ETV Bharat / entertainment

ਸਿੰਮੀ ਚਾਹਲ-ਇਮਰਾਨ ਅੱਬਾਸ ਦੀ 'ਜੀ ਵੇ ਸੋਹਣਿਆ ਜੀ' ਦਾ ਪੋਸਟਰ ਰਿਲੀਜ਼, ਫਿਲਮ ਇਸ ਦਿਨ ਦੇਵੇਗੀ ਦਸਤਕ

Jee Ve Sohneya Jee Poster: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਸਿੰਮੀ ਚਾਹਲ ਅਤੇ ਇਮਰਾਨ ਅੱਬਾਸ ਦੀ ਫਿਲਮ 'ਜੀ ਵੇ ਸੋਹਣਿਆ ਜੀ' ਦੀ ਰਿਲੀਜ਼ ਮਿਤੀ ਦਾ ਐਲਾਨ ਹੋ ਗਿਆ ਹੈ, ਇਸ ਤੋਂ ਇਲਾਵਾ ਨਿਰਮਾਤਾਵਾਂ ਨੇ ਫਿਲਮ ਦਾ ਇੱਕ ਦਿਲਕਸ਼ ਪੋਸਟਰ ਵੀ ਸਾਂਝਾ ਕੀਤਾ ਹੈ।

author img

By ETV Bharat Entertainment Team

Published : Jan 24, 2024, 1:19 PM IST

Jee Ve Sohneya Jee Poster release
Jee Ve Sohneya Jee Poster release

ਚੰਡੀਗੜ੍ਹ: ਪਿਛਲੇ ਸਾਲ ਰਿਲੀਜ਼ ਹੋਈ ਪੰਜਾਬੀ ਫਿਲਮ 'ਕਲੀ ਜੋਟਾ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਆਪਣੇ ਵਿਲੱਖਣ ਕਥਾਨਕ ਨਾਲ ਇੱਕ ਵਾਰ ਫਿਰ ਦਰਸ਼ਕਾਂ ਨੂੰ ਮੋਹ ਲੈਣ ਲਈ ਤਿਆਰ ਹੈ ਪ੍ਰਤਿਭਾਸ਼ਾਲੀ ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ ਅਤੇ ਅਮਿਤ ਜੁਨੇਜਾ। ਜੋ ਸਰਲਾ ਰਾਣੀ ਦੁਆਰਾ ਸਹਿ-ਨਿਰਮਾਣ 'ਯੂ ਐਂਡ ਆਈ ਫਿਲਮਜ਼' ਨਾਲ ਇੱਕ ਨਵੀਂ ਫਿਲਮ ਲੈ ਕੇ ਆਉਣ ਦੀ ਯੋਜਨਾ ਬਣਾ ਰਹੇ ਹਨ।

ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਪੰਜਾਬੀ ਸਿਨੇਮਾ ਦੇ ਪ੍ਰੇਮੀਆਂ ਦੁਆਰਾ ਉਤਸੁਕਤਾ ਨਾਲ ਉਡੀਕੀ ਜਾ ਰਹੀ ਫਿਲਮ "ਜੀ ਵੇ ਸੋਹਣਿਆ ਜੀ" ਦੀ ਅਧਿਕਾਰਤ ਰਿਲੀਜ਼ ਮਿਤੀ ਦਾ ਐਲਾਨ ਹੋ ਗਿਆ ਹੈ ਅਤੇ ਨਾਲ ਹੀ ਫਿਲਮ ਦਾ ਇੱਕ ਮਜ਼ੇਦਾਰ ਪੋਸਟਰ ਵੀ ਸਾਹਮਣੇ ਆ ਗਿਆ ਹੈ।

ਫਿਲਮ "ਜੀ ਵੇ ਸੋਹਣਿਆ ਜੀ" ਪ੍ਰਤਿਭਾਸ਼ਾਲੀ ਅਦਾਕਾਰਾ ਸਿੰਮੀ ਚਾਹਲ ਅਤੇ ਇਮਰਾਨ ਅੱਬਾਸ ਦੇ ਰੁਮਾਂਸ ਨੂੰ ਦਿਖਾਉਂਦੀ ਨਜ਼ਰ ਆਵੇਗੀ। ਪਹਿਲੀ ਵਾਰ ਸਕ੍ਰੀਨ ਸਪੇਸ ਸਾਂਝੀ ਕਰ ਰਹੀ ਇਸ ਜੋੜੀ ਦੀ ਕੈਮਿਸਟਰੀ ਨੂੰ ਦੇਖਣ ਲਈ ਹਰ ਕੋਈ ਉਤਸ਼ਾਹਿਤ ਹੈ। ਹੁਣ ਫਿਲਮ ਦੀ ਰਿਲੀਜ਼ ਮਿਤੀ ਅਤੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਇਸ ਫਿਲਮ ਦੀ ਮੁੱਖ ਅਦਾਕਾਰਾ ਸਿੰਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਦਾ ਸਹਾਰਾ ਲਿਆ ਅਤੇ ਲਿਖਿਆ, 'ਲਵਾਂ ਅੰਬਰਾਂ ਨੂੰ ਛੂਹ ਮਾਹੀਆ…ਗੱਡੀ ਵਿੱਚ ਘਰ ਹੋਵੇ, ਖੱਬੀ ਸੀਟ 'ਤੇ ਤੂੰ ਮਾਹੀਆ...'ਜੀ ਵੇ ਸੋਹਣਿਆ ਜੀ'...16 ਫਰਵਰੀ 2024 ਨੂੰ ਸਿਨੇਮਾਘਰਾਂ ਵਿੱਚ ਮਿਲਦੇ ਹਾਂ।'

ਇਸ ਦੌਰਾਨ ਸਾਂਝੇ ਕੀਤੇ ਪੋਸਟਰ ਬਾਰੇ ਗੱਲ ਕਰੀਏ ਤਾਂ ਅਦਾਕਾਰਾ ਸਿੰਮੀ ਚਾਹਲ ਅਤੇ ਇਮਰਾਨ ਅੱਬਾਸ ਪੋਸਟਰ ਵਿੱਚ ਨਜ਼ਰੀ ਪੈ ਰਹੇ ਹਨ, ਦੋਵੇਂ ਇੱਕ ਵੈਨ ਵਿੱਚ ਬੈਠੇ ਹੋਏ ਦਿਖਾਈ ਦੇ ਰਹੇ ਹਨ। ਇਹ ਵੈਨ ਕਿਸੇ ਪਹਾੜੀ ਇਲਾਕੇ ਵਿੱਚ ਖੜੀ ਹੈ।

ਉਲੇਖਯੋਗ ਹੈ ਕਿ ਪਾਕਿਸਤਾਨ ਦੇ ਮਸ਼ਹੂਰ ਟੀਵੀ ਐਕਟਰ ਇਮਰਾਨ ਅੱਬਾਸ ਫਿਲਮ 'ਜੀ ਵੇ ਸੋਹਣਿਆ ਜੀ' ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਤੂਫਾਨ ਲੈ ਕੇ ਆਉਣ ਲਈ ਤਿਆਰ ਹਨ। ਦੂਜੇ ਪਾਸੇ ਮੀਡੀਆ ਰਿਪੋਰਟਾਂ ਅਨੁਸਾਰ ਫਿਲਮ ਦੀ ਸ਼ੂਟਿੰਗ ਪੂਰੇ ਯੂਰਪ, ਲੰਡਨ ਅਤੇ ਭਾਰਤ ਦੀਆਂ ਵੱਖ-ਵੱਖ ਥਾਵਾਂ ਉਤੇ ਕੀਤੀ ਗਈ ਹੈ, ਜਿਸ ਨਾਲ ਦਰਸ਼ਕਾਂ ਨੂੰ ਕੁਝ ਸ਼ਾਨਦਾਰ ਸਥਾਨਾਂ ਦੀ ਝਲਕ ਵੀ ਦੇਖਣ ਨੂੰ ਮਿਲੇਗੀ। ਫਿਲਮ ਥਾਪਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਹ ਫਿਲਮ 6 ਅਕਤੂਬਰ, 2023 ਨੂੰ ਸਿਨੇਮਾਘਰਾਂ ਵਿੱਚ ਆਵੇਗੀ।

ਇਸ ਦੌਰਾਨ ਸਿੰਮੀ ਚਾਹਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਪਿਛਲੀ ਵਾਰ ਤਰਸੇਮ ਜੱਸੜ ਨਾਲ ਫਿਲਮ 'ਮਸਤਾਨੇ' ਵਿੱਚ ਦੇਖਿਆ ਗਿਆ ਸੀ, ਫਿਲਮ ਨੇ ਬਾਕਸ ਆਫਿਸ ਉਤੇ ਤੂਫਾਨ ਲਿਆ ਦਿੱਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.