ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਦੋਹਾਂ ਹੀ ਖੇਤਰਾਂ ਵਿੱਚ ਮਜ਼ਬੂਤ ਪੈੜਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ, ਜੋ ਅੱਜਕੱਲ੍ਹ ਧਾਰਮਿਕ ਗਾਇਕੀ ਦੇ ਖਿੱਤੇ ਵਿੱਚ ਵੀ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਹਨ, ਜਿੰਨ੍ਹਾਂ ਦੀ ਇਧਰਲੇ ਪਾਸੇ ਵੱਧ ਰਹੀ ਸਰਗਰਮੀ ਅਤੇ ਲੋਕਪ੍ਰਿਯਤਾ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਸ਼ੁਰੂ ਹੋਣ ਜਾ ਰਿਹਾ ਆਸਟ੍ਰੇਲੀਆਂ ਭਗਤੀ ਟੂਰ 2024, ਜਿਸ ਅਧੀਨ ਉਹ ਉੱਥੋਂ ਦੇ ਕਈ ਸ਼ਹਿਰਾਂ ਵਿੱਚ ਹੋਣ ਜਾ ਰਹੇ ਗ੍ਰੈਂਡ ਸੋਅਜ਼ ਦਾ ਹਿੱਸਾ ਬਣਨ ਜਾ ਰਹੇ ਹਨ।
'ਇੰਡੀਅਨ-ਐਡੀਲੈਂਡ ਪ੍ਰਾਈਵੇਟ ਲਿਮਟਿਡ' ਵੱਲੋਂ ਵੱਡੇ ਪੱਧਰ ਉੱਪਰ ਪੇਸ਼ ਕੀਤੇ ਜਾਣ ਵਾਲੇ ਉਕਤ ਸ਼ੋਅਜ਼ ਦਾ ਆਯੋਜਨ ਨਵੰਬਰ ਅਤੇ ਦਸੰਬਰ ਮਹੀਨੇ ਕੀਤਾ ਜਾ ਰਿਹਾ ਹੈ, ਜਿਸ ਸੰਬੰਧਤ ਸ਼ਹਿਰਾਂ ਅਤੇ ਸਥਾਨਾਂ ਦੀ ਘੋਸ਼ਣਾ ਜਲਦੀ ਹੀ ਕੀਤੀ ਜਾਵੇਗੀ।
ਹਾਲ ਹੀ ਵਿੱਚ ਰਿਲੀਜ਼ ਹੋਈਆਂ 'ਬਿਨ੍ਹਾਂ ਬੈਂਡ ਚੱਲ ਇੰਗਲੈਂਡ', 'ਸਰਦਾਰਾ ਐਂਡ ਸੰਨਜ਼', 'ਬੂ ਮੈਂ ਡਰ ਗਈ' ਆਦਿ ਜਿਹੀਆਂ ਕਈ ਬਹੁ ਚਰਚਿਤ ਪੰਜਾਬੀ ਫਿਲਮਾਂ ਦਾ ਹਿੱਸਾ ਰਹੇ ਗਾਇਕ ਅਦਾਕਾਰ ਰੌਸ਼ਨ ਪ੍ਰਿੰਸ ਅੱਜਕੱਲ੍ਹ ਧਾਰਮਿਕ ਗਾਇਕੀ ਨੂੰ ਕਾਫ਼ੀ ਤਰਜ਼ੀਹ ਦੇ ਰਹੇ ਹਨ, ਜਿੰਨ੍ਹਾਂ ਦੇ ਲਗਾਤਾਰਤਾ ਨਾਲ ਰਿਲੀਜ਼ ਹੋ ਰਹੇ ਭਜਨਾਂ 'ਮਈਆ ਬਗਲਾਮੁਖੀ', 'ਨਾਥ ਮੇਰਾ ਕ੍ਰਿਸ਼ਨ ਮੁਰਾਰੀ ਹੈ', '11 ਵਾਂ ਜਯੋਤੋ ਵਾਲਾ ਜਾਗਰਨ ਲਾਈਵ', 'ਰਾਧੇ ਬੋਲੋ ਸ਼ਿਆਮ ਬੋਲੋ ਆਦਿ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਗਿਆ ਹੈ।
ਓਧਰ ਜੇਕਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਲੀਡ ਅਦਾਕਾਰ ਵਜੋਂ ਉਨ੍ਹਾਂ ਵੱਲੋਂ ਕੀਤੀਆਂ ਅਤੇ ਬੀਤੇ ਦਿਨਾਂ ਦੌਰਾਨ ਸਾਹਮਣੇ ਆਈਆਂ ਪੰਜਾਬੀ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਕੋਈ ਬਹੁਤਾ ਖਾਸ ਹੁੰਗਾਰਾ ਨਹੀਂ ਮਿਲ ਸਕਿਆ, ਜਿਸ ਕਾਰਨ ਸਿਨੇਮਾ ਦ੍ਰਿਸ਼ਾਂਵਲੀ ਤੋਂ ਇੰਨੀਂ ਦਿਨੀਂ ਲਾਂਭੇ ਹੀ ਵਿਖਾਈ ਦੇ ਰਹੇ ਹਨ, ਹਾਲਾਂਕਿ ਉਨ੍ਹਾਂ ਦੀ ਨਿਰਦੇਸ਼ਨਾਂ ਹੇਠ ਬਣੀ ਇੱਕ ਅਨ-ਟਾਈਟਲ ਪੰਜਾਬੀ ਫਿਲਮ ਵੀ ਸੰਪੂਰਨ ਹੋ ਚੁੱਕੀ ਹੈ, ਜਿਸ ਦੀ ਰਿਲੀਜ਼ ਅਤੇ ਅਹਿਮ ਪਹਿਲੂਆਂ ਨੂੰ ਉਨ੍ਹਾਂ ਵੱਲੋਂ ਹਾਲੇ ਤੱਕ ਰਿਵੀਲ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: