ETV Bharat / entertainment

ਰਿਲੀਜ਼ ਲਈ ਤਿਆਰ ਇਹ ਅਰਥ ਭਰਪੂਰ ਲਘੂ ਫਿਲਮ, ਨਵਰਾਜ ਰਾਜਾ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ

Short Punjabi Film WHISTLE: ਹਾਲ ਹੀ ਵਿੱਚ ਲਘੂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਨਵਰਾਜ ਰਾਜਾ ਵੱਲੋਂ ਕੀਤਾ ਗਿਆ ਹੈ।

Short Punjabi Film WHISTLE
Short Punjabi Film WHISTLE
author img

By ETV Bharat Entertainment Team

Published : Mar 7, 2024, 12:14 PM IST

ਚੰਡੀਗੜ੍ਹ: ਮਹਿਲਾ ਸਸ਼ਕਤੀਕਰਨ ਅਧਾਰਿਤ ਲਘੂ ਫਿਲਮ 'WHISTLE' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਨਿਰਦੇਸ਼ਨ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਬਤੌਰ ਨਿਰਦੇਸ਼ਕ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਨਵਰਾਜ ਰਾਜਾ ਵੱਲੋਂ ਕੀਤਾ ਗਿਆ ਹੈ, ਜੋ ਇਸ ਪਰਿਵਾਰਕ ਅਤੇ ਅਰਥ-ਭਰਪੂਰ ਫਿਲਮ ਨਾਲ ਇੱਕ ਹੋਰ ਸ਼ਾਨਦਾਰ ਪਾਰੀ ਵੱਲ ਵਧਣ ਜਾ ਰਹੇ ਹਨ।

ਕ੍ਰਿਏਟਿਵ ਹਾਈਟ ਪ੍ਰੋਡੋਕਸ਼ਨ ਦੇ ਬੈਨਰ ਹੇਠ ਬਣਾਈ ਗਈ ਇਸ ਪ੍ਰਭਾਵੀ ਕਹਾਣੀਸਾਰ ਆਧਾਰਿਤ ਲਘੂ ਫਿਲਮ ਦੀ ਕਹਾਣੀ ਅਤੇ ਸਕ੍ਰਿਪਟ ਨਵਜੋਤ ਢਿੱਲੋਂ ਵੱਲੋਂ ਲਿਖੀ ਗਈ ਹੈ, ਜਿੰਨਾਂ ਅਨੁਸਾਰ ਅਧੁਨਿਕਤਾ ਦੇ ਇਸ ਦੌਰ ਵਿੱਚ ਅੱਜ ਵੀ ਬਹੁਤ ਸਾਰੇ ਹਿੱਸਿਆਂ ਅਤੇ ਪਰਿਵਾਰਾਂ ਵਿੱਚ ਲੜਕੀਆਂ ਨੂੰ ਉਹ ਅਜ਼ਾਦੀ ਅਤੇ ਅਧਿਕਾਰ ਨਹੀਂ ਦਿੱਤੇ ਜਾ ਰਹੇ, ਜਿਸ ਨਾਲ ਉਹ ਅਪਣੀਆਂ ਰੁਚੀਆਂ ਅਨੁਸਾਰ ਕਰੀਅਰ ਅਤੇ ਜੀਵਨ ਮਾਪਦੰਢਾਂ ਦੀ ਚੋਣ ਕਰ ਸਕਣ ਅਤੇ ਇਸੇ ਹੀ ਦਿਸ਼ਾ ਵਿੱਚ ਲੋਕ ਜਾਗਰੂਕਤਾ ਪੈਦਾ ਕਰਨ ਅਤੇ ਕੁਝ ਕਰ ਗੁਜ਼ਰਣ ਦਾ ਜਜ਼ਬਾ ਰੱਖਦੀਆਂ ਲੜਕੀਆਂ ਦਾ ਮਨੋਬਲ ਉੱਚਾ ਚੁੱਕਣ ਅਤੇ ਉਨਾਂ ਦੇ ਹੌਸਲਿਆਂ ਨੂੰ ਉੱਚੀ ਪਰਵਾਜ਼ ਦੇਣ ਲਈ ਸਾਹਮਣੇ ਲਿਆਂਦੀ ਜਾ ਰਹੀ ਹੈ ਇਹ ਬਿਹਤਰੀਨ ਫਿਲਮ, ਜਿਸ ਵਿੱਚ ਹਰਪ ਨਾਜ, ਤ੍ਰਿਲੋਕ ਸਬਲੋਕ ਅਤੇ ਹੋਰ ਕਈ ਮੰਝੇ ਹੋਏ ਕਲਾਕਾਰ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।

ਉਨਾਂ ਕਿਹਾ ਕਿ ਜੇਕਰ ਅਜੋਕੇ ਸਮਾਜਿਕ ਵਰਤਾਰੇ ਅਤੇ ਮੰਜਰ ਵੱਲ ਨਿਗਾਹ ਮਾਰੀ ਜਾਵੇ ਤਾਂ ਬਹੁਤ ਥਾਈ ਅਕਸਰ ਵੇਖਣ ਅਤੇ ਸੁਣਨ ਨੂੰ ਮਿਲ ਜਾਂਦਾ ਹੈ ਕਿ “ਕੁੜੀਆਂ ਆਹ ਨਹੀਂ ਕਰਦੀਆਂ ਹੁੰਦੀਆਂ…ਕੁੜੀਆਂ ਅਹੁ ਨਹੀਂ ਕਰਦੀਆਂ ਹੁੰਦੀਆਂ…ਕੁੜੀਆਂ ਇਉਂ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ … ਕੁੜੀਆਂ ਓਹ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ …ਕੁੜੀਆਂ ਨੂੰ ਆਹ ਕਰਨਾ ਚਾਹੀਦਾ… ਕੁੜੀਆਂ ਨੂੰ ਏਦਾਂ ਕਰਨਾ ਚਾਹੀਦਾ...” ਕੁੜੀਆਂ ਦੀ ਇਹ ਸਥਿਤੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਅੜਿੱਕਾ ਸਾਬਤ ਹੁੰਦੀ ਹੈ।

ਉਨਾਂ ਕਿਹਾ ਕਿ ਉਕਤ ਲੋਕ ਮਾਨਸਿਕਤਾ ਦੇ ਮੱਦੇਨਜ਼ਰ ਹੀ ਪਿਛਲੇ ਸਮੇਂ ਦੌਰਾਨ ਇੰਨਾਂ ਸਾਰੇ ਪਹਿਲੂਆਂ ਨੂੰ ਦਰਸਾਉਂਦੀ ਲਘੂ ਫਿਲਮ ਬਣਾਉਣ ਦਾ ਸੁਫ਼ਨਾ ਲਿਆ ਸੀ, ਜਿਸ ਯੋਜਨਾ ਨੂੰ ਅਮਲੀਜਾਮਾ ਪਹਿਨਾਉਣ ਅਤੇ ਉਮਦਾ ਰੂਪ ਦੇਣ ਵਿੱਚ ਬਾਕਮਾਲ ਨਿਰਦੇਸ਼ਕ ਨਵਰੋਜ ਰਾਜਾ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿੰਨਾਂ ਸਦਕਾ ਹੀ ਅਪਣੇ ਮਨ ਵਿੱਚ ਸਜੋਏ ਉਕਤ ਸੁਫਨਿਆਂ ਨੂੰ ਤਾਬੀਰ ਦੇ ਸਕੀ ਹਾਂ।

ਉਨਾਂ ਦੱਸਿਆ ਹੈ ਕਿ ਉਕਤ ਫਿਲਮ ਦੀ ਕਹਾਣੀ ਅਤੇ ਸੰਵਾਦ ਮੈਂ ਲਿਖੇ ਹਨ, ਜਦਕਿ ਮੁੱਖ ਭੂਮਿਕਾਵਾਂ ਵਿੱਚ ਪਿਆਰੀ ਬੱਚੀ ਨਿਮਰਤ ਅਤੇ ਮੇਰੀ ਬੇਟੀ ਬਾਣੀ ਨਜ਼ਰ ਆਉਣਗੀਆਂ ਅਤੇ ਅਦਾਕਾਰੀ ਦੇ ਖੇਤਰ ਵਿੱਚ ਦੋਹਾਂ ਬੱਚੀਆਂ ਦਾ ਇਹ ਪਹਿਲਾਂ ਕਦਮ ਹੈ। ਉਨਾਂ ਦੱਸਿਆ ਕਿ ਫਿਲਮ ਦੇ ਗੀਤ ਵੀ ਗੀਤਕਾਰ ਜਤਿੰਦਰ ਨਿੱਝਰ ਵੱਲੋਂ ਰੂਹ ਨਾਲ ਲਿਖੇ ਗਏ ਹਨ, ਜਿੰਨਾਂ ਨੂੰ ਗਾਇਕ ਕੰਠ ਕਲੇਰ ਦੀ ਦਮਦਾਰ ਅਵਾਜ਼ ‘ਚ ਦਿਲਾਂ ਵਿੱਚ ਧੜਕਦੇ ਹੋਏ ਮਹਿਸੂਸ ਕਰੋਗੇ।

ਉਨਾਂ ਕਿਹਾ ਕਿ ਇਸ ਮਿਆਰੀ ਫਿਲਮ ਕਾਰਜ ਨੂੰ ਅੰਜ਼ਾਮ ਦੇਣ ਵਿੱਚ ਮੇਰੇ ਜੀਵਨ ਸਾਥੀ ਇੰਦਰਜੀਤ ਢਿੱਲੋਂ ਦੀ ਹੱਲਾਸ਼ੇਰੀ ਤੋਂ ਇਲਾਵਾ ਸੁਮੱਚੇ ਪਰਿਵਾਰ ਦੇ ਸਾਰੇ ਬੱਚਿਆਂ ਅਤੇ ਵੱਡਿਆਂ ਦਾ ਅਹਿਮ ਯੋਗਦਾਨ ਰਿਹਾ ਹੈ, ਜਿੰਨਾਂ ਨੇ ਕਿਸੇ ਨਾ ਕਿਸੇ ਰੂਪ ‘ਚ ਇਸ ਫਿਲਮ ਦੇ ਨਿਰਮਾਣ ‘ਚ ਆਪੋ ਆਪਣਾ ਹਿੱਸਾ ਪਾਇਆ ਹੈ। ਅੰਤ ਵਿੱਚ ਉਨਾਂ ਦੱਸਿਆ ਕਿ ਇਹ ਸਾਡਾ ਸਾਰਿਆਂ ਦਾ ਪਹਿਲਾਂ ਅਤੇ ਵੱਖਰੀ ਕਿਸਮ ਦਾ ਸਾਂਝਾ ਉਪਰਾਲਾ ਹੈ। ਉਮੀਦ ਕਰਦੇ ਹਾਂ ਕਿ ਸਭ ਵਰਗ ਦਰਸ਼ਕਾਂ ਦਾ ਇਸ ਨੂੰ ਭਰਪੂਰ ਹੁੰਗਾਰਾ ਚਾਰੇ ਪਾਸੇ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.