ਮੁੰਬਈ: ਔਨਲਾਈਨ ਪਲੇਟਫਾਰਮ IMDb ਨੇ ਇਸ ਹਫ਼ਤੇ ਚੋਟੀ ਦੀਆਂ 10 ਪ੍ਰਸਿੱਧ ਭਾਰਤੀ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਹ ਵਿਸ਼ੇਸ਼ ਸੂਚੀ IMDb 'ਤੇ ਜਾਣ ਵਾਲੇ ਦੁਨੀਆ ਭਰ ਦੇ 200 ਮਿਲੀਅਨ ਤੋਂ ਵੱਧ ਮਹੀਨਾਵਾਰ ਉਪਭੋਗਤਾਵਾਂ ਦੇ ਵਿਚਾਰਾਂ ਦੇ ਆਧਾਰ 'ਤੇ ਬਣਾਈ ਗਈ ਹੈ, ਜਿਸ ਵਿੱਚ ਅਦਾਕਾਰਾ ਸ਼ਰਵਰੀ ਵਾਘ ਲਗਾਤਾਰ ਤੀਜੇ ਹਫ਼ਤੇ IMDb ਦੀਆਂ ਪ੍ਰਸਿੱਧ ਭਾਰਤੀ ਹਸਤੀਆਂ ਦੀ ਸੂਚੀ ਵਿੱਚ ਸਿਖਰ 'ਤੇ ਰਹੀ ਹੈ।
ਡਰਾਉਣੀ-ਕਾਮੇਡੀ ਫਿਲਮ 'ਮੁੰਜਿਆ' 'ਚ ਆਪਣੇ ਕਿਰਦਾਰ ਲਈ ਸੁਰਖੀਆਂ ਬਟੋਰਨ ਵਾਲੀ ਸ਼ਰਵਰੀ ਵਾਘ ਨੂੰ ਲੱਖਾਂ ਲੋਕ ਪਸੰਦ ਕਰਦੇ ਹਨ। ਜਿਸ ਕਾਰਨ ਇਸ ਹਫਤੇ ਸਭ ਤੋਂ ਮਸ਼ਹੂਰ ਭਾਰਤੀ ਸੈਲੀਬ੍ਰਿਟੀਜ਼ ਦੇ ਰੂਪ 'ਚ ਉਨ੍ਹਾਂ ਦੀ ਲੋਕਪ੍ਰਿਯਤਾ ਹੋਰ ਵੱਧ ਗਈ ਹੈ।
ਇਸ ਤੋਂ ਇਲਾਵਾ ਮਸ਼ਹੂਰ ਵੈੱਬ ਸੀਰੀਜ਼ ਮਿਰਜ਼ਾਪੁਰ 'ਚ ਮਾਧੁਰੀ ਯਾਦਵ ਦੇ ਕਿਰਦਾਰ ਨੂੰ ਲੈ ਕੇ ਸੁਰਖੀਆਂ ਬਟੋਰਨ ਵਾਲੀ ਈਸ਼ਾ ਤਲਵਾਰ ਨੇ ਇਸ ਲਿਸਟ 'ਚ ਦੂਜਾ ਸਥਾਨ ਹਾਸਲ ਕੀਤਾ ਹੈ। ਹਰਸ਼ਿਤਾ ਗੌੜ, ਸ਼ਵੇਤਾ ਤ੍ਰਿਪਾਠੀ ਅਤੇ ਅਲੀ ਫਜ਼ਲ ਸਮੇਤ ਉਸ ਦੇ ਮਿਰਜ਼ਾਪੁਰ 3 ਸਹਿ-ਸਿਤਾਰਿਆਂ ਨੇ ਵੀ ਇਸ ਸੂਚੀ ਵਿੱਚ ਜਗ੍ਹਾਂ ਬਣਾਈ ਹੈ। ਜੋ ਤੀਜੇ, 10ਵੇਂ ਅਤੇ 11ਵੇਂ ਸਥਾਨ 'ਤੇ ਰਹੇ। ਮਿਰਜ਼ਾਪੁਰ ਦਾ ਤੀਜਾ ਸੀਜ਼ਨ ਰਿਕਾਰਡ ਤੋੜਦੇ ਹੋਏ ਭਾਰਤ ਵਿੱਚ ਸਭ ਤੋਂ ਵੱਧ ਦੇਖੇ ਜਾਣ ਵਾਲੇ ਸ਼ੋਅ ਵਜੋਂ ਉਭਰਿਆ ਹੈ ਅਤੇ ਇਸਦਾ ਪ੍ਰੀਮੀਅਰ 5 ਜੁਲਾਈ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਹੋਇਆ ਸੀ।
ਇਸ ਦੇ ਨਾਲ ਹੀ ਐਕਸ਼ਨ ਨਾਲ ਭਰਪੂਰ ਥ੍ਰਿਲਰ ਫਿਲਮ 'ਕਿਲ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਲਕਸ਼ੈ ਨੇ ਸੂਚੀ 'ਚ ਛੇਵਾਂ ਸਥਾਨ ਹਾਸਲ ਕੀਤਾ ਹੈ। ਸ਼ੇਰਨਵਾਜ਼ ਜਿਜੀਨਾ, ਅਨੰਗਸ਼ਾ ਬਿਸਵਾਸ, ਨਿਰਦੇਸ਼ਕ ਐਸ ਸ਼ੰਕਰ ਅਤੇ ਅਲਾਇਆ ਐਫ ਸਮੇਤ ਹੋਰ ਮਸ਼ਹੂਰ ਹਸਤੀਆਂ ਨੇ ਵੀ ਇਸ ਸੂਚੀ ਵਿੱਚ ਜਗ੍ਹਾਂ ਬਣਾਈ ਹੈ ਅਤੇ ਉਹ 13ਵੇਂ, 15ਵੇਂ, 22ਵੇਂ ਅਤੇ 27ਵੇਂ ਸਥਾਨ 'ਤੇ ਹਨ।
- ਅਭਿਸ਼ੇਕ ਬੱਚਨ ਨੇ ਤਲਾਕ ਦੀ ਪੋਸਟ ਨੂੰ ਕੀਤਾ ਲਾਈਕ, ਹੁਣ ਸੋਸ਼ਲ ਮੀਡੀਆ 'ਤੇ ਪਿਆ ਰੌਲ਼ਾ - Abhishek Bachchan
- ਪੰਜਾਬੀ ਸਿਨੇਮਾ 'ਚ ਸ਼ਾਨਦਾਰ ਡੈਬਿਊ ਲਈ ਤਿਆਰ ਰਹਿਮਤ ਰਤਨ, ਲੀਡਿੰਗ ਰੋਲ 'ਚ ਆਵੇਗੀ ਨਜ਼ਰ - Rehmat Rattan
- ਜੰਮੂ ਕਸ਼ਮੀਰ 'ਚ ਸ਼ੁਰੂ ਹੋਈ ਪੰਜਾਬੀ ਫਿਲਮ 'ਮਾਂ ਜਾਏ' ਦੀ ਸ਼ੂਟਿੰਗ, ਜਿੰਮੀ ਸ਼ੇਰਗਿੱਲ-ਮਾਨਵ ਵਿਜ਼ ਬਣੇ ਸ਼ੈਡਿਊਲ ਦਾ ਹਿੱਸਾ - Film Maa jaye Shooting
ਸ਼ਰਵਰੀ ਇਸ ਸਮੇਂ ਡਰਾਉਣੀ-ਕਾਮੇਡੀ ਫਿਲਮ 'ਮੁੰਜਿਆ' ਵਿੱਚ ਆਪਣੀ ਭੂਮਿਕਾ ਲਈ ਸੁਰਖੀਆਂ ਵਿੱਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮਿਰ ਖਾਨ ਦੇ ਬੇਟੇ ਜੁਨੈਦ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਮਹਾਰਾਜ' 'ਚ ਵੀ ਖਾਸ ਭੂਮਿਕਾ ਨਿਭਾਈ ਹੈ।