ਹੈਦਰਾਬਾਦ: ਬਾਲੀਵੁੱਡ ਸਟਾਰ ਅਦਾਕਾਰਾ ਸ਼ਰਧਾ ਕਪੂਰ ਇਸ ਸਮੇਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਹੌਰਰ ਕਾਮੇਡੀ ਫਿਲਮ 'ਸਤ੍ਰੀ 2' ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਈ ਸੀ। ਅੱਜ 22 ਅਗਸਤ ਨੂੰ ਫਿਲਮ ਨੇ ਆਪਣਾ ਪਹਿਲਾਂ ਹਫਤਾ ਪੂਰਾ ਕਰ ਲਿਆ ਹੈ।
ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ 6 ਦਿਨਾਂ 'ਚ 250 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। 'ਸਤ੍ਰੀ 2' ਦੀ ਸਫਲਤਾ ਦੇ ਨਾਲ ਹੀ ਸ਼ਰਧਾ ਕਪੂਰ ਦੀ ਲੋਕਪ੍ਰਿਅਤਾ ਹੋਰ ਵੀ ਵੱਧ ਗਈ ਹੈ ਅਤੇ ਸੋਸ਼ਲ ਮੀਡੀਆ 'ਤੇ ਅਦਾਕਾਰਾ ਦੇ ਫਾਲੋਅਰਜ਼ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਅਦਾਕਾਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਇੰਸਟਾਗ੍ਰਾਮ 'ਤੇ ਪੀਐਮ ਮੋਦੀ ਨੂੰ ਪਿਛਾੜ ਕੇ ਅੱਗੇ ਨਿਕਲੀ ਸ਼ਰਧਾ ਕਪੂਰ: ਤੁਹਾਨੂੰ ਦੱਸ ਦੇਈਏ 'ਸਤ੍ਰੀ 2' ਦੀ ਸਫਲਤਾ ਦੇ ਵਿਚਕਾਰ ਸ਼ਰਧਾ ਕਪੂਰ ਦੇ ਇੰਸਟਾਗ੍ਰਾਮ 'ਤੇ 91.4 ਮਿਲੀਅਨ ਪ੍ਰਸ਼ੰਸਕ ਹੋ ਗਏ ਹਨ। ਜਦਕਿ ਪੀਐਮ ਮੋਦੀ ਦੇ 91.3 ਮਿਲੀਅਨ ਪ੍ਰਸ਼ੰਸਕ ਹਨ। ਅਜਿਹੇ ਵਿੱਚ ਸ਼ਰਧਾ ਕਪੂਰ ਨੇ ਫਾਲੋਅਰਜ਼ ਦੀ ਰੇਸ ਵਿੱਚ ਪੀਐਮ ਮੋਦੀ ਨੂੰ ਪਿੱਛੇ ਛੱਡ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ X (ਪਹਿਲਾਂ ਟਵਿੱਟਰ) 'ਤੇ 101.2 ਮਿਲੀਅਨ ਪ੍ਰਸ਼ੰਸਕ ਪੀਐਮ ਮੋਦੀ ਨੂੰ ਫਾਲੋ ਕਰਦੇ ਹਨ, ਜੋ ਦੁਨੀਆ ਦੇ ਕਿਸੇ ਵੀ ਨੇਤਾ ਦੇ ਫਾਲੋਅਰਜ਼ ਦੀ ਸਭ ਤੋਂ ਵੱਧ ਗਿਣਤੀ ਹੈ। ਉੱਥੇ ਹੀ ਅਦਾਕਾਰਾਂ 'ਚੋਂ ਪ੍ਰਿਅੰਕਾ ਚੋਪੜਾ ਦੇ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅਰਜ਼ ਹਨ।
ਇੰਸਟਾਗ੍ਰਾਮ 'ਤੇ ਕਿਸ ਦੇ ਹਨ ਸਭ ਤੋਂ ਵੱਧ ਫਾਲੋਅਰਜ਼?
