ETV Bharat / entertainment

ਰਿਲੀਜ਼ ਹੋਈ ਅਰਥ-ਭਰਪੂਰ ਲਘੂ ਫਿਲਮ 'ਨੰਗੇਜ', ਭਗਵੰਤ ਸਿੰਘ ਕੰਗ ਨੇ ਕੀਤਾ ਹੈ ਨਿਰਦੇਸ਼ਨ - Short Film Nangej

author img

By ETV Bharat Punjabi Team

Published : Jul 24, 2024, 3:10 PM IST

Short Film Nangej: ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਲਘੂ ਫਿਲਮ 'ਨੰਗੇਜ' ਪ੍ਰਸ਼ੰਸਕਾਂ ਵਿੱਚ ਕਾਫੀ ਪ੍ਰਸਿੱਧ ਹੁੰਦੀ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਭਗਵੰਤ ਸਿੰਘ ਕੰਗ ਵੱਲੋਂ ਕੀਤਾ ਗਿਆ ਹੈ।

Short Film Nangej
Short Film Nangej (instagram)

ਚੰਡੀਗੜ੍ਹ: ਪੰਜਾਬੀ ਲਘੂ ਫਿਲਮਾਂ ਨੂੰ ਨਵੇਂ ਅਯਾਮ ਦੇਣ ਅਤੇ ਮਿਆਰੀ ਕੰਟੈਂਟ ਨੂੰ ਉਭਾਰ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਨਿਰਦੇਸ਼ਕ ਭਗਵੰਤ ਸਿੰਘ ਕੰਗ, ਜੋ ਅਪਣੀ ਨਵੀਂ ਪੰਜਾਬੀ ਲਘੂ ਫਿਲਮ 'ਨੰਗੇਜ' ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਏ ਹਨ, ਜਿੰਨ੍ਹਾਂ ਦੀ ਸੋਸ਼ਲ ਮੀਡੀਆ ਪਲੇਟਫ਼ਾਰਮ ਉਪਰ ਰਿਲੀਜ਼ ਹੋ ਚੁੱਕੀ ਇਸ ਫਿਲਮ ਨੂੰ ਚਾਰੇ-ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

'ਫਿਲਮੀ ਅੱਡਾ' ਵੱਲੋਂ ਪੇਸ਼ ਕੀਤੀ ਗਈ ਇਸ ਫਿਲਮ ਦੇ ਨਿਰਮਾਤਾ ਭਗਵੰਤ ਸਿੰਘ ਕੰਗ ਅਤੇ ਪਰਮਜੀਤ ਸਿੰਘ ਨਾਗਰਾ, ਸਹਿ ਨਿਰਮਾਤਾ ਲਖਵਿੰਦਰ ਸਿੰਘ ਜਟਾਣਾ, ਡੀਓਪੀ ਜਸਜੋਤ ਗਿੱਲ ਹਨ, ਜਦਕਿ ਨਿਰਦੇਸ਼ਨ ਕਮਾਂਡ ਭਗਵੰਤ ਸਿੰਘ ਕੰਗ ਵੱਲੋਂ ਸੰਭਾਲੀ ਗਈ ਹੈ।

ਪੰਜਾਬੀ ਸਾਹਿਤ ਵਿੱਚ ਮਾਣ ਭਰੀ ਪਹਿਚਾਣ ਰੱਖਦੇ ਕਹਾਣੀਕਾਰ ਜਤਿੰਦਰ ਹਾਂਸ ਦੀ ਕਹਾਣੀ ਅਧਾਰਿਤ ਇਸ ਫਿਲਮ ਵਿੱਚ ਸਮਾਜ ਦੀਆਂ ਕਈ ਤਲਖ਼ ਸੱਚਾਈਆਂ ਨੂੰ ਉਜਾਗਰ ਕਰਦੀ ਇਸ ਲਘੂ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਜਤਿੰਦਰ ਹਾਂਸ, ਜੈਸਮੀਨ, ਜਸ ਬੋਪਾਰਾਏ, ਹਰਜੀਤ ਜੱਸਲ, ਬਲਜੀਤ ਮਹਿਤੋ, ਸੋਨੂੰ ਕਾਹਲੋ, ਲਫਜ਼ ਧਾਲੀਵਾਲ, ਵੱਡਾ ਸਰਾਓ, ਕੁਲਦੀਪ ਸੰਧੂ, ਅਰਸ਼ਦ ਗੋਰੀਆ, ਸ਼ਮਸ਼ੇਰ ਗਿੱਲ, ਰਾਜ ਮਲਹੋਤਰਾ, ਨਿੱਕੀ, ਅਨੀਤਾ ਆਦਿ ਸ਼ੁਮਾਰ ਹਨ।

ਕਲਾ ਅਤੇ ਸਿਨੇਮਾ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਲਘੂ ਫਿਲਮ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਨਿਰਦੇਸ਼ਕ ਭਗਵੰਤ ਸਿੰਘ ਕੰਗ ਨੇ ਦੱਸਿਆ ਕਿ ਕਹਾਣੀਕਾਰ ਜਤਿੰਦਰ ਹਾਂਸ ਦੀ ਸੁਪ੍ਰਸਿੱਧ ਕਿਤਾਬ 'ਪਾਵੇ ਨਾਲ ਬੰਨ੍ਹਿਆ ਕਾਲ' ਵਿੱਚ ਸ਼ਾਮਿਲ ਕਹਾਣੀ ਨੰਗੇਜ਼ ਅਧਾਰਿਤ ਉਕਤ ਲਘੂ ਫਿਲਮ ਨੂੰ ਸੱਚੀ ਸਿਰਜਣਾ ਦੇਣ ਦੀ ਹਰ ਸੰਭਵ ਕੋਸ਼ਿਸ਼ ਉਨ੍ਹਾਂ ਵੱਲੋਂ ਕੀਤੀ ਗਈ ਹੈ।

ਸਿਨੇਮਾ ਖੇਤਰ ਵਿੱਚ ਚੌਖੀ ਭੱਲ ਕਾਇਮ ਕਰ ਚੁੱਕੇ ਇਸ ਹੋਣਹਾਰ ਨਿਰਦੇਸ਼ਕ ਨੇ ਅੱਗੇ ਦੱਸਿਆ ਕਿ ਸਮਾਜਿਕ ਅਲਖ ਜਗਾਉਂਦੀ ਇਹ ਲਘੂ ਫਿਲਮ ਇੱਕ ਅਜਿਹੀ ਮਜ਼ਲੂਮ ਔਰਤ ਦੁਆਲੇ ਕੇਂਦਰਿਤ ਹੈ, ਜਿਸ ਦੀ ਮਾਨਸਿਕ ਅਤੇ ਆਰਥਿਕ ਮਜ਼ਬੂਰੀ ਉਸ ਨੂੰ ਕਈ ਤਰ੍ਹਾਂ ਦੀਆਂ ਉਲਝਨਾਂ ਵਿੱਚ ਉਲਝਾ ਦਿੰਦੀ ਹੈ, ਜਿਸ ਦੌਰਾਨ ਸਾਹਮਣੇ ਆਉਣ ਵਾਲਾ ਸਮਾਜ ਦਾ ਅਸਲ ਚਿਹਰਾ ਉਸ ਦੇ ਹੋਸ਼ ਉਡਾ ਦਿੰਦਾ ਹੈ।

ਹਾਲ ਹੀ ਵਿੱਚ ਕਈ ਸੰਦੇਸ਼ਮਕ ਲਘੂ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਭਗਵੰਤ ਸਿੰਘ ਕੰਗ ਜਲਦ ਹੀ ਉਹ ਅਪਣੀਆਂ ਨਵੀਆਂ ਲਘੂ ਫਿਲਮਾਂ ਦੀ ਵੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿੰਨ੍ਹਾਂ ਵਿੱਚ ਵੀ ਸਮਾਜਿਕ ਸਰੋਕਾਰਾਂ ਨੂੰ ਪੂਰੀ ਪ੍ਰਮੁੱਖਤਾ ਦਿੱਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.