ETV Bharat / entertainment

ਸਲਮਾਨ ਖਾਨ ਨੇ ਆਪਣੀ ਨਵੀਂ ਫਿਲਮ ਦੇ ਨਾਮ ਦਾ ਕੀਤਾ ਐਲਾਨ, ਅਗਲੇ ਸਾਲ ਹੋਵੇਗੀ ਰਿਲੀਜ਼ - Salman Khan Upcoming Movie - SALMAN KHAN UPCOMING MOVIE

Salman Khan Action Movie: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਆਪਣੀ ਇੱਕ ਹੋਰ ਨਵੀਂ ਫਿਲਮ ਨੂੰ ਪੇਸ਼ ਕਰਨ ਦੀ ਤਿਆਰੀ 'ਚ ਹਨ। ਫਿਲਮ ਗਜਨੀ ਦੇ ਨਿਰਦੇਸ਼ਕ ਨੇ ਸਲਮਾਨ ਖਾਨ ਨਾਲ ਆਪਣੀ ਨਵੀਂ ਫਿਲਮ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ।

Salman Khan Action Movie
Salman Khan Action Movie
author img

By ETV Bharat Entertainment Team

Published : Apr 11, 2024, 1:35 PM IST

ਹੈਦਰਾਬਾਦ: ਸਲਮਾਨ ਖਾਨ ਹੁਣ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਵੱਡਾ ਤੌਹਫ਼ਾ ਦੇਣ ਜਾ ਰਹੇ ਹਨ। ਭਾਈਜਾਨ ਨੇ ਇਸ ਈਦ ਮੌਕੇ ਪ੍ਰਸ਼ੰਸਕਾਂ ਲਈ ਆਪਣੀ ਨਵੀਂ ਫਿਲਮ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦਾ ਨਾਮ ਸਿਕੰਦਰ ਹੈ। ਫਿਲਹਾਲ, ਇਸ ਫਿਲਮ ਦੀ ਰਿਲੀਜ਼ ਡੇਟ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਸਾਲ 2025 'ਚ ਰਿਲੀਜ਼ ਹੋ ਸਕਦੀ ਹੈ। ਇਹ ਫਿਲਮ ਸਾਜਿਦ ਨਾਡਿਆਡਵਾਲਾ ਪ੍ਰੋਡਿਊਸ ਕਰ ਰਹੇ ਹਨ ਅਤੇ ਫਿਲਮ ਗਜਨੀ ਦੇ ਨਿਰਦੇਸ਼ਕ ਏ ਆਰ ਮੁਰੁਗਾਦੋਸ ਨਿਰਦੇਸ਼ਿਤ ਕਰ ਰਹੇ ਹਨ।

ਸਲਮਾਨ ਖਾਨ ਨੇ ਆਪਣੀ ਫਿਲਮ ਦੇ ਨਾਮ ਦਾ ਕੀਤਾ ਐਲਾਨ: ਸਲਮਾਨ ਖਾਨ ਨੇ ਅੱਜ ਈਦ ਦੇ ਸ਼ੁੱਭ ਮੌਕੇ 'ਤੇ ਆਪਣੇ ਇਸਟਾਗ੍ਰਾਮ ਅਕਾਊਂਟ ਰਾਹੀ ਨਵੀਂ ਫਿਲਮ ਦੇ ਨਾਮ ਦਾ ਐਲਾਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ,"ਇਸ ਈਦ ਵੱਡੇ ਮੀਆਂ ਛੋਟੇ ਮੀਆਂ ਅਤੇ ਮੈਦਾਨ ਦੇਖੋ। ਅਗਲੀ ਈਦ 'ਤੇ ਸਿਕੰਦਰ ਨੂੰ ਆ ਕੇ ਮਿਲੋ, ਤੁਹਾਨੂੰ ਸਭ ਨੂੰ ਈਦ ਮੁਬਾਰਕ।"

ਫਿਲਮ ਸਿਕੰਦਰ ਬਾਰੇ: ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਨਿਰਦੇਸ਼ਕ ਏ ਆਰ ਮੁਰੁਗਾਦੋਸ ਨੇ ਸਲਮਾਨ ਖਾਨ ਦੀ ਇਸ ਫਿਲਮ 'ਤੇ ਗੱਲ ਕੀਤੀ ਸੀ। ਨਿਰਦੇਸ਼ਕ ਨੇ ਦੱਸਿਆ ਸੀ ਕਿ," ਇਸ ਫਿਲਮ 'ਚ ਐਕਸ਼ਨ ਦੇ ਨਾਲ-ਨਾਲ ਇੰਮੋਸ਼ਨ ਅਤੇ ਇੱਕ ਵੱਡਾ ਸੋਸ਼ਲ ਮੈਸੇਜ ਵੀ ਹੋਵੇਗਾ। ਇਹ ਇੱਕ ਪੈਨ ਇੰਡੀਆ ਫਿਲਮ ਹੈ। ਦਰਸ਼ਕਾਂ ਨੂੰ ਇਸ ਫਿਲਮ 'ਚ ਸਲਮਾਨ ਖਾਨ ਦਾ ਅਲੱਗ ਹੀ ਅਵਤਾਰ ਦੇਖਣ ਨੂੰ ਮਿਲੇਗਾ।"

ਨਿਰਦੇਸ਼ਕ ਨੇ ਅੱਗੇ ਕਿਹਾ," ਸਲਮਾਨ ਅਤੇ ਮੈਂ ਪੰਜ ਸਾਲ ਪਹਿਲਾ ਇਸ ਪ੍ਰੋਜੈਕਟ 'ਤੇ ਚਰਚਾ ਕੀਤੀ ਸੀ, ਪਰ ਕੁਝ ਕਾਰਨਾਂ ਕਰਕੇ ਇਸ ਪ੍ਰੋਜੈਕਟ ਨੂੰ ਅੱਗੇ ਨਹੀਂ ਵਧਾ ਸਕੇ ਸੀ। ਹਾਲ ਹੀ ਵਿੱਚ ਉਨ੍ਹਾਂ ਨੇ ਮੇਰੇ ਤੋਂ ਨਵੀਂ ਸਟੋਰੀ ਬਾਰੇ ਪੁੱਛਿਆ ਅਤੇ ਕਿਹਾ ਕਿ ਮੇਰੀ ਸਕ੍ਰਿਪਟ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਇੱਕ ਨਵੀਂ ਪਛਾਣ ਦੇ ਨਾਲ-ਨਾਲ ਇੱਕ ਨਵਾਂ ਮਾਹੌਲ ਦੇਵੇਗੀ।" ਇਸ ਫਿਲਮ ਦੀ ਸ਼ੂਟਿੰਗ ਪੁਰਤਗਾਲ ਅਤੇ ਯੂਰਪ ਦੇ ਕਈ ਦੇਸ਼ਾਂ 'ਚ ਕੀਤੀ ਜਾਵੇਗੀ ਅਤੇ ਕੁਝ ਹਿੱਸਾ ਭਾਰਤ 'ਚ ਵੀ ਸ਼ੂਟ ਹੋਵੇਗਾ। ਫਿਲਹਾਲ, ਇਸ ਫਿਲਮ ਦੀ ਰਿਲੀਜ਼ ਡੇਟ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਸ਼ੇਅਰ ਕੀਤੇ ਗਏ ਪੋਸਟਰ 'ਚ ਦੇਖਿਆ ਜਾ ਸਕਦਾ ਹੈ ਕਿ ਇਹ ਫਿਲਮ ਸਾਲ 2025 'ਚ ਰਿਲੀਜ਼ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.