- ਪ੍ਰਿਅੰਕਾ ਚੋਪੜਾ: 91.8
- ਸ਼ਰਧਾ ਕਪੂਰ: 91.4
- ਨਰਿੰਦਰ ਮੋਦੀ: 91.3
- ਆਲੀਆ ਭੱਟ: 85.1 ਮਿਲੀਅਨ
- ਕੈਟਰੀਨਾ ਕੈਫ: 80.4 ਮਿਲੀਅਨ
- ਦੀਪਿਕਾ ਪਾਦੂਕੋਣ: 79.8 ਮਿਲੀਅਨ
ਸਟਾਰ ਕ੍ਰਿਕਟਰ ਵਿਰਾਟ ਕੋਹਲੀ 271 ਮਿਲੀਅਨ (ਭਾਰਤ ਵਿੱਚ ਸਭ ਤੋਂ ਵੱਧ)
ਸਟਾਰ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ 636 ਮਿਲੀਅਨ (ਵਿਸ਼ਵ ਵਿੱਚ ਸਭ ਤੋਂ ਵੱਧ)
ਸਤ੍ਰੀ 2 ਦਾ ਕਲੈਕਸ਼ਨ: ਇਸ ਦੌਰਾਨ ਜੇਕਰ ਡਰਾਉਣੀ ਕਾਮੇਡੀ ਫਿਲਮ ਸਤ੍ਰੀ 2 ਦੇ 6 ਦਿਨਾਂ ਵਿੱਚ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ 300 ਕਰੋੜ ਰੁਪਏ ਦੇ ਕਰੀਬ ਪਹੁੰਚ ਗਈ ਹੈ। ਇਸ ਦੇ ਨਾਲ ਹੀ 15 ਅਗਸਤ ਨੂੰ ਸਤ੍ਰੀ 2 ਦੇ ਨਾਲ ਰਿਲੀਜ਼ ਹੋਈ ਜੌਨ ਅਬ੍ਰਾਹਮ ਦੀ ਵੇਦਾ ਅਤੇ ਅਕਸ਼ੈ ਕੁਮਾਰ ਦੀ ਕਾਮੇਡੀ ਫਿਲਮ 'ਖੇਲ ਖੇਲ ਮੇਂ' ਕਮਾਈ ਦੇ ਮਾਮਲੇ 'ਚ ਕਾਫੀ ਪਿੱਛੇ ਰਹਿ ਗਈ ਹੈ।
- ਹੁਣ ਪਰਦੇ ਉਤੇ ਦੇਖਣ ਨੂੰ ਮਿਲੇਗਾ ਕ੍ਰਿਕਟਰ ਯੁਵਰਾਜ ਸਿੰਘ ਦਾ ਜੀਵਨ, ਐੱਮਐੱਸ ਧੋਨੀ ਸਮੇਤ ਇੰਨ੍ਹਾਂ ਖਿਡਾਰੀਆਂ ਉਤੇ ਪਹਿਲਾਂ ਹੀ ਬਣ ਚੁੱਕੀਆਂ ਨੇ ਫਿਲਮਾਂ - Sports based Bollywood movies
- ਵਿਸ਼ੇਸ਼ ਦੌਰੇ ਅਧੀਨ ਆਸਟ੍ਰੇਲੀਆਂ ਪੁੱਜੀ ਗਾਇਕਾ ਅਮਰ ਨੂਰੀ, ਗਿੱਧਾ ਪ੍ਰੋਗਰਾਮ ਵਿੱਚ ਕਰੇਗੀ ਸ਼ਮੂਲੀਅਤ - Amar Noorie Arrived In Australia
- "ਕੰਗਨਾ ਰਣੌਤ ਜਾਣਬੁੱਝ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਂਦੀ", ਐਸਜੀਪੀਸੀ ਪ੍ਰਧਾਨ ਨੇ ਕੰਗਨਾ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਕੀਤੀ ਮੰਗ - SGPC On Kangana Movie Emergency