ਚੰਡੀਗੜ੍ਹ: ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਇੰਨੀ ਦਿਨੀਂ ਅਪਣੇ ਮਿਆਰੀਪਣ ਨੂੰ ਲੈ ਕੇ ਕਾਫ਼ੀ ਚਰਚਾ ਦਾ ਕੇਂਦਰ- ਬਿੰਦੂ ਬਣੀ ਹੋਈ ਹੈ ਆਉਣ ਪੰਜਾਬੀ ਫਿਲਮ 'ਰਿਸ਼ਤੇ ਨਾਤੇ', ਜਿਸ ਦਾ ਪਲੇਠਾ ਗਾਣਾ 'ਜੁਦਾ' ਜਲਦ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਨੂੰ ਫਿਰੋਜ਼ ਖਾਨ ਵੱਲੋਂ ਅਵਾਜ਼ ਦਿੱਤੀ ਗਈ ਹੈ।
'ਸਤਰੰਗ ਐਂਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਕਸ਼ਮੀਰ ਸਿੰਘ ਸੋਹਲ ਅਤੇ ਕੁਲਜੀਤ ਸਿੰਘ ਖਾਲਸਾ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਨਸੀਬ ਰੰਧਾਵਾ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ।
ਪਰਿਵਾਰਿਕ ਕਦਰਾਂ-ਕੀਮਤਾਂ ਦੀ ਤਰਜ਼ਮਾਨੀ ਕਰਦੀ ਅਤੇ ਆਪਸੀ ਰਿਸ਼ਤਿਆਂ ਨੂੰ ਮੁੜ ਸੁਰਜੀਤੀ ਦਿੰਦੀ ਇਸ ਫਿਲਮ ਦਾ ਰਿਲੀਜ਼ ਹੋਣ ਜਾ ਰਿਹਾ ਉਕਤ ਪਹਿਲਾਂ ਗਾਣਾ ਹੈ, ਜਿਸ ਨੂੰ ਆਵਾਜ਼ ਫਿਰੋਜ਼ ਖਾਨ ਨੇ ਦਿੱਤੀ, ਜਦ ਇਸ ਦੇ ਬੋਲਾਂ ਅਤੇ ਕੰਪੋਜੀਸ਼ਨ ਦੀ ਸਿਰਜਣਾ ਜਸਦੀਪ ਸਾਗਰ ਦੁਆਰਾ ਕੀਤੀ ਗਈ ਹੈ।
'ਸੋਹਲ ਰਿਕਾਰਡਸ' ਅਤੇ 'ਕਸ਼ਮੀਰ ਸਿੰਘ ਸੋਹਲ' ਵੱਲੋਂ ਪੇਸ਼ ਕੀਤੇ ਜਾ ਰਹੇ ਅਤੇ 02 ਜਨਵਰੀ 2025 ਨੂੰ ਜਾਰੀ ਕੀਤੇ ਜਾ ਰਹੇ ਇਸ ਗਾਣੇ ਦਾ ਫਿਲਮਾਂਕਣ ਵੀ ਬੇਹੱਦ ਪ੍ਰਭਾਵਪੂਰਨ ਰੂਪ ਅਧੀਨ ਕੀਤਾ ਗਿਆ ਹੈ, ਜੋ ਫਿਲਮ ਦੀ ਲੀਡਿੰਗ ਉਪਰ ਫਿਲਮਬੱਧ ਕੀਤਾ ਗਿਆ ਹੈ।
ਓਧਰ 24 ਜਨਵਰੀ 2025 ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਰਘੂਬੀਰ ਸੋਹਲ, ਲਵ ਗਿੱਲ, ਮਲਕੀਤ ਰੋਣੀ, ਪਰਮਿੰਦਰ ਗਿੱਲ, ਸ਼ਾਜਾਬ ਮਿਰਜ਼ਾ, ਗੁਰਪ੍ਰੀਤ ਮੰਡ, ਸੁਨੀਤਾ ਧੀਰ, ਪ੍ਰੀਤੋ ਯੂਕੇ, ਲਵ ਕੌਰ, ਨਵਤੇਜ ਅਟਵਾਲ ਆਦਿ ਸ਼ੁਮਾਰ ਹਨ।
ਲੰਦਨ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿਆਦਾਤਰ ਫਿਲਮਾਈ ਗਈ ਉਕਤ ਫਿਲਮ ਦਾ ਸਟੋਰੀ-ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਨ ਸਤਨਾਮ ਬੁਗਰਾ ਵੱਲੋਂ ਕੀਤਾ ਗਿਆ ਹੈ,ਜਦਕਿ ਸਿਨੇਮਾਟੋਗ੍ਰਾਫ਼ਰ ਕਾਰਜ ਕਮਲ ਹੰਸ ਵੱਲੋਂ ਅੰਜ਼ਾਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ: