ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਇਸ ਸਮੇਂ ਆਪਣੇ ਇੱਕ ਕੋਰਟ ਮਾਮਲੇ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਪੰਜਾਬ-ਹਰਿਆਣਾ ਹਾਈਕੋਰਟ ਨੇ 'ਪੰਜਾਬ ਦੀ ਕੈਟਰੀਨਾ ਕੈਫ਼' ਸ਼ਹਿਨਾਜ਼ ਗਿੱਲ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਅਦਾਕਾਰਾ ਅਤੇ ਇੱਕ ਮਿਊਜ਼ਿਕ ਕੰਪਨੀ ਦੇ ਵਿੱਚ ਹੋਏ ਇਕਰਾਰਨਾਮੇ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ ਰੱਦ ਕਰ ਦਿੱਤਾ ਹੈ।
ਉਲੇਖਯੋਗ ਹੈ ਕਿ ਹਾਈਕੋਰਟ ਨੇ ਆਪਣੇ ਆਦੇਸ਼ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਇਕਰਾਰਨਾਮੇ ਦੀ ਆਜ਼ਾਦੀ ਦੋਵਾਂ ਵਿਚਕਾਰ ਸਮਾਨਤਾ 'ਤੇ ਅਧਾਰਤ ਹੋਣੀ ਚਾਹੀਦੀ ਹੈ। ਹਾਈਕੋਰਟ ਨੇ ਕਿਹਾ ਹੈ ਕਿ ਸਮਝੌਤਾ ਅਦਾਕਾਰਾ-ਗਾਇਕਾ ਦੇ ਸੰਘਰਸ਼ ਦੇ ਦਿਨਾਂ ਵਿੱਚ ਜਲਦਬਾਜ਼ੀ ਵਿੱਚ ਕੀਤਾ ਗਿਆ ਸੀ, ਗਾਇਕਾ ਨੂੰ ਕਿਸੇ ਇੱਕ ਕੰਪਨੀ ਲਈ ਗਾਉਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ।
ਹਾਈ ਕੋਰਟ ਨੇ ਕਿਹਾ ਕਿ ਸਮਝੌਤੇ ਦੀਆਂ ਸ਼ਰਤਾਂ ਬੇਇਨਸਾਫ਼ੀ ਹਨ ਅਤੇ ਇਸ ਦਾ ਕਾਰਨ ਇਹ ਹੈ ਕਿ ਇੱਕ ਧਿਰ ਕੋਲ ਸੌਦੇਬਾਜ਼ੀ ਕਰਨ ਦੀ ਉੱਚਤਮ ਸ਼ਕਤੀ ਹੈ ਅਤੇ ਦੂਜੀ ਧਿਰ ਬਹੁਤ ਨੀਵੀਂ ਸਥਿਤੀ ਵਿੱਚ ਹੈ, ਇਸ ਲਈ ਸਮਝੌਤਾ ਨਹੀਂ ਹੋ ਸਕਦਾ। ਇਸ ਵਿੱਚ ਸ਼ਹਿਨਾਜ਼ ਗਿੱਲ ਨੂੰ ਬੰਨ੍ਹਿਆ ਨਹੀਂ ਜਾ ਸਕਦਾ।
ਇਹ ਸੀ ਪੂਰਾ ਮਾਮਲਾ: ਤੁਹਾਨੂੰ ਦੱਸ ਦੇਈਏ ਕਿ ਸੱਜਣ ਕੁਮਾਰ ਅਤੇ ਹੋਰਾਂ ਨੇ ਮੋਹਾਲੀ ਅਦਾਲਤ ਵੱਲੋਂ ਜਾਰੀ 29 ਅਗਸਤ 2023 ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨਰ ਸਿਮਰਨ ਮਿਊਜ਼ਿਕ ਇੰਡਸਟਰੀ ਦੀ ਮਾਲਕਣ ਹੈ ਅਤੇ ਉਸ ਨੇ ਸ਼ਹਿਨਾਜ਼ ਨਾਲ ਸਮਝੌਤਾ ਕੀਤਾ ਸੀ ਕਿ ਉਹ ਸਿਰਫ਼ ਉਸ ਦੀ ਕੰਪਨੀ ਲਈ ਗੀਤ ਗਾਏਗੀ। ਸਾਲ 2019 ਵਿੱਚ ਸ਼ਹਿਨਾਜ਼ ਨੂੰ ਬਿੱਗ ਬੌਸ 13 ਵਿੱਚ ਇੱਕ ਪ੍ਰਤੀਭਾਗੀ ਵਜੋਂ ਸ਼ਾਮਲ ਕੀਤਾ ਗਿਆ ਸੀ ਅਤੇ 27 ਸਤੰਬਰ 2019 ਨੂੰ ਬਿੱਗ ਬੌਸ ਦੇ ਘਰ ਵਿੱਚ ਦਾਖਲ ਹੋਈ ਸੀ।
