ETV Bharat / entertainment

ਆਖ਼ਰ ਕਿਸ ਨੇ ਲਿਖੀ ਹੈ ਫਿਲਮ 'ਬੀਬੀ ਰਜਨੀ' ਦੀ ਕਹਾਣੀ, ਪਹਿਲਾਂ ਵੀ ਲਿਖ ਚੁੱਕੇ ਨੇ ਕਈ ਵੱਡੀਆਂ ਫਿਲਮਾਂ - film Bibi Rajini Story Writer

Baldev Gill Writer of Story of Movie Bibi Rajini: 'ਨਸੀਬੋ', 'ਜੀ ਆਇਆ ਨੂੰ', 'ਚਾਰ ਸਾਹਿਬਜ਼ਾਦੇ' ਵਰਗੀਆਂ ਫਿਲਮਾਂ ਲਿਖ ਕੇ ਪ੍ਰਸ਼ੰਸਾ ਹਾਸਿਲ ਕਰ ਰਹੇ ਲੇਖਕ ਬਲਦੇਵ ਸਿੰਘ ਇਸ ਸਮੇਂ ਆਪਣੀ ਨਵੀਂ ਫਿਲਮ 'ਬੀਬੀ ਰਜਨੀ' ਨਾਲ ਚਰਚਾ ਵਿੱਚ ਬਣੇ ਹੋਏ ਹਨ।

baldev gill writer of  story of movie Bibi Rajini
Read about baldev gill writer of story of movie Bibi Rajini (getty+instagram)
author img

By ETV Bharat Punjabi Team

Published : Sep 6, 2024, 1:20 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਹਨ ਲੇਖਕ ਬਲਦੇਵ ਗਿੱਲ, ਜੋ ਚਾਰੇ-ਪਾਸੇ ਪ੍ਰਸ਼ੰਸਾ ਅਤੇ ਕਾਮਯਾਬੀ ਹਾਸਿਲ ਕਰ ਰਹੀ ਪੰਜਾਬੀ ਫਿਲਮ 'ਬੀਬੀ ਰਜਨੀ' ਨਾਲ ਇੱਕ ਵਾਰ ਫਿਰ ਅਪਣੀ ਨਾਯਾਬ ਲੇਖਨ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ।

ਪਾਲੀਵੁੱਡ ਦੇ ਅਜ਼ੀਮ ਓ ਤਰੀਨ ਲੇਖਕ ਮੰਨੇ ਜਾਂਦੇ ਬਲਦੇਵ ਗਿੱਲ ਵੱਲੋਂ ਲਿਖੀਆਂ ਫਿਲਮਾਂ ਕਾਮਯਾਬੀ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀਆਂ ਹਨ, ਜਿੰਨ੍ਹਾਂ ਵਿੱਚ ਨੈਸ਼ਨਲ ਐਵਾਰਡ ਹਾਸਿਲ ਕਰ ਚੁੱਕੀ ਕਲਾਸਿਕ ਪੰਜਾਬੀ ਫਿਲਮ ਵਿੱਚ 'ਚੰਨ ਪ੍ਰਦੇਸੀ' ਤੋਂ ਇਲਾਵਾ 'ਨਸੀਬੋ', 'ਜੀ ਆਇਆ ਨੂੰ', 'ਚਾਰ ਸਾਹਿਬਜ਼ਾਦੇ' ਆਦਿ ਸ਼ੁਮਾਰ ਰਹੀਆਂ ਹਨ।

ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਅਪਣੀ ਵਿਲੱਖਣ ਹੋਂਦ ਦਾ ਲੋਹਾ ਮੰਨਵਾ ਚੁੱਕੇ ਹਨ ਇਹ ਪ੍ਰਤਿਭਾਵਾਨ ਲੇਖਕ, ਜਿੰਨ੍ਹਾਂ ਵੱਲੋਂ ਲਿਖੀ ਹਿੰਦੀ ਫਿਲਮ 'ਵਾਰਿਸ' ਨੇ ਵੀ ਉਨ੍ਹਾਂ ਦੀ ਬਤੌਰ ਲੇਖਕ ਪਹਿਚਾਣ ਨੂੰ ਹੋਰ ਪੁਖ਼ਤਗੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਇਸ ਦੇ ਨਾਲ-ਨਾਲ ਮੁੰਬਈ ਨਗਰੀ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਵਿੱਚ ਬਿੱਗ ਸੈਟਅੱਪ ਹਿੰਦੀ ਫਿਲਮ 'ਕਲਿੰਗਾ' ਵੀ ਸ਼ਾਮਿਲ ਰਹੀ ਹੈ, ਜੋ ਮਹਾਨ ਅਦਾਕਾਰ ਸਵ. ਦਿਲੀਪ ਕੁਮਾਰ ਦੀ ਇਕਮਾਤਰ ਡਾਇਰੈਕਟੋਰੀਅਲ ਫਿਲਮ ਰਹੀ ਹੈ, ਹਾਲਾਂਕਿ ਕੁਝ ਕੁ ਕਾਰਨਾਂ ਦੇ ਚੱਲਦਿਆਂ ਇਹ ਫਿਲਮ ਸਿਨੇਮਾ ਘਰਾਂ ਦਾ ਹਿੱਸਾ ਬਣਨ ਤੋਂ ਵਾਂਝੀ ਰਹੀ।

ਮੂਲ ਰੂਪ ਵਿੱਚ ਪੰਜਾਬ ਦੇ ਮਾਲਵਾ ਅਧੀਨ ਆਉਂਦੇ ਸ਼ਹਿਰ ਜਗਰਾਓ ਨਾਲ ਸੰਬੰਧਤ ਹਨ ਇਹ ਹੋਣਹਾਰ ਲੇਖਕ, ਜਿੰਨ੍ਹਾਂ ਦੁਆਰਾ ਲਿਖੀਆਂ ਪੰਜਾਬੀ ਫਿਲਮਾਂ 'ਜੀ ਆਇਆ ਨੂੰ', 'ਅਸਾਂ ਨੂੰ ਮਾਣ ਵਤਨਾਂ ਦਾ', 'ਮਿੱਟੀ ਵਾਜਾਂ ਮਾਰਦੀ', 'ਦਿਲ ਅਪਣਾ ਪੰਜਾਬੀ' ਨੇ ਪੰਜਾਬੀ ਸਿਨੇਮਾ ਨੂੰ ਮੁੜ ਸੁਰਜੀਤੀ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।

ਪੰਜਾਬੀ ਸੱਭਿਆਚਾਰ, ਕਦਰਾਂ ਕੀਮਤਾਂ ਅਤੇ ਪੁਰਾਤਨ ਪੰਜਾਬ ਦੇ ਅਸਲ ਰੰਗਾਂ ਨੂੰ ਸਿਨੇਮਾ ਸਕ੍ਰੀਨ ਉਤੇ ਉਭਾਰਨ ਵਿੱਚ ਅਹਿਮ ਯੋਗਦਾਨ ਦਿੰਦੇ ਆ ਰਹੇ ਹਨ ਇਹ ਬਾਕਮਾਲ ਲੇਖਕ, ਜਿੰਨ੍ਹਾਂ ਵੱਲੋਂ 'ਬੀਬੀ ਰਜਨੀ' ਵਿੱਚ ਰਚੇ ਸੰਵਾਦ ਦਰਸ਼ਕਾਂ ਦਾ ਮਨ ਤਾਂ ਟੁੰਬ ਹੀ ਰਹੇ ਹਨ, ਨਾਲ ਹੀ ਫਿਲਮ ਦੀ ਕਹਾਣੀ ਅਤੇ ਕੈਨਵਸ ਨੂੰ ਹੋਰ ਪ੍ਰਭਾਵੀ ਰੂਪ ਦੇਣ ਵਿੱਚ ਵੀ ਪੂਰੀ ਤਰ੍ਹਾਂ ਸਫ਼ਲ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.