ETV Bharat / entertainment

ਰਿਲੀਜ਼ ਲਈ ਤਿਆਰ ਹੈ ਸੱਜਣ ਅਦੀਬ ਦਾ ਇਹ ਨਵਾਂ ਗਾਣਾ, ਇਸ ਦਿਨ ਆਵੇਗਾ ਸਾਹਮਣੇ - Sajjan Adeeb new song jodi jachdi - SAJJAN ADEEB NEW SONG JODI JACHDI

Sajjan Adeeb New Song jodi Jachdi: ਹਾਲ ਹੀ ਵਿੱਚ ਗਾਇਕ ਸੱਜਣ ਅਦੀਬ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋ ਜਾਵੇਗਾ।

Sajjan Adeeb New Song jodi Jachdi
Sajjan Adeeb New Song jodi Jachdi
author img

By ETV Bharat Entertainment Team

Published : Apr 16, 2024, 11:00 AM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਧਰੂ ਤਾਰੇ ਵਾਂਗ ਆਪਣੀ ਅਲਹਦਾ ਹੋਂਦ ਅਤੇ ਸ਼ਾਨਦਾਰ ਵਜ਼ੂਦ ਦਾ ਇਜ਼ਹਾਰ ਕਰਵਾਉਣ ਵਿੱਚ ਸਫ਼ਲ ਰਿਹਾ ਹੈ ਗਾਇਕ ਸੱਜਣ ਅਦੀਬ, ਜੋ ਆਪਣਾ ਨਵਾਂ ਗਾਣਾ 'ਜੋੜੀ ਜਚਦੀ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਿਹਾ ਹੈ, ਜਿੰਨ੍ਹਾਂ ਦਾ ਇਹ ਬੀਟ ਗੀਤ 22 ਅਪ੍ਰੈਲ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਵੇਗਾ।

'ਸੱਜਣ ਅਦੀਬ' ਅਤੇ 'ਲੇਖੀ ਲੱਸੋਈ' ਵੱਲੋਂ ਆਪਣੇ ਸੰਗੀਤਕ ਲੇਬਲ ਅਧੀਨ ਮਿਊਜ਼ਿਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਵਿਚਲੀ ਆਵਾਜ਼ ਅਤੇ ਕੰਪੋਜੀਸ਼ਨ ਸੱਜਣ ਅਦੀਬ ਦੇ ਹਨ, ਜਦਕਿ ਇਸ ਦਾ ਸੰਗੀਤ ਦਾ ਬੋਸ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਮਿਊਜ਼ਿਕਲ ਟੀਮ ਅਨੁਸਾਰ ਹਾਲੀਆਂ ਸਮੇਂ ਅਦੀਬ ਵੱਲੋਂ ਗਾਏ ਅਤੇ ਸਾਹਮਣੇ ਲਿਆਂਦੇ ਜਾ ਰਹੇ ਉਕਤ ਗਾਣੇ ਨੂੰ ਸ਼ਬਦ, ਸੰਗੀਤ ਅਤੇ ਗਾਇਨ ਪੱਖੋਂ ਕਾਫ਼ੀ ਅਲਹਦਾ ਸੰਗੀਤਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਹਰ ਵਰਗ ਸਰੋਤਿਆਂ ਅਤੇ ਦਰਸ਼ਕਾਂ ਦੀ ਪਸੰਦ ਕਸੌਟੀ 'ਤੇ ਪੂਰਾ ਖਰਾ ਉਤਰੇਗਾ।

ਉਨਾਂ ਦੱਸਿਆ ਕਿ ਮਨ ਨੂੰ ਛੂਹ ਲੈਣ ਵਾਲੀ ਸ਼ਬਦਾਂਵਲੀ ਅਧੀਨ ਬੁਣੇ ਗਏ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਹਿਤੇਸ਼ ਅਰੋੜਾ ਵੱਲੋਂ ਕੀਤੀ ਗਈ ਹੈ।

ਉਨਾਂ ਅੱਗੇ ਦੱਸਿਆ ਕਿ ਵਿੱਕੀ ਧਾਲੀਵਾਲ ਦੁਆਰਾ ਰਚੇ ਗਏ ਉਕਤ ਗਾਣੇ ਦੇ ਪ੍ਰੋਜੈਕਟ ਹੈਡ ਗੈਰੀ ਵਾਂਦਰ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਗੀਤ ਸੰਬੰਧਿਤ ਮਿਊਜ਼ਿਕ ਵੀਡੀਓ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਮਸ਼ਹੂਰ ਅਤੇ ਪ੍ਰਤਿਭਾਵਾਨ ਮਾਡਲ-ਅਦਾਕਾਰਾ ਗੀਤ ਗੋਰਾਇਆ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਵੱਲੋਂ ਸੱਜਣ ਅਦੀਬ ਨਾਲ ਬੇਹੱਦ ਪ੍ਰਭਾਵੀ ਫੀਚਰਿੰਗ ਕੀਤੀ ਗਈ ਹੈ।

ਹਾਲੀਆ ਸਮੇਂ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ ਹਰੀਸ਼ ਵਰਮਾ ਨਾਲ 'ਲਾਈਏ ਜੇ ਯਾਰੀਆਂ' ਅਤੇ ਜਿੰਮੀ ਸ਼ੇਰਗਿਲ ਸਟਾਰਰ 'ਤੂੰ ਹੋਵੇ ਮੈਂ ਹੋਵਾਂ' ਆਦਿ ਨਾਲ ਪਾਲੀਵੁੱਡ 'ਚ ਵੀ ਪੜਾਅ ਦਰ ਪੜਾਅ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ ਇਹ ਬਾਕਮਾਲ ਅਦਾਕਾਰ, ਜੋ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਕੁਝ ਹੋਰ ਬਿਹਤਰੀਨ ਅਤੇ ਬਿੱਗ ਸੈਟਅੱਪ ਪੰਜਾਬੀ ਫਿਲਮਾਂ ਦਾ ਹਿੱਸਾ ਬਣਨ ਜਾ ਰਹੇ ਹਨ, ਉੱਥੇ ਸੰਗੀਤ ਜਗਤ ਵਿੱਚ ਵੀ ਉਹ ਬਰਾਬਰਤਾ ਅਤੇ ਲਗਾਤਾਰਤਾ ਨਾਲ ਆਪਣੇ ਕਦਮ ਅੱਗੇ ਵਧਾਉਂਦੇ ਜਾ ਰਹੇ ਹਨ।

ਸੰਗੀਤ ਅਤੇ ਫਿਲਮਾਂ ਦੇ ਨਾਲ-ਨਾਲ ਸਟੇਜ ਸ਼ੋਅਜ ਦੁਆਰਾ ਵੀ ਆਪਣੀ ਧਾਂਕ ਦਾ ਦਾਇਰਾ ਲਗਾਤਾਰ ਹੋਰ ਵਧਾਉਂਦੇ ਜਾ ਰਹੇ ਹਨ, ਜੋ ਆਉਂਦੇ ਜੂਨ ਅਤੇ ਜੁਲਾਈ ਮਹੀਨੇ ਆਸਟ੍ਰੇਲੀਆ ਵਿਖੇ ਆਯੋਜਿਤ ਹੋਣ ਜਾ ਰਹੇ ਅਪਣੇ ਗ੍ਰੈਂਡ ਕੰਨਸਰਟ ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਦੁਆਰਾ ਉਹ ਮਸ਼ਹੂਰ ਗਾਇਕ ਹਰਜੀਤ ਹਰਮਨ ਨਾਲ ਪਹਿਲੀ ਵਾਰ ਇਕੱਠਿਆਂ ਆਪਣੀ ਨਾਯਾਬ ਗਾਇਨ ਜੁਗਲਬੰਦੀ ਦਾ ਇਜ਼ਹਾਰ ਆਪਣੇ ਚਾਹੁੰਣ ਵਾਲਿਆਂ ਨੂੰ ਕਰਵਾਉਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.