ਬਿੱਗ ਬੌਸ 'ਚ ਸ਼ਾਮਲ ਹੋਣ ਤੋਂ ਦੋ ਦਿਨ ਪਹਿਲਾਂ ਹੀ ਪਟੀਸ਼ਨਰ ਨੇ ਗਿੱਲ ਨੂੰ ਬੇਨਤੀ ਕੀਤੀ ਸੀ ਕਿ ਉਹ ਭਵਿੱਖ ਦੇ ਕੰਮ ਲਈ ਗਾਇਕਾ ਨਾਲ ਇਕਰਾਰਨਾਮਾ ਸਾਈਨ ਕਰਨਾ ਚਾਹੁੰਦੇ ਹਨ। ਗਿੱਲ ਦੇ ਅਨੁਸਾਰ ਵਾਰ-ਵਾਰ ਬੇਨਤੀ ਕਰਨ ਤੋਂ ਬਾਅਦ ਉਸਨੇ ਜਲਦੀ ਨਾਲ ਇਕਰਾਰਨਾਮੇ 'ਤੇ ਦਸਤਖਤ ਕੀਤੇ ਅਤੇ ਬਿੱਗ ਬੌਸ ਦੇ ਘਰ ਲਈ ਰਵਾਨਾ ਹੋ ਗਈ।
- ਸਿਨੇਮਾਘਰਾਂ 'ਚ ਇੱਕੋ ਦਿਨ ਰਿਲੀਜ਼ ਹੋਣਗੀਆਂ ਅਭਿਸ਼ੇਕ ਬੈਨਰਜੀ ਦੀਆਂ ਦੋ ਫਿਲਮਾਂ, ਜਾਣੋ ਇਸ ਬਾਰੇ ਕੀ ਬੋਲੇ ਅਦਾਕਾਰ - abhishek banerjee
- ਫਿਰ ਮੱਚੇਗੀ ਦਹਿਸ਼ਤ, ਇਸ ਦਿਨ ਰਿਲੀਜ਼ ਹੋਵੇਗਾ ਫਿਲਮ 'ਸਤ੍ਰੀ 2' ਦਾ ਖੌਫਨਾਕ ਟ੍ਰੇਲਰ - Stree 2 Trailer
- ਬਾਲੀਵੁੱਡ 'ਚ ਆਗਾਜ਼ ਕਰਨ ਲਈ ਤਿਆਰ ਟਾਈਗਰ ਹਰਮੀਕ ਸਿੰਘ ਅਤੇ ਮਨੀ ਬੋਪਾਰਾਏ, ਅਦਾਕਾਰ ਰਾਜਪਾਲ ਯਾਦਵ ਦੀ ਫਿਲਮ ਦਾ ਬਣੇ ਹਿੱਸਾ - Tiger Harmeek Singh Manni Boparai
ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੂੰ ਕਈ ਕੰਮ ਦੇ ਆਫਰ ਮਿਲੇ ਪਰ ਸਿਮਰਨ ਮਿਊਜ਼ਿਕ ਕੰਪਨੀ ਨੇ ਆਫਰਜ਼ ਨੂੰ ਈ-ਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਸ਼ਹਿਨਾਜ਼ ਗਿੱਲ ਦਾ ਉਨ੍ਹਾਂ ਨਾਲ ਇਕਰਾਰਨਾਮਾ ਹੈ ਅਤੇ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਸ਼ਹਿਨਾਜ਼ ਕਿਸੇ ਹੋਰ ਕੰਪਨੀ ਨਾਲ ਕੰਮ ਨਹੀਂ ਕਰ ਸਕਦੀ। ਇਸ 'ਤੇ ਗਿੱਲ ਨੇ 25 ਦਸੰਬਰ 2020 ਨੂੰ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ।