ETV Bharat / entertainment

ਲੰਮੀ ਬਿਮਾਰੀ ਕਾਰਨ ਇਸ ਪੰਜਾਬੀ ਗਾਇਕ ਦੀ ਹੋਈ ਮੌਤ, ਰੌਸ਼ਨ ਪ੍ਰਿੰਸ ਨੇ ਪ੍ਰਗਟਾਇਆ ਦੁੱਖ - DIMPLE RAJA DEATH NEWS

ਪੰਜਾਬੀ ਸੰਗੀਤ ਜਗਤ ਤੋਂ ਇਸ ਸਮੇਂ ਕਾਫੀ ਦੁਖਦ ਖ਼ਬਰ ਸੁਣਨ ਨੂੰ ਮਿਲ ਰਹੀ ਹੈ, ਦਰਅਸਲ, ਇੱਕ ਪੰਜਾਬੀ ਗਾਇਕ ਦੀ ਮੌਤ ਹੋ ਗਈ ਹੈ।

Punjabi Singer Dimple Raja Passed Away
Punjabi Singer Dimple Raja Passed Away (Facebook @Roshan Prince)
author img

By ETV Bharat Entertainment Team

Published : Dec 3, 2024, 3:12 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਲਈ ਅੱਜ ਦਾ ਦਿਨ ਸੁਖਦ ਸਾਬਿਤ ਨਹੀਂ ਹੋ ਸਕਿਆ, ਜਿਸ ਦਾ ਕਾਰਨ ਪ੍ਰਤਿਭਾਵਾਨ ਗਾਇਕ ਡਿੰਪਲ ਰਾਜਾ ਦਾ ਅਚਾਨਕ ਜਹਾਨੋਂ ਰੁਖ਼ਸਤ ਹੋ ਜਾਣਾ ਰਿਹਾ, ਜੋ ਲੰਮੀ ਬਿਮਾਰੀ ਦੇ ਚੱਲਦਿਆਂ ਅਚਾਨਕ ਸਵਰਗਵਾਸ ਹੋ ਗਏ।

ਪੰਜਾਬ ਦੇ ਸੰਗੀਤਕ ਗਲਿਆਰਿਆਂ ਵਿੱਚ ਚੌਖੀ ਭੱਲ ਕਾਇਮ ਕਰਨ ਵਾਲੇ ਅਤੇ ਪਿਛਲੇ ਕਈ ਸਾਲਾਂ ਤੋਂ ਕਾਰਜਸ਼ੀਲ ਰਹੇ ਇਹ ਹੋਣਹਾਰ ਗਾਇਕ ਇੰਨੀਂ ਦਿਨੀਂ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਸਨ, ਜਿੰਨ੍ਹਾਂ ਦੇ ਕਰੀਬੀ ਰਹੇ ਉਨ੍ਹਾਂ ਦੇ ਕੁਝ ਸਾਥੀਆਂ ਅਨੁਸਾਰ ਕਿਡਨੀ ਦੀ ਗੰਭੀਰ ਬਿਮਾਰੀ ਦੇ ਮੱਦੇਨਜ਼ਰ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਵੱਖ-ਵੱਖ ਸਿਹਤ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਸੇ ਬਿਮਾਰੀ ਨੇ ਆਖਰ ਉਨ੍ਹਾਂ ਦੀ ਮੌਤ ਨੇ ਸਰੋਤਿਆਂ, ਦਰਸ਼ਕਾਂ ਅਤੇ ਉਨ੍ਹਾਂ ਦੇ ਚਾਹੁੰਣ ਵਾਲਿਆ ਦੀ ਪਹੁੰਚ ਤੋਂ ਉਨ੍ਹਾਂ ਨੂੰ ਸਦਾ ਲਈ ਦੂਰ ਕਰ ਦਿੱਤਾ, ਜਿੰਨ੍ਹਾਂ ਦੇ ਤੁਰ ਜਾਣ ਦੀ ਟੀਸ ਹਮੇਸ਼ਾ ਸੰਗੀਤ ਪ੍ਰੇਮੀਆਂ ਦੇ ਮਨਾਂ ਵਿੱਚ ਬਰਕਰਾਰ ਰਹੇਗੀ।

ਮੂਲ ਰੂਪ ਵਿੱਚ ਜਲੰਧਰ ਨਾਲ ਤਾਲੁਕ ਰੱਖਦੇ ਇਸ ਪ੍ਰਤਿਭਾਸ਼ਾਲੀ ਗਾਇਕ ਦਾ ਬਚਪਨ ਸਮਾਂ ਕਾਫ਼ੀ ਗੁਰਬੱਤ ਹੰਢਾਉਂਦਿਆਂ ਬੀਤਿਆ, ਪਰ ਇਸ ਦੇ ਬਾਵਜੂਦ ਉਨ੍ਹਾਂ ਅੱਲੜ ਉਮਰ ਵੇਖੇ ਗਾਇਕੀ ਖੇਤਰ ਵਿੱਚ ਕਰ ਗੁਜ਼ਰਣ ਦੇ ਸੁਫਨਿਆਂ ਦੀ ਲੋਅ ਨੂੰ ਕਦੇ ਮੱਧਮ ਨਹੀਂ ਹੋਣ ਦਿੱਤਾ ਅਤੇ ਦ੍ਰਿੜ ਇਰਾਦਿਆਂ ਨਾਲ ਕੀਤੀ ਉਨ੍ਹਾਂ ਦੀ ਮਿਹਨਤ ਉਸ ਸਮੇਂ ਰੰਗ ਲੈ ਹੀ ਆਈ ਜਦੋਂ ਉਸ ਨੂੰ ਸੰਗੀਤ ਦੇ ਰਿਐਲਟੀ ਸ਼ੋਅ 'ਅਵਾਜ਼ ਪੰਜਾਬ ਦੀ' ਦਾ ਹਿੱਸਾ ਬਣਨ ਦਾ ਅਵਸਰ ਮਿਲ ਹੀ ਗਿਆ, ਜੋ ਉਨ੍ਹਾਂ ਦੇ ਜੀਵਨ ਅਤੇ ਕਰੀਅਰ ਲਈ ਇੱਕ ਅਹਿਮ ਅਜਿਹਾ ਟਰਨਿੰਗ ਪੁਆਇੰਟ ਵੀ ਰਿਹਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਿੱਛੇ ਮੁੜ ਕੇ ਨਹੀਂ ਵੇਖਣਾ ਪਿਆ।

ਪੁਰਾਤਨ ਲੋਕ ਗਾਇਕੀ ਨੂੰ ਹੁਲਾਰਾ ਦੇਣ ਵਾਲੇ ਇਸ ਬਾਕਮਾਲ ਫ਼ਨਕਾਰ ਨੇ ਸਾਥ ਸੁਥਰੀ ਗਾਇਕੀ ਦਾ ਪੱਲਾ ਕਦੇ ਨਹੀਂ ਛੱਡਿਆ, ਜੋ ਮਾਤਾ ਦੀ ਭੇਟਾਂ ਗਾਉਣ ਵਿੱਚ ਵੀ ਅੰਤਲੇ ਸਾਲਾਂ ਤੱਕ ਖਾਸ ਪਹਿਚਾਣ ਰੱਖਦੇ ਰਹੇ। ਪੰਜਾਬ ਦੇ ਸੰਗੀਤਕ ਗਲਿਆਰਿਆਂ ਵਿੱਚ ਇੱਕ ਡੂੰਘਾ ਅਤੇ ਕਦੇ ਨਾ ਪੂਰਾ ਹੋਣ ਵਾਲਾ ਖਲਾਅ ਪੈਦਾ ਕਰ ਗਏ ਡਿੰਪਲ ਰਾਜਾ ਦੀ ਮੌਤ ਹੋ ਜਾਣ ਉਤੇ ਗਾਇਕੀ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਜਿਸ ਸੰਬੰਧੀ ਅਪਣੇ ਸ਼ੋਕ ਵਲਵਲਿਆਂ ਦਾ ਇਜ਼ਹਾਰ ਰੌਸ਼ਨ ਪ੍ਰਿੰਸ ਵੱਲੋਂ ਵੀ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.