ਮੁੰਬਈ: ਸ਼ਿਵ ਸੈਨਾ ਦੀ ਸਕੱਤਰ ਅਤੇ ਬੁਲਾਰਾ, ਵਿਧਾਇਕਾ ਮਨੀਸ਼ਾ ਕਯਾਂਡੇ ਨੇ ਮੁੰਬਈ ਪੁਲਿਸ ਕਮਿਸ਼ਨਰ ਵਿਵੇਕ ਫਾਂਸਾਲਕਰ ਨੂੰ 'ਬਿੱਗ ਬੌਸ ਓਟੀਟੀ 3' ਖਿਲਾਫ਼ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਸ਼ਿਕਾਇਤ ਦਰਜ ਕਰ ਕੇ ਓਟੀਟੀ ਸ਼ੋਅ ਦੇ ਟੈਲੀਕਾਸਟ ਨੂੰ ਰੋਕਣ ਦੀ ਮੰਗ ਕੀਤੀ ਹੈ। ਇਹ YouTuber ਅਤੇ 'BB OTT 3' ਦੇ ਪ੍ਰਤੀਯੋਗੀ ਅਰਮਾਨ ਮਲਿਕ ਅਤੇ ਉਸਦੀ ਦੂਜੀ ਪਤਨੀ ਕ੍ਰਿਤਿਕਾ ਦੇ ਇੰਟੀਮੇਟ ਵੀਡੀਓ ਦੇ ਆਨਲਾਈਨ ਲੀਕ ਹੋਣ ਤੋਂ ਬਾਅਦ ਆਇਆ ਹੈ।
ਮਨੀਸ਼ਾ ਕਯਾਂਡੇ ਨੇ ਸ਼ੋਅ ਦੀ ਸਮੱਗਰੀ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, 'ਬਿੱਗ ਬੌਸ ਓਟੀਟੀ 3' ਇੱਕ ਰਿਐਲਿਟੀ ਸ਼ੋਅ ਹੈ। ਇਹ ਪੂਰੀ ਤਰ੍ਹਾਂ ਨਾਲ ਅਸ਼ਲੀਲਤਾ ਹੈ ਅਤੇ ਇਸਨੂੰ ਇੱਥੇ ਦਿਖਾਇਆ ਗਿਆ ਹੈ। YouTube ਪ੍ਰਭਾਵਕ ਵੀ ਇਸਦਾ ਇੱਕ ਹਿੱਸਾ ਹਨ। ਹੁਣ ਉਸ ਨੇ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਹੁਣ ਅਸੀਂ ਮੁੰਬਈ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਸ਼ੋਅ 'ਚ ਦਿਖਾਏ ਜਾ ਰਹੇ ਦ੍ਰਿਸ਼ਾਂ 'ਤੇ ਕਾਰਵਾਈ ਕੀਤੀ ਜਾਵੇ। ਅਸੀਂ ਉਸ ਨੂੰ ਪੱਤਰ ਵੀ ਦਿੱਤਾ ਹੈ।'
#WATCH | Mumbai: Shiv Sena Secretary and Spokesperson MLA Dr Manisha Kayande has approached Mumbai Police Commissioner Vivek Phansalkar, demanding immediate action against the OTT show Bigg Boss 3.
— ANI (@ANI) July 22, 2024
She says, " bigg boss 3 is a reality show. the shooting is going on. it's an… pic.twitter.com/swJcUOyORe
OTT ਪਲੇਟਫਾਰਮ 'ਤੇ ਕਾਨੂੰਨ ਬਣਾਉਣ ਬਾਰੇ ਗੱਲ ਕਰਦੇ ਹੋਏ ਮਨੀਸ਼ਾ ਨੇ ਕਿਹਾ, 'ਰਿਐਲਿਟੀ ਸ਼ੋਅ ਦੇ ਨਾਂਅ 'ਤੇ ਜਨਤਕ ਤੌਰ 'ਤੇ ਅਸ਼ਲੀਲਤਾ ਦਿਖਾਉਣਾ ਕਿਸ ਹੱਦ ਤੱਕ ਸਹੀ ਹੈ? ਇਹ ਨੌਜਵਾਨ ਦਿਮਾਗਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ? ਅਸੀਂ ਕੇਂਦਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਕੋਲ ਵੀ ਜਾਵਾਂਗੇ ਅਤੇ ਅਸੀਂ ਉਨ੍ਹਾਂ ਨੂੰ ਸੰਸਦ ਦੇ ਇਸ ਸੈਸ਼ਨ ਵਿੱਚ ਓਟੀਟੀ ਪਲੇਟਫਾਰਮਾਂ 'ਤੇ ਕਾਨੂੰਨ ਲਿਆਉਣ ਦੀ ਬੇਨਤੀ ਕਰਾਂਗੇ। ਅਸੀਂ ਉਨ੍ਹਾਂ ਨੂੰ ਅਦਾਕਾਰਾਂ ਅਤੇ ਸ਼ੋਅ ਦੇ ਸੀਈਓ ਨੂੰ ਵੀ ਗ੍ਰਿਫਤਾਰ ਕਰਨ ਲਈ ਕਿਹਾ ਹੈ।'
ਸ਼ਿਵ ਸੈਨਾ ਦੀ ਸਕੱਤਰ ਅਤੇ ਬੁਲਾਰੇ ਡਾ. ਮਨੀਸ਼ਾ ਕਯਾਂਡੇ ਨੇ ਹੋਰ ਮੈਂਬਰਾਂ ਦੇ ਨਾਲ ਸੋਮਵਾਰ ਨੂੰ ਮੁੰਬਈ ਦੇ ਪੁਲਿਸ ਕਮਿਸ਼ਨਰ ਵਿਵੇਕ ਫਾਂਸਾਲਕਰ ਨਾਲ ਮੁਲਾਕਾਤ ਕੀਤੀ। ਉਸਨੇ 18 ਜੁਲਾਈ 2024 ਨੂੰ 'ਬਿੱਗ ਬੌਸ' ਓਟੀਟੀ ਸੀਜ਼ਨ 3 ਦੇ ਐਪੀਸੋਡ ਵਿੱਚ ਪ੍ਰਸਾਰਿਤ ਸਮੱਗਰੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਇੱਕ ਲਿਖਤੀ ਸ਼ਿਕਾਇਤ ਪੱਤਰ ਵੀ ਸੌਂਪਿਆ ਹੈ।
- OMG!...'ਬਿੱਗ ਬੌਸ OTT 3' ਦੇ ਪ੍ਰਤੀਯੋਗੀ ਦੀ ਜਾਨ ਨਾਲ ਖਿਲਵਾੜ, ਘਰ ਵਿੱਚ ਵੜਿਆ ਸੱਪ, ਦੇਖੋ ਵੀਡੀਓ - Bigg Boss OTT 3
- 'ਬਿੱਗ ਬੌਸ ਓਟੀਟੀ 3' ਦੇ ਅਰਮਾਨ ਮਲਿਕ ਕਾਰਨ ਚਿੰਤਾ ਵਿੱਚ ਹੈ ਇਹ ਸੰਗੀਤਕਾਰ, ਬੋਲੇ-ਇੱਕੋ ਜਿਹੇ ਨਾਂਅ ਕਾਰਨ... - Bigg Boss OTT 3
- 'ਬਿੱਗ ਬੌਸ' ਓਟੀਟੀ 3 ਦੇ ਪਹਿਲੇ 'ਵੀਕੈਂਡ ਕਾ ਵਾਰ' ਵਿੱਚ ਰੈਪਰ ਰਫਤਾਰ ਨਾਲ ਰੌਣਕਾਂ ਲਾਉਣਗੇ ਇਹ ਸਿਤਾਰੇ - Bigg Boss OTT 3