ ਦਾ ਇਜ਼ਹਾਰ ਕਰਵਾ ਰਹੇ ਹਨ ਯੋ ਯੋ ਹਨੀ ਸਿੰਘ, ਜੋ ਰਿਲੀਜ਼ ਹੋਣ ਜਾ ਰਹੇ ਗਾਣੇ 'ਅਕਾਊਂਟਸ' ਦੁਆਰਾ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦਾ ਫੀਚਰ ਕੀਤਾ ਇਹ ਇੱਕ ਹੋਰ ਬਹੁ-ਚਰਚਿਤ ਟਰੈਕ 15 ਜੂਨ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।

ਅਮਰੀਕਾ ਦੇ ਲਾਂਸ ਏਂਜਲਸ ਦੀਆਂ ਖੂਬਸੂਰਤ ਅਤੇ ਵਿਸ਼ਾਲ ਲੋਕੇਸ਼ਨਜ਼ ਉਪਰ ਫਿਲਮਾਏ ਗਏ ਉਕਤ ਗਾਣੇ ਸੰਬੰਧਿਤ ਮਿਊਜ਼ਿਕ ਵੀਡੀਓ ਦਾ ਖਾਸ ਆਕਰਸ਼ਣ ਹੋਣਗੇ ਯੋ ਯੋ ਹਨੀ ਸਿੰਘ, ਜੋ ਇਸ ਮਨਮੋਹਕ ਗਾਣੇ ਵਿੱਚ ਰੈਪ ਅਤੇ ਫੀਚਰਿੰਗ ਕਰਦੇ ਨਜ਼ਰੀ ਪੈਣਗੇ।

ਇੰਟਰਨੈਸ਼ਨਲ ਪੱਧਰ ਉਤੇ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਪੰਜਾਬ ਮੂਲ ਗਾਇਕ ਨਿੱਝਰ ਦੀ ਪ੍ਰਭਾਵੀ ਅਤੇ ਸੁਰੀਲੀ ਆਵਾਜ਼ ਵਿੱਚ ਸਜੇ ਉਕਤ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਹਨੀ ਸਿੰਘ ਦੀ ਕਲੋਬਰੇਸ਼ਨ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ, ਜਿਸ ਸੰਬੰਧੀ ਆਪਣੇ ਉਤਸ਼ਾਹ ਨੂੰ ਗਾਇਕ ਹਨੀ ਸਿੰਘ ਵੱਲੋਂ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਬਿਆਨ ਕੀਤਾ ਗਿਆ ਹੈ, ਜਿੰਨ੍ਹਾਂ ਦੱਸਿਆ ਕਿ ਇਸ ਗਾਣੇ ਨੂੰ ਬਹੁਤ ਹੀ ਉਮਦਾ ਅਤੇ ਵੱਡੇ ਸੰਗੀਤਕ ਸਕੇਲ ਅਧੀਨ ਬਣਾਇਆ ਅਤੇ ਉੱਚ ਪੱਧਰੀ ਤਕਨੀਕੀ ਮਾਪਦੰਢਾਂ ਅਧੀਨ ਫਿਲਮਾਇਆ ਗਿਆ ਹੈ, ਜਿਸ ਦਾ ਟੀਜ਼ਰ 10 ਜੂਨ ਨੂੰ ਦੇਸ਼-ਵਿਦੇਸ਼ ਦੇ ਦਰਸ਼ਕਾਂ ਦੇ ਸਨਮੁੱਖ ਕੀਤਾ ਜਾਵੇਗਾ, ਜਦਕਿ ਟਰੈਕ ਨੂੰ 15 ਜੂਨ ਨੂੰ ਜਾਰੀ ਕੀਤਾ ਜਾਵੇਗਾ।

ਸੰਗੀਤਕ ਖੇਤਰ ਵਿੱਚ ਨਵੇਂ ਅਯਾਮ ਸਿਰਜਦੇ ਜਾ ਰਹੇ ਗਾਇਕ ਨਿੱਝਰ ਦੇ ਰਿਲੀਜ਼ ਹੋਣ ਜਾ ਰਹੇ ਨਵੇਂ ਐਲਬਮ 'ਗਲੋਰੀ' ਵਿੱਚ ਸ਼ਾਮਿਲ ਕੀਤੇ ਇੱਕ ਅਹਿਮ ਟਰੈਕ ਵਜੋਂ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ ਉਕਤ ਗਾਣਾ, ਜਿਸ ਦੀ ਸਿਰਜਣਾ ਚਾਹੇ ਠੇਠ ਪੰਜਾਬੀ ਲਹਿਜੇ ਅਧੀਨ ਕੀਤੀ ਗਈ ਹੈ, ਪਰ ਇਸ ਵਿੱਚ ਆਧੁਨਿਕ ਸੰਗੀਤ ਦਾ ਸ਼ਾਨਦਾਰ ਸੁਮੇਲ ਵੀ ਵੇਖਣ ਅਤੇ ਸੁਣਨ ਨੂੰ ਮਿਲੇਗਾ।

ਓਧਰ ਜੇਕਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਗਾਇਕ ਹਨੀ ਸਿੰਘ ਪਿਛਲੇ ਕੁਝ ਸਮੇਂ ਦੌਰਾਨ ਸੰਗੀਤਕ ਖੇਤਰ ਤੋਂ ਬਣਾਈ ਦੂਰੀ ਉਪਰੰਤ ਇੱਕ ਵਾਰ ਫੇਰ ਸਰਗਰਮ ਹੁੰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦਾ ਦਰਸ਼ਕਾਂ ਦੇ ਜ਼ਿਹਨ ਉਤੇ ਡੂੰਘਾ ਅਸਰ ਛੱਡਣ ਵਾਲਾ ਜਾਦੂ ਮੁੜ ਅਸਰਦਾਇਕ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ, ਜਿਸ ਦਾ ਇਜ਼ਹਾਰ ਉਨ੍ਹਾਂ ਦੇ ਹਾਲੀਆ ਸਮੇਂ ਜਾਰੀ ਹੋਏ ਕੁਝ ਟ੍ਰੈਕ ਦੀ ਸੁਪਰ ਸਫਲਤਾ ਵੀ ਭਲੀਭਾਂਤ ਕਰਵਾ ਚੁੱਕੀ ਹੈ, ਜਿੰਨ੍ਹਾਂ ਨੂੰ ਦੁਨੀਆ-ਭਰ ਦੇ ਸੰਗੀਤ